ਸ਼ੰਘਾਈ— ਤੁਸੀਂ ਆਪਣੀ ਜ਼ਿੰਦਗੀ 'ਚ ਕਈ ਅਜਿਹੀਆਂ ਮਹਿੰਗੀਆਂ ਪੋਸ਼ਾਕਾਂ ਬਾਰੇ ਸੁਣਿਆ ਹੋਵੇਗਾ, ਜਿਨ੍ਹਾਂ ਦੀ ਕੀਮਤ ਲੱਖਾਂ 'ਚ ਹੋਵੇਗੀ ਪਰ ਕੀ ਤੁਸੀਂ ਅਜਿਹੀ ਬ੍ਰਾਅ ਬਾਰੇ ਸੁਣਿਆ ਹੈ ਜਿਸ ਦੀ ਕੀਮਤ 18 ਲੱਖ ਪਾਊਂਡ (15 ਕਰੋੜ 48 ਲੱਖ ਰੁਪਏ) ਹੈ।
ਸ਼ੰਘਾਈ 'ਚ ਵਿਕਟੋਰੀਆ ਦੇ ਸੀਕ੍ਰੇਟ ਫੈਸ਼ਨ ਸ਼ੋਅ 'ਚ ਬ੍ਰਾਜ਼ੀਲੀਅਨ ਮਾਡਲ ਨੇ ਇਸ ਸੋਨੇ ਦੀ ਬ੍ਰਾਅ ਨਾਲ ਅਜਿਹੇ ਜਲਵੇ ਬਿਖੇਰੇ ਕਿ ਲੋਕ ਅੱਡੀਆਂ ਚੁੱਕ-ਚੁੱਕ ਉਸ ਨੂੰ ਤੱਕਣ ਲੱਗੇ।
ਬ੍ਰਾਜ਼ੀਲ ਦੀ 27 ਸਾਲਾਂ ਮਾਡਲ ਲਿਆਸ ਰਿਬੇਰੋ ਨੇ ਵਿਕਟੋਰੀਆ ਦੇ ਫੈਸ਼ਨ ਸ਼ੋਅ ਦੌਰਾਨ ਰੈਂਪ 'ਤੇ ਇਸ ਹੀਰਿਆਂ ਜੜੀ ਬ੍ਰਾਅ ਨਾਲ ਵਾਕ ਕੀਤਾ। ਮੌਆਡ ਵਲੋਂ ਤਿਆਰ ਕੀਤੀ ਇਸ ਬ੍ਰਾਅ ਨੂੰ ਬਣਾਉਣ 'ਚ 350 ਘੰਟਿਆਂ ਦਾ ਸਮਾਂ ਲੱਗਿਆ ਹੈ ਤੇ ਇਸ 'ਚ ਹੀਰਿਆਂ ਸਮੇਤ 6,000 ਤੋਂ ਜ਼ਿਆਦਾ ਕਈ ਬੇਸ਼ਕੀਮਤੀ ਨਗ ਜੜੇ ਹੋਏ ਹਨ।
ਬ੍ਰਾਜ਼ੀਲ ਦੀ ਰਹਿਣ ਵਾਲੀ ਮਾਡਲ ਲਿਆਸ ਦਾ ਇਕ 9 ਸਾਲ ਦਾ ਬੇਟਾ ਵੀ ਹੈ।
ਜਦੋਂ ਉਸ ਨੂੰ ਇਸ ਬ੍ਰਾਅ ਨੂੰ ਪਾ ਕੇ ਵਾਕ ਕਰਨ ਲਈ ਕਿਹਾ ਗਿਆ ਸੀ ਉਸ ਪਲ ਨੂੰ ਯਾਦ ਕਰਦਿਆਂ ਮਾਡਲ ਨੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ 'ਚ ਬਹੁਤ ਘੱਟ ਰੋਈ ਹਾਂ ਤੇ ਮੇਰਾ ਇਕ ਬੇਟਾ ਵੀ ਹੈ।