FacebookTwitterg+Mail

ਗੀਤ ਡੈਡੀਕੇਟ ਕਰਕੇ ਵਿੱਕੀ ਕੌਸ਼ਲ ਨੇ ਕਬੂਲ ਕੀਤਾ ਆਪਣਾ ਪਿਆਰ

vicky kaushal dating harleen sethi
23 November, 2018 10:07:10 AM

ਮੁੰਬਈ(ਬਿਊਰੋ)— ਆਪਣੀਆਂ ਕੁਝ ਹੀ ਫਿਲਮਾਂ ਨਾਲ ਲੱਖਾਂ ਦਿਲਾਂ 'ਤੇ ਰਾਜ਼ ਕਰਨ ਵਾਲਾ ਐਕਟਰ ਵਿੱਕੀ ਕੌਸ਼ਲ ਆਪਣਾ ਦਿਲ ਕਿਸੇ ਨੂੰ ਦੇ ਚੁੱਕਾ ਹੈ। ਇਸ ਤੋਂ ਪਹਿਲਾਂ ਵੀ ਵਿੱਕੀ ਤੇ ਉਸ ਦੀ ਦਿਲਬਰਾ ਹਰਲੀਨ ਸੇਠੀ ਦਾ ਨਾਂ ਕਈ ਵਾਰ ਮੀਡੀਆ 'ਚ ਆ ਚੁੱਕਿਆ ਹੈ। ਦੋਵਾਂ ਨੇ ਨਾ ਕਦੇ ਆਪਣੇ ਇਸ਼ਕ ਦਾ ਇਕਰਾਰ ਕੀਤਾ ਤੇ ਨਾ ਕਦੇ ਇਨਕਾਰ ਕੀਤਾ। ਹਾਲ ਹੀ 'ਚ ਵਿੱਕੀ ਕੌਸ਼ਲ ਨੇ ਆਪਣੇ ਇਸ਼ਕ ਦਾ ਇਜ਼ਹਾਰ ਖੁੱਲ੍ਹ ਕੇ ਕੀਤਾ।

ਜੀ ਹਾਂ, ਕੁਝ ਦਿਨ ਪਹਿਲਾਂ ਹੀ ਵਿੱਕੀ ਤੇ ਨੇਹਾ ਧੂਪੀਆ ਦੇ ਆਡੀਓ ਚੈਟ ਸ਼ੋਅ 'ਚ ਆਏ ਸਨ। ਇਸ 'ਚ ਆਉਣ ਵਾਲੇ ਸਟਾਰਸ ਆਪਣੀ ਜ਼ਿੰਦਗੀ ਦਾ ਕੋਈ ਨਾ ਕੋਈ ਖੁਲਾਸਾ ਕਰ ਹੀ ਦਿੰਦੇ ਹਨ। ਸ਼ੋਅ 'ਚ ਵਿੱਕੀ ਨੇ ਇਸ਼ਾਰਿਆਂ 'ਚ ਆਪਣੇ ਪਿਆਰ ਦਾ ਇਜ਼ਹਾਰ ਕਰ ਹੀ ਦਿੱਤਾ।

Image result for Vicky Kaushal Dating Harleen Sethi

ਸ਼ੋਅ 'ਚ ਵਿੱਕੀ ਨੂੰ ਹਰ ਕਿਸੇ ਲਈ ਇਕ ਗੀਤ ਡੈਡੀਕੇਟ ਕਰਨ ਨੂੰ ਕਿਹਾ ਗਿਆ ਤਾਂ ਉਨ੍ਹਾਂ ਨੇ ਹਰਲੀਨ ਸੇਠੀ ਲਈ 'ਡੂ ਯੂ ਨੋ, ਮੈਂ ਤੈਨੂੰ ਕਿੰਨਾ ਪਿਆਰ ਕਰਦਾ' ਗੀਤ ਚੁਣਿਆ। ਇਸ ਦੇ ਨਾਲ ਹੀ ਸਾਫ ਹੋ ਗਿਆ ਹੈ ਕਿ ਦੋਨਾਂ 'ਚ ਕੁਝ ਨਾ ਕੁਝ ਤਾਂ ਜ਼ਰੂਰ ਪੱਕ ਰਿਹਾ ਹੈ।

Image result for Vicky Kaushal Dating Harleen Sethi

ਜੇਕਰ ਵਿੱਕੀ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹ ਜਲਦ ਹੀ ਸਰਜੀਕਲ ਸਟ੍ਰਾਈਕ 'ਤੇ ਬਣੀ ਫਿਲਮ 'ਉੜੀ' 'ਚ ਨਜ਼ਰ ਆਉਣਗੇ ਪਰ ਫੈਨਜ਼ ਨੂੰ ਵਿੱਕੀ ਤੇ ਹਰਲੀਨ ਦੇ ਰਿਸ਼ਤੇ ਦੀ ਆਫੀਸ਼ੀਅਲ ਅਨਾਉਂਸਮੈਂਟ ਦਾ ਇੰਤਜ਼ਾਰ ਹੈ।

 


Tags: Vicky Kaushal Dating Harleen Sethi Anurag Kashyap Manmarziyaan Instagram Neha Dhupia Chat Show No Filter Neha

Edited By

Sunita

Sunita is News Editor at Jagbani.