FacebookTwitterg+Mail

ਵਿੱਕੀ ਮੋਰਾਂਵਾਲੀਆ ਦੇ ਸਿੰਗਲ ਟਰੈਕ 'ਕਦਮ' ਦਾ ਪੋਸਟਰ ਰਿਲੀਜ਼

vicky morawali
06 September, 2018 10:16:45 AM

ਜਲੰਧਰ(ਬਿਊਰੋ)— ਅਨੇਕਾਂ ਹਿੱਟ ਸਿੰਗਲ ਟਰੈਕਾਂ ਨਾਲ ਚਰਚਾ 'ਚ ਆਏ ਗਾਇਕ ਵਿੱਕੀ ਮੋਰਾਂਵਾਲੀਆ ਦੇ ਸਿੰਗਲ ਟਰੈਕ 'ਕਦਮ' ਦਾ ਪੋਸਟਰ ਅੱਜ ਗਾਇਕ ਕੰਠ ਕਲੇਰ, ਸੋਹਣ ਸਿਕੰਦਰ, ਕਮਲ ਕਲੇਰ, ਰਿੱਕੀਮਨ, ਰਵੀ ਡੀਮਾਣਾ, ਰਾਜ, ਲੱਖਾ ਭਰੋਮਜਾਰਾ ਵੱਲੋਂ ਸਾਂਝੇ ਤੌਰ 'ਤੇ ਰਿਲੀਜ਼ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿੱਕੀ ਮੋਰਾਂਵਾਲੀਆ ਨੇ ਦੱਸਿਆ ਕਿ ਇਹ ਸਿੰਗਲ ਟਰੈਕ ਪ੍ਰੋਡਿਊਸਰ ਕੁਲਵਿੰਦਰ ਸਿੰਘ, ਬਿੱਟੂ ਭਰੋਮਜਾਰਾ ਤੇ ਸਵੀਟ ਸੁਰ ਇੰਟਰਟੇਨਮੈਂਟ ਕੰਪਨੀ ਵੱਲੋਂ ਰਿਲੀਜ਼ ਕੀਤਾ ਗਿਆ ਹੈ, ਜਿਸ ਦਾ ਮਿਊਜ਼ਿਕ ਬੀ. ਆਰ. ਡੀਮਾਣਾ ਨੇ ਤਿਆਰ ਕੀਤਾ ਹੈ ਅਤੇ ਇਸ ਨੂੰ ਕਲਮਬੱਧ ਵਿੱਕੀ ਤਲਵੰਡੀ ਨੇ ਕੀਤਾ ਹੈ।

Punjabi Bollywood Tadka

ਇਸ ਸਿੰਗਲ ਟਰੈਕ ਦਾ ਵੀਡੀਓ ਘਈ ਬ੍ਰਦਰਜ਼ ਵੱਲੋਂ ਸ਼ੂਟ ਕੀਤਾ ਗਿਆ ਹੈ ਜੋ ਕਿ ਯੂ-ਟਿਊਬ ਦੇ ਨਾਲ-ਨਾਲ ਵੱਖ-ਵੱਖ ਪੰਜਾਬੀ ਚੈਨਲਾਂ 'ਤੇ ਚੱਲ ਰਿਹਾ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ। ਵਿੱਕੀ ਮੋਰਾਂਵਾਲੀਆ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਦੀ ਸਫਲਤਾ 'ਚ ਜੱਸੀ ਸੀ. ਕੇ. ਦਾ ਬਹੁਤ ਯੋਗਦਾਨ ਰਿਹਾ।


Tags: Vicky MorawaliKadamSweet Sur EntertainmenttWishes Bro

Edited By

Sunita

Sunita is News Editor at Jagbani.