FacebookTwitterg+Mail

ਵਿੱਕੀ ਕੌਸ਼ਲ ਦੇ ਘਰ ਜ਼ਬਰਦਸਤੀ ਦਾਖਲ ਹੋਈ ਫੀਮੇਲ ਫੈਨ, ਕੀਤੀ ਅਜਿਹੀ ਹਰਕਤ

vicky kaushal crazy female fan landed up in
07 September, 2019 05:07:20 PM

ਮੁੰਬਈ (ਬਿਊਰੋ) — 'ਉੜੀ' ਦੀ ਸਫਲਤਾ ਤੋਂ ਬਾਅਦ ਬਾਲੀਵੁੱਡ ਐਕਟਰ ਵਿੱਕੀ ਕੌਸ਼ਲ ਕੋਲ ਕਈ ਫਿਲਮਾਂ ਦੇ ਆਫਰ ਲਗਾਤਾਰ ਆ ਰਹੇ ਹਨ। ਪ੍ਰਸਿੱਧੀ ਵਧਣ ਦੇ ਨਾਲ ਹੀ ਵਿੱਕੀ ਕੌਸ਼ਲ ਨੂੰ ਫੈਨਜ਼ ਹਰ ਜਗ੍ਹਾ ਘੇਰ ਲੈਂਦੇ ਹਨ। ਹਾਲਾਂਕਿ ਕਈ ਵਾਰ ਇਸ ਵਜ੍ਹਾ ਕਾਰਨ ਉਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਇਕ ਇੰਟਰਵਿਊ ਦੌਰਾਨ ਵਿੱਕੀ ਕੌਸ਼ਲ ਨੇ ਅਜਿਹਾ ਹੀ ਕਿੱਸਾ ਸ਼ੇਅਰ ਕੀਤਾ। ਇਸ ਦੌਰਾਨ ਵਿੱਕੀ ਕੌਸ਼ਲ ਨੇ ਕਿਹਾ ਹੈ ''ਇਕ ਫੀਮੇਲ ਫੈਨ ਮੇਰੇ ਅਪਾਰਟਮੈਂਟ ਤੱਕ ਆ ਪਹੁੰਚੀ ਸੀ।

ਇੰਨਾਂ ਹੀ ਨਹੀਂ ਉਸ ਨੇ ਮੇਰੇ ਮਾਤਾ-ਪਿਤਾ ਨਾਲ ਵੀ ਗੱਲਬਾਤ ਵੀ ਕੀਤੀ ਅਤੇ ਕਿਹਾ ਕਿ ਉਹ ਪਿਛਲੇ ਕਈ ਮਹੀਨਿਆਂ ਤੋਂ ਮੇਰੇ ਨਾਲ ਚੈਟ ਕਰ ਰਹੀ ਹੈ।'' ਇਸ ਤੋਂ ਬਾਅਦ ਵਿੱਕੀ ਕੌਸ਼ਲ ਨੇ ਕਿਹਾ, ''ਦਰਅਸਲ ਫੇਸਬੁੱਕ 'ਤੇ ਮੇਰੇ ਨਾਂ ਤੋਂ ਕੋਈ ਫੇਕ ਪ੍ਰੋਫਾਇਲ ਚੱਲ ਰਹੀ ਸੀ। ਉਹ ਲੜਕੀ ਮੇਰੇ ਫੇਕ ਪ੍ਰੋਫਾਇਲ 'ਤੇ ਕਿਸੇ ਨਾਲ ਚੈਟ ਕਰ ਰਹੀ ਸੀ। ਇਹ ਥੋੜ੍ਹਾ ਡਰਾਉਣਾ ਵੀ ਹੈ ਇਸ ਲਈ ਮੈਂ ਆਪਣਾ ਵੈਰੀਫਾਈਡ ਅਕਾਊਂਟ ਬਣਾਇਆ ਤੇ ਫੇਕ ਅਕਾਊਂਟਸ ਬੰਦ ਕਰਵਾਏ।''

ਵਿੱਕੀ ਕੌਸ਼ਲ ਨੇ ਦੱਸਿਆ ਕਿ ''ਉਸ ਲੜਕੀ ਲਈ ਇਹ ਯਕੀਨ ਕਰ ਪਾਉਣਾ ਬੇਹੱਦ ਮੁਸ਼ਕਿਲ ਸੀ ਕਿ ਉਹ ਮੇਰੇ ਨਾਲ ਨਹੀਂ ਕਿਸੇ ਹੋਰ ਨਾਲ ਗੱਲ ਕਰ ਰਹੀ ਸੀ। ਮੈਂ ਉਸ ਨੂੰ ਕਿਸੇ ਤਰੀਕੇ ਨਾਲ ਸਮਝਾਇਆ। ਇਸ ਅਨੁਭਵ ਤੋਂ ਇਲਾਵਾ ਹਾਲੇ ਤੱਕ ਫੈਨਜ਼ ਨਾਲ ਜਿੰਨੇ ਵੀ ਅਨੁਭਵ ਰਹੇ ਹਨ, ਉਹ ਚੰਗੇ ਰਹੇ।''

ਦੱਸਣਯੋਗ ਹੈ ਕਿ ਹਾਲ ਹੀ 'ਚ ਵਿੱਕੀ ਕੌਸ਼ਲ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈ ਸੀ, ਜਿਸ ਨੂੰ ਕਰਨ ਜੌਹਰ ਨੇ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਦੋਸ਼ ਲੱਗੇ ਸਨ ਕਿ ਪਾਰਟੀ 'ਚ ਸਿਤਾਰਿਆਂ ਨੇ ਡਰੱਗਜ਼ ਲਈ ਹੈ। ਵਿੱਕੀ ਕੌਸ਼ਲ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਸੀ ਕਿ ''ਜਦੋਂ ਇਸ ਪਾਰਟੀ ਦਾ ਵੀਡੀਓ ਵਾਇਰਲ ਹੋਇਆ ਤਾਂ ਉਸ ਦੇ ਅਗਲੇ ਦਿਨ ਮੈਂ ਅਰੁਣਾਚਲ ਪ੍ਰਦੇਸ਼ ਜਾਣਾ ਸੀ। ਮੈਂ ਸੈਨਾ ਨਾਲ ਉਥੇ ਦੀਆਂ ਪਹਾੜੀਆਂ 'ਚ ਸੀ। ਉਥੇ ਨੈੱਟਵਰਕ ਨਹੀਂ ਸੀ। ਮੈਨੂੰ ਬਿਲਕੁਲ ਵੀ ਖਬਰ ਨਹੀਂ ਸੀ ਕਿ ਮੈਂ ਪੂਰੇ ਦੇਸ਼ ਦਾ ਚਰਸੀ ਬਣ ਚੁੱਕਾ ਹਾਂ।''


Tags: Vicky KaushalCrazy Female FanKaran JoharPartyCharsiAllegation DrugRanbir KapoorVarun Dhawan Shahid Kapoor

Edited By

Sunita

Sunita is News Editor at Jagbani.