ਮੁੰਬਈ(ਬਿਊਰੋ)- ਦੁਨੀਆਭਰ ਵਿਚ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਇਕ ਬੱਚੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਉਹ ਕਿਚਨ ਵਿਚ ਪਿੱਜ਼ਾ ਬਣਾਉਂਦਾ ਨਜ਼ਰ ਆ ਰਿਹਾ ਹੈ। ਉਸੇ ਵੀਡੀਓ ਨੂੰ ਅਦਾਕਾਰਾ ਵਿਦਿਆ ਬਾਲਨ ਨੇ ਵੀ ਹਾਲ ਹੀ ਵਿਚ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸ਼ੇਅਰ ਕੀਤਾ ਅਤੇ ਉਸ ਨੂੰ ਪੂਰੀ ਦੁਨੀਆ ਦਾ ਸਭ ਤੋਂ ਵਧੀਆ ਸ਼ੈੱਫ ਦੱਸਿਆ। ਇਸ ਵੀਡੀਓ ਨੂੰ ਦੇਖ ਕੇ ਕਈ ਸਿਤਾਰਿਆਂ ਨੇ ਵੀ ਬੱਚੇ ਦੀ ਤਾਰੀਫ ਕੀਤੀ।
ਵੀਡੀਓ ਸ਼ੇਅਰ ਕਰਦੇ ਹੋਏ ਵਿਦਿਆ ਨੇ ਲਿਖਿਆ, ‘‘ਪੂਰੀ ਦੁਨੀਆ ਦਾ ਸਭ ਤੋਂ ਵਧੀਆ ਸ਼ੈੱਫ। ਇਹ ਵੀਡੀਓ ਮੈਨੂੰ ਕਿਸੇ ਨੇ ਭੇਜੀ ਹੈ ਪਰ ਇਸ ਬੱਚੇ ਨੂੰ ਦੇਖ ਮੈਨੂੰ ਬਹੁਤ ਖੁਸ਼ੀ ਹੋਈ, ਇਸ ਲਈ ਮੈਂ ਇਸ ਵੀਡੀਓ ਨੂੰ ਸ਼ੇਅਰ ਕਰ ਰਹੀ ਹਾਂ। ਬੱਚੇ ਚਾਹੇ ਜਿੱਥੋ ਦੇ ਵੀ ਹੋਣ, ਉਹ ਬਹੁਤ ਕਿਊਟ ਤੇ ਸੋਹਣੇ ਹੁੰਦੇ ਹਨ ਅਤੇ ਆਖ਼ਿਰਕਾਰ ਅਸੀਂ ਸਭ ਵੀ ਤਾਂ ਇਕ ਹੀ ਰੱਬ ਦੀ ਔਲਾਦ ਹਾਂ।’’

ਅਮਰੀਕਾ ਵਿਚ ਰਹਿੰਦਾ ਹੈ ਇਹ ਬੱਚਾ
ਉਸ ਬੱਚੇ ਦਾ ਨਾਮ ਕੋਬੇ ਹੈ, ਜੋ ਕਿ ਅਮਰੀਕਾ ਦੇ ਵਰਜੀਨਿਆ ਦੇ ਨਾਰਫਾਕ ਸ਼ਹਿਰ ਵਿਚ ਰਹਿੰਦਾ ਹੈ। ਇਸ ਬੱਚੇ ਦੀ ਉਮਰ ਸਿਰਫ 1 ਸਾਲ ਹੈ ਅਤੇ ਇਸ ਦੇ ਮਾਤਾ-ਪਿਤਾ ਏਸ਼ਲੇ ਵਿਏਨ ਅਤੇ ਕਾਇਲੇ ਵਿਏਨ ਨੇ ਉਸ ਦੀ ਨਟਖਟ ਹਰਕਤਾਂ ਕਾਰਨ ਉਸ ਨੂੰ ਪੂਰੀ ਦੁਨੀਆ ਵਿਚ ਮਸ਼ਹੂਰ ਕਰ ਦਿੱਤਾ ਹੈ। ਵਿਦਿਆ ਨੇ ਜੋ ਵੀਡੀਓ ਸ਼ੇਅਰ ਕੀਤਾ, ਉਸ ਨੂੰ ਕੋਬੇ ਦੇ ਇੰਸਟਾ ਅਕਾਊਂਟ ’ਤੇ 10 ਮਈ ਮਦਰਸ ਡੇ ਵਾਲੇ ਦਿਨ ਸ਼ੇਅਰ ਕੀਤਾ ਗਿਆ ਸੀ।