FacebookTwitterg+Mail

ਭੀੜ 'ਚ ਫਸੀ ਵਿਦਿਆ ਬਾਲਨ ਦੇ ਬਾਡੀਗਾਰਡ ਬਣੇ ਅਕਸ਼ੈ ਕੁਮਾਰ, ਵੀਡੀਓ ਵਾਇਰਲ

video  akshay kumar protects vidya balan from a sea of fans
16 August, 2019 02:04:16 PM

ਮੁੰਬਈ(ਬਿਊਰੋ)— ਐਕਟਰ ਅਕਸ਼ੈ ਕੁਮਾਰ ਦੀ ਫਿਲਮ 'ਮਿਸ਼ਨ ਮੰਗਲ' ਬੀਤੇ ਦਿਨੀਂ ਯਾਨੀ ਕਿ 15 ਅਗਸਤ ਨੂੰ ਰਿਲੀਜ਼ ਹੋਈ ਹੈ। ਫਿਲਮ ਨੂੰ ਲੈ ਕੇ ਦਰਸ਼ਕਾਂ ਵੱਲੋਂ ਕਾਫੀ ਵਧੀਆ ਪ੍ਰਤੀਕਿਰਿਆਵਾਂ ਮਿਲ ਰਹੀਆਂ ਹਨ। ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਅਕਸ਼ੈ ਕੁਮਾਰ ਤੇ ਵਿਦਿਆ ਬਾਲਨ ਆਪਣੀ ਫਿਲਮ ਦੇ ਪ੍ਰਮੋਸ਼ਨ 'ਚ ਬਿਜ਼ੀ ਸਨ। ਹਾਲ ਹੀ 'ਚ ਅਕਸ਼ੈ ਕੁਮਾਰ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਅਕਸ਼ੈ ਵਿਦਿਆ ਨੂੰ ਭੀੜ ਤੋਂ ਪ੍ਰੋਟੈਕਟ ਕਰਦੇ ਦਿਖਾਈ ਦੇ ਰਹੇ ਹਨ।


ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਫੈਨਜ਼ ਵਿਦਿਆ ਬਾਲਨ ਨਾਲ ਸੈਲਫੀ ਲੈਣ ਲਈ ਅੱਗੇ ਵੱਧਦੇ ਹਨ, ਉੱਥੇ ਹੀ ਅਕਸ਼ੈ ਵਿਦਿਆ ਨੂੰ ਬਚਾਉਂਦੇ ਹੋਏ ਦਿਖਾਈ ਦੇ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ ਦੇਖਣ ਤੋਂ ਬਾਅਦ ਅਕਸ਼ੈ ਦੇ ਫੈਨਜ਼ ਉਨ੍ਹਾਂ ਦੀ ਕਾਫੀ ਤਾਰੀਫ ਕਰ ਰਹੇ ਹਨ। ਦੱਸ ਦੇਈਏ ਕਿ 'ਮਿਸ਼ਨ ਮੰਗਲ' 'ਚ ਅਕਸ਼ੈ ਤੇ ਵਿਦਿਆ ਬਾਲਨ ਤੋਂ ਇਲਾਵਾ ਸੋਨਾਕਸ਼ੀ ਸਿਨਹਾ, ਤਾਪਸੀ ਪੰਨੂ, ਸ਼ਰਮਨ ਜੋਸ਼ੀ, ਨਿਤਿਆ ਮੇਨਨ ਵਰਗੇ ਕਲਾਕਾਰ ਅਹਿਮ ਕਿਰਦਾਰਾਂ 'ਚ ਹਨ।


Tags: Akshay KumarVidya BalanVideoMission MangalBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari