FacebookTwitterg+Mail

ਮਾਇਆਵਤੀ ਦਾ ਕਿਰਦਾਰ ਨਿਭਾਏਗੀ ਵਿਦਿਆ ਬਾਲਨ!

vidya balan
01 April, 2019 10:00:11 AM

ਜਲੰਧਰ(ਬਿਊਰੋ)— ਬਾਲੀਵੁੱਡ 'ਚ ਆਪਣੀ ਗੰਭੀਰ ਅਦਾਕਾਰੀ ਲਈ ਮਸ਼ਹੂਰ ਵਿਦਿਆ ਬਾਲਨ ਫਿਲਮੀ ਪਰਦੇ 'ਤੇ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਪ੍ਰਧਾਨ ਮਾਇਆਵਤੀ ਦਾ ਕਿਰਦਾਰ ਨਿਭਾਉਂਦੀ ਨਜ਼ਰ ਆ ਸਕਦੀ ਹੈ। ਵਿਦਿਆ ਬਾਲਨ ਨੂੰ ਬਾਇਓਪਿਕ ਦੀ ਕੁਈਨ ਕਿਹਾ ਜਾਂਦਾ ਹੈ। ਉਸ ਨੇ ਹੁਣ ਤੱਕ ਜਿੰਨੀਆਂ ਫਿਲਮਾਂ 'ਚ ਕੰਮ ਕੀਤਾ ਹੈ, ਉਸ ਤੋਂ ਵੱਧ ਤਾਂ ਉਸ ਦੀਆਂ ਬਾਇਓਪਿਕ ਫਿਲਮਾਂ ਨੂੰ ਲੈ ਕੇ ਚਰਚਾ ਹੁੰਦੀ ਰਹੀ ਹੈ, ਜਿਸ 'ਚ ਇੰਦਰਾ ਗਾਂਧੀ ਤੱਕ ਦਾ ਨਾਂ ਸ਼ਾਮਲ ਹੈ। ਚਰਚਾ ਹੈ ਕਿ ਵਿਦਿਆ ਬਸਪਾ ਮੁਖੀ ਮਾਇਆਵਤੀ ਦੇ ਜੀਵਨ 'ਤੇ ਬਣਨ ਵਾਲੀ ਫਿਲਮ 'ਚ ਲੀਡ ਰੋਲ 'ਚ ਨਜ਼ਰ ਆ ਸਕਦੀ ਹੈ। ਕਿਹਾ ਜਾ ਰਿਹਾ ਹੈ ਕਿ ਫਿਲਮ ਨਿਰਦੇਸ਼ਕ ਸੁਭਾਸ਼ ਕਪੂਰ ਮਾਇਆਵਤੀ ਦੀ ਜੀਵਨੀ 'ਤੇ ਇਕ ਫਿਲਮ ਬਣਾਉਣ ਦਾ ਵਿਚਾਰ ਕਰ ਰਿਹਾ ਹੈ। ਨਿਰਦੇਸ਼ਕ ਸੁਭਾਸ਼ ਕਪੂਰ ਇਸ ਤੋਂ ਪਹਿਲਾਂ ਟੀ-ਸੀਰੀਜ਼ ਦੇ ਸੰਸਥਾਪਕ ਗੁਲਸ਼ਨ ਕੁਮਰਾ ਦੀ ਜੀਵਨੀ 'ਤੇ ਬਣ ਰਹੀ ਫਿਲਮ 'ਮੁਗਲ' ਦਾ ਨਿਰਦੇਸ਼ਨ ਕਰਨ ਵਾਲਾ ਸੀ ਪਰ 'ਮੀ ਟੂ' ਮੁਹਿੰਮ 'ਚ ਉਸ ਦਾ ਨਾਂ ਆਉਣ ਤੋਂ ਬਾਅਦ ਉਹ ਫਿਲਮ ਉਸ ਤੋਂ ਖੋਹ ਲਈ ਗਈ।


Tags: Vidya BalanMayawatiBiopicThe Dirty PictureBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.