FacebookTwitterg+Mail

ਖੌਫਨਾਕ ਹੈ ਵਿੱਕੀ ਕੌਸ਼ਲ ਦੀ ਫਿਲਮ 'Bhoot’ ਦਾ ਨਵਾਂ ਪੋਸਟਰ

vicky kaushal bhumi pednekar bhoot part one  the haunted ship
13 September, 2019 04:12:19 PM

ਮੁੰਬਈ(ਬਿਊਰੋ)- ਵਿੱਕੀ ਕੌਸ਼ਲ ਜਲਦ ਹੀ ਇਕ ਹਾਰਰ ਫਿਲਮ ’ਚ ਨਜ਼ਰ ਆਉਣ ਵਾਲੇ ਹਨ। ਫਿਲਮ ਦਾ ਨਾਮ 'Bhoot Part One: The Haunted Ship' ਹੈ, ਜਿਸ ਦਾ ਡਾਇਰੈਕਸ਼ਨ ਭਾਨੂ ਪ੍ਰਤਾਪ ਸਿੰਘ ਕਰ ਰਹੇ ਹਨ। ਇਸ ਫਿਲਮ ਦੀ ਜਦੋਂ ਤੋਂ ਅਨਾਊਂਸਮੈਂਟ ਹੋਈ ਹੈ, ਉਦੋ ਤੋਂ ਹੀ ਇਹ ਕਾਫੀ ਚਰਚਾ ’ਚ ਹੈ। ਹਾਲ ਹੀ ’ਚ ਇਸ ਫਿਲਮ ਦਾ ਇਕ ਨਵਾਂ ਪੋਸਟਰ ਸਾਹਮਣੇ ਆਇਆ ਹੈ। ਜੀ ਹਾਂ ਵਿੱਕੀ ਕੌਸ਼ਲ ਨੇ ਆਪਣੇ ਇੰਸਟਾਗ੍ਰਾਮ ’ਤੇ ਇਹ ਪੋਸਟਰ ਸਾਂਝਾ ਕੀਤਾ ਹੈ। ਪੋਸਟਰ ‘ਚ ਵਿੱਕੀ ਕੌਸ਼ਲ ਪਾਣੀ ‘ਚ ਡੁੱਬਦੇ ਹੋਏ ਨਜ਼ਰ ਆ ਰਹੇ ਹਨ ਤੇ ਉਨ੍ਹਾਂ ਨੂੰ ਪਿੱਛੋਂ ਇਕ ਚੁੜੈਲ ਨੇ ਫੜਿ੍ਹਆ ਹੋਇਆ ਹੈ ਤੇ ਉਹ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਦਿਖਾਈ ਦੇ ਰਹੇ ਹਨ। ਉਨ੍ਹਾਂ ਦਾ ਇਹ ਪੋਸਟਰ ਸੋਸ਼ਲ ਮੀਡੀਆ ’ਤੇ ਖੂਬ ਟਰੈਂਡ ਕਰ ਰਿਹਾ ਹੈ।


ਦੱਸ ਦੇਈਏ ਕਿ ਇਸ ਫਿਲਮ ਦੀ ਸ਼ੂਟਿੰਗ ਪਿਛਲੇ ਹਫਤੇ ਪੂਰੀ ਹੋ ਚੁੱਕੀ ਹੈ ਤੇ ਇਸ ਫਿਲਮ ਚ ਉਨ੍ਹਾਂ ਦੇ ਨਾਲ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਭੂਮੀ ਪੇਂਡਨੇਕਰ ਨਜ਼ਰ ਆਵੇਗੀ। ਇਹ ਫਿਲਮ 15 ਨਵੰਬਰ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।


Tags: Vicky KaushalBhumi PednekarBhoot Part One The Haunted ShipNew PosterBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari