FacebookTwitterg+Mail

ਅਜੀਬ ਕਿਸਮ ਦੀ ਬਿਮਾਰੀ ਦਾ ਸ਼ਿਕਾਰ ਹੋਈ ਵਿਦਿਆ ਬਾਲਨ

vidya balan
08 January, 2019 12:24:40 PM

ਮੁੰਬਈ (ਬਿਊਰੋ) : ਹਾਲ ਹੀ 'ਚ ਬਾਲੀਵੁੱਡ ਦੀ ਡਰਟੀ ਗਰਲ ਵਿਦਿਆ ਬਾਲਨ ਨੇ ਆਪਣਾ 40ਵਾਂ ਜਨਮਦਿਨ ਮਨਾਇਆ ਹੈ। ਜੇਕਰ ਉਨ੍ਹਾਂ ਦੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਐਨ. ਟੀ. ਆਰ. ਦੀ ਬਾਇਓਪਿਕ 'ਚ ਉਸ ਦੀ ਪਤਨੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਉਣ ਵਾਲੀ ਹੈ। ਇਸ ਦੇ ਨਾਲ ਹੀ ਬੇਹੱਦ ਟੈਲੇਂਟਿਡ ਅਦਾਕਾਰਾ ਵਿਦਿਆ ਬਾਲਨ ਨੂੰ 'ਓਬਸੇਸਿਵ ਕੰਪਲਸਿਵ ਡਿਸਆਰਡ' ਨਾਂ ਦੀ ਬਿਮਾਰੀ ਹੈ, ਜਿਸ ਦਾ ਕਾਰਨ ਹੈ ਬ੍ਰੇਨ 'ਚ ਸੇਰੋਟੋਨਿਨ ਨਾਂ ਦੇ ਨਯੂਰੋਟ੍ਰਾਂਸਮੀਟਰ ਦੀ ਕਮੀ ਦਾ ਹੋਣਾ। ਇਸ ਦਾ ਕਾਰਨ ਇੰਫੈਕਸ਼ਨ ਅਤੇ ਸਟ੍ਰੈਸ (ਪ੍ਰੇਸ਼ਾਨੀ) ਵੀ ਹੋ ਸਕਦਾ ਹੈ। ਇਸ ਬਿਮਾਰੀ ਨਾਲ ਪੀੜਤ ਇਨਸਾਨ 'ਤੇ ਸਫਾਈ ਦੀ ਸਨਕ ਜਿਹੀ ਸਵਾਰ ਹੋ ਜਾਂਦੀ ਹੈ ਅਤੇ ਵਾਰ-ਵਾਰ ਇਕ ਹੀ ਚੀਜ਼ ਕਰਨ ਤੋਂ ਬਾਅਦ ਵੀ ਉਹ ਉਸ ਕੰਮ ਨੂੰ ਭੁੱਲ ਜਾਂਦਾ ਹੈ। ਇਸ ਬਿਮਾਰੀ 'ਚ ਖਾਸਕਰ ਲੋਕਾਂ ਨੂੰ ਸਫਾਈ ਦੀ ਆਦਤ ਪੈ ਜਾਂਦੀ ਹੈ। ਉਨ੍ਹਾਂ ਨੂੰ ਆਪਣੇ ਨੇੜੇ ਗੰਦਗੀ ਨਜ਼ਰ ਆਉਣ ਲੱਗ ਜਾਂਦੀ ਹੈ ਅਤੇ ਜੇਕਰ ਉਹ ਕਿਸੇ ਗੰਦੀ ਚੀਜ਼ ਨੂੰ ਛੂਹ ਲੈਣ ਤਾਂ ਉਹ ਉਦੋਂ ਤੱਕ ਹੱਥ ਧੋਣਗੇ ਜਦੋਂ ਤੱਕ ਉਨ੍ਹਾਂ ਦਾ ਦਿਮਾਗ ਉਨ੍ਹਾਂ ਨੂੰ ਮਨਾ ਨਾ ਕਰ ਦਵੇ।


ਦੱਸ ਦੀਏ ਕਿ ਇਸੇ ਤਰ੍ਹਾਂ ਵਿਦਿਆ ਬਾਲਨ ਨੂੰ ਆਪਣੇ ਨੇੜੇ ਸਫਾਈ ਕਾਫੀ ਪਸੰਦ ਹੈ। ਜੇਕਰ ਉਸ ਨੂੰ ਆਪਣੇ ਆਲੇ-ਦੁਆਲੇ ਥੋੜੀ ਜਿਹੀ ਵੀ ਗੰਦਗੀ ਨਜ਼ਰ ਆ ਜਾਂਦੀ ਹੈ ਤਾਂ ਉਸ ਨੂੰ ਐਲਰਜੀ ਹੋ ਜਾਂਦੀ ਹੈ ਅਤੇ ਉਸ ਦੇ ਦਿਮਾਗ 'ਚ ਨੇਗਟਿਵ ਹਾਰਮੋਨਸ ਐਕਟੀਵ ਹੋ ਜਾਂਦੇ ਹਨ। ਵਿਦਿਆ ਨੂੰ ਪਸੰਦ ਨਹੀਂ ਕੀ ਕੋਈ ਉਸ ਦੇ ਘਰ 'ਚ ਚੱਪਲ ਲੈ ਕੇ ਦਾਖਲ ਹੋਵੇ। 'ਓ. ਸੀ. ਡੀ.' ਦੇ ਪੀੜਤ ਲੋਕ ਕੁਝ ਚੀਜ਼ਾਂ ਨੂੰ ਲੈ ਕੇ ਅੰਧਵਿਸ਼ਵਾਸੀ ਵੀ ਹੋ ਜਾਂਦੇ ਹਨ।


Tags: Vidya Balan Obsessive Compulsive Disorder NTR Biopic Nimmakuru Village N T Rama Rao Bollywood Celebrity

Edited By

Sunita

Sunita is News Editor at Jagbani.