FacebookTwitterg+Mail

ਕੀ ਇਸ ਅਦਾਕਾਰਾ ਨੂੰ ਡੇਟ ਕਰ ਰਹੇ ਨੇ ਵਿੱਕੀ ਕੌਸ਼ਲ, ਉੱਡ ਰਹੀਆਂ ਨੇ ਅਫਵਾਹਾਂ

vicky kaushali dating this actor
29 June, 2019 03:51:58 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਇਨ੍ਹੀਂ ਦਿਨੀਂ ਪ੍ਰੋਫੈਸ਼ਨਲ ਲਾਈਫ ਨੂੰ ਇੰਜੁਆਏ ਕਰ ਰਹੇ ਹਨ। 'ਉੜੀ' ਦੀ ਸਫਲਤਾ ਤੋਂ ਬਾਅਦ ਉਨ੍ਹਾਂ ਕੋਲ ਫਿਲਮਾਂ ਦੀ ਲੰਮੀ ਲਾਈਨ ਲੱਗੀ ਹੈ। ਇਸੇ ਵਿਚਾਲੇ ਵਿੱਕੀ ਕੌਸ਼ਲ ਅਦਾਕਾਰਾ ਹਰਲੀਨ ਸੇਠੀ ਨਾਲ ਬ੍ਰੇਕਅੱਪ ਦੀਆਂ ਖਬਰਾਂ ਨੂੰ ਲੈ ਕੇ ਵੀ ਚਰਚਾ 'ਚ ਰਹੇ। ਇਹੀ ਨਹੀਂ ਮੀਡੀਆ 'ਚ ਪਿਛਲੇ ਕੁਝ ਮਹੀਨਿਆਂ 'ਚ ਵਿੱਕੀ ਕੌਸ਼ਲ ਦਾ ਨਾਂ ਕੈਟਰੀਨਾ ਕੈਫ, ਹੁਮਾ ਕੁਰੈਸ਼ੀ ਤੇ ਭੂਮੀ ਪੇਡਨੇਕਰ ਨਾਲ ਵੀ ਜੁੜ ਚੁੱਕਾ ਹੈ ਪਰ ਲਿੰਕਅੱਪ ਦੀਆਂ ਇਹ ਖਬਰਾਂ ਸਿਰਫ ਅਫਵਾਹਾਂ ਸਾਬਿਤ ਹੋਈਆਂ।

ਇਕ ਐਂਟਰਟੇਨਮੈਂਟ ਵੈੱਬਸਾਈਟ ਮੁਤਾਬਕ ਵਿੱਕੀ ਕੌਸ਼ਲ ਇਨ੍ਹਾਂ 'ਚੋਂ ਕਿਸੇ ਨੂੰ ਡੇਟ ਨਹੀਂ ਕਰ ਰਹੇ, ਸਗੋਂ ਉਨ੍ਹਾਂ ਦਾ ਦਿਲ ਤਾਂ ਕਿਸੇ ਹੋਰ ਅਦਾਕਾਰਾ 'ਤੇ ਆਇਆ ਹੈ। ਇਹ ਅਦਾਕਾਰਾ ਹੈ ਮਾਲਵਿਕਾ ਮੋਹਨਨ। ਮਾਲਵਿਕਾ ਸਾਲ 2017 'ਚ ਰਿਲੀਜ਼ ਹੋਈ ਮਾਜਿਦ ਮਜੀਦੀ ਦੀ ਫਿਲਮ 'ਬਿਓਂਡ ਦਿ ਕਲਾਊਡਸ' 'ਚ ਨਜ਼ਰ ਆਈ ਸੀ। ਮਾਲਵਿਕਾ ਮਲਿਆਲਮ ਤੇ ਕੰਨੜ ਫਿਲਮਾਂ ਦਾ ਮੰਨਿਆ-ਪ੍ਰਮੰਨਿਆ ਨਾਂ ਹੈ। ਉਸ ਨੂੰ ਰਜਨੀਕਾਂਤ ਸਟਾਰਰ ਫਿਲਮ 'ਪੇਟਾ' 'ਚ ਵੀ ਦੇਖਿਆ ਗਿਆ ਸੀ।

Punjabi Bollywood Tadka

ਇਹ ਫਿਲਮ ਇਸੇ ਸਾਲ ਜਨਵਰੀ 'ਚ ਰਿਲੀਜ਼ ਹੋਈ ਸੀ। ਸੂਤਰਾਂ ਮੁਤਾਬਕ ਵਿੱਕੀ ਕੌਸ਼ਲ, ਸੰਨੀ ਕੌਸ਼ਲ, ਮਾਲਵਿਕਾ ਮੋਹਨਨ ਤੇ ਉਸ ਦੇ ਭਰਾ ਇਕ-ਦੂਜੇ ਨੂੰ ਬਚਪਨ ਤੋਂ ਜਾਣਦੇ ਹਨ। ਚਾਰਾਂ ਵਿਚਾਲੇ ਡੂੰਘਾ ਕੁਨੈਕਸ਼ਨ ਹੈ। ਪਿਛਲੇ ਕੁਝ ਸਮੇਂ ਤੋਂ ਵਿੱਕੀ ਕੌਸ਼ਲ ਤੇ ਮਾਲਵਿਕਾ ਵਿਚਾਲੇ ਨਜ਼ਦੀਕੀਆਂ ਵਧੀਆਂ ਹਨ। ਉਥੇ ਸੰਨੀ ਤੇ ਮਾਲਵਿਕਾ ਚੰਗੇ ਦੋਸਤ ਹਨ। ਦੋਵੇਂ ਆਪਣੇ ਕੰਮ 'ਚ ਭਾਵੇਂ ਹੀ ਕਿੰਨੇ ਬਿਜ਼ੀ ਹੋਣ ਪਰ ਵਿੱਕੀ ਅਕਸਰ ਲੰਚ ਜਾਂ ਡਿਨਰ ਮਾਲਵਿਕਾ ਨਾਲ ਕਰਦੇ ਹਨ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਵਿੱਕੀ ਕੌਸ਼ਲ ਹਾਲ ਹੀ 'ਚ ਫੀਲਡ ਮਾਰਸ਼ਲ ਸੈਮ ਮਾਨੇਕਸ਼ਾ ਦੇ ਲੁੱਕ 'ਚ ਦਿਖੇ। ਫਿਲਮ 'ਉੜੀ' ਦੇ ਨਾਲ ਦੇਸ਼ਭਗਤੀ ਵਾਲੀਆਂ ਫਿਲਮਾਂ ਦਾ ਨਵਾਂ ਚਿਹਰਾ ਬਣ ਕੇ ਉੱਭਰੇ ਵਿੱਕੀ ਕੌਸ਼ਲ ਇਸ ਫਿਲਮ 'ਚ ਮਾਨੇਕਸ਼ਾ ਦਾ ਕਿਰਦਾਰ ਨਿਭਾਉਣਗੇ। ਇਹ ਕਹਾਣੀ 1971 'ਚ ਭਾਰਤ ਪਾਕਿਸਤਾਨ ਵਿਚਾਲੇ ਹੋਏ ਯੁੱਧ 'ਚ ਪਾਕਿਸਤਾਨ ਨੂੰ ਧੂਲ ਚਟਾਉਣ ਵਾਲੇ ਫੀਲਡ ਮਾਰਸ਼ਲ ਸੈਮ ਮਾਨੇਕਸ਼ਾ ਦੀ ਬਹਾਦਰੀ ਦਰਸਾਏਗੀ। ਫਿਲਮ ਦਾ ਨਿਰਦੇਸ਼ਨ ਮੇਘਨਾ ਗੁਲਜ਼ਾਰ ਕਰੇਗੀ।


Tags: Vicky KaushalMalvika MohananUriSam Manekshawਵਿੱਕੀ ਕੌਸ਼ਲਉੜੀਮਾਲਵਿਕਾ ਮਲਿਆਲਮ

Edited By

Rahul Singh

Rahul Singh is News Editor at Jagbani.