FacebookTwitterg+Mail

ਵਿਦਿਆ ਬਾਲਨ 17 ਸਾਲ ਦੀ ਉਮਰ 'ਚ ਅਜਿਹੀ ਨਜ਼ਰ ਆਉਂਦੀ ਸੀ, 'ਹਮ ਪਾਂਚ' ਦੇ ਬਾਕੀ ਸਿਤਾਰਿਆਂ ਦੀਆਂ ਵੀ ਦੇਖੋ ਤਸਵੀਰਾਂ!

    2/7
02 January, 2017 09:45:45 AM
ਮੁੰਬਈ—ਬਾਲੀਵੁੱਡ ਅਦਾਕਾਰ ਵਿਦਿਆ ਬਾਲਨ ਅੱਜ ਆਪਣਾ 39ਵਾਂ ਜਨਮਦਿਨ ਮਨਾ ਰਹੀ ਹੈ। 1 ਜਨਵਰੀ, 1978 ਨੂੰ ਜਨਮੀ ਵਿਦਿਆ ਨੇ ਭਾਵੇ ਹੀ ਇਕ ਨੈਸ਼ਨਲ ਅਤੇ 5 ਫਿਲਮਫੇਅਰ ਸਮੇਤ ਕਈ ਐਵਾਰਡਜ਼ ਜਿੱਤੇ ਹਾਂ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਉਹ ਕਿ ਫਿਲਮਾਂ 'ਚੋਂ ਆਉਣ ਤੋਂ ਪਹਿਲਾ ਮਸ਼ਹੂਰ ਟੀ.ਵੀ. ਸੀਰੀਅਲ 'ਹਮ ਪਾਂਚ' 'ਚ ਨਜ਼ਰ ਆ ਚੁੱਕੀ ਸੀ। ਉਸ ਸਮੇਂ ਉਸ ਦੀ ਉਮਰ ਕਰੀਬ 17 ਸਾਲ ਦੀ ਸੀ। ਵਿਦਿਆ ਦਾ ਐਕਟਿੰਗ ਕੈਰੀਅਰ 1995 'ਚ ਸ਼ੁਰੂ ਹੋਇਆ ਸੀ।
ਵਿਦਿਆ ਨੂੰ ਪਹਿਲੀ ਫਿਲਮ ਪਾਉਣ ਲਈ ਬੇਹੱਦ ਮਿਹਨਤ ਕਰਨੀ ਪਈ ਸੀ। 40 ਸਕ੍ਰੀਨ ਟੈਸਟ, 17 ਮੇਕਅੱਪ ਸ਼ੂਟ ਕਰਨ ਤੋਂ ਬਾਅਦ ਉਸ ਨੇ ਫਿਲਮ 'ਪਰਿਣੀਤਾ ਮਿਲੀ ਸੀ। 2005 'ਚ ਰਿਲੀਜ਼ ਹੋਈ ਇਸ ਫਿਲਮ ਲਈ ਵਿਦਿਆ ਨੂੰ ਟੈਸਟ ਦਾ ਫਿਲਮਫੇਅਰ ਐਵਾਰਡ ਮਿਲੀਆ ਸੀ। 2005 'ਚ ਉਸ ਨੇ 'ਡਰਟੀ ਪਿਕਚਰ' ਲਈ ਨੈਸ਼ਨਲ ਐਵਾਰਡ ਜਿੱਤਿਆ। ਭਾਵੇਂ ਵੱਡੇ ਪਰਦੇ 'ਤੇ ਵਿਦਿਆ ਦੀ ਐਂਟਰੀ 2003 'ਚ ਹੋ ਗਈ ਸੀ। ਉਸ ਨੇ ਇਸ ਸਾਲ ਇਕ ਬੰਗਾਲੀ ਫਿਲਮ 'ਭਾਲੋ ਥੇਕੋ' ਅਤੇ ਇਕ ਮਲਿਆਲਮ 'ਕਲਰੀ ਵਿਕਰਮਨ' 'ਚ ਨਜ਼ਰ ਆਈ ਸੀ।
ਸੰਘਰਸ਼ ਦੇ ਦਿਨਾਂ ਦੌਰਾਨ ਵਿਦਿਆ ਨੂੰ ਕਿਹਾ ਸੀ 'ਮਨਹੂਸ'
►ਸੁਣਨ 'ਚ ਆਇਆ ਸੀ ਕਿ ਵਿਦਿਆ ਨੇ ਮੋਹਨ ਲਾਲ ਦੀ ਮਲਿਆਲਮ ਫਿਲਮ 'ਚਕਰਮ' ਸਾਈਨ ਕੀਤੀ ਸੀ। ਇਸ ਦੇ ਤਰੁੰਤ ਬਾਅਦ ਉਸ ਨੂੰ 12 ਫਿਲਮਾਂ ਮਿਲੀਆ। ਬਦਕਿਸਮਤੀ ਨਾਲ ਇਹ ਫਿਲਮ ਡਿਲੇਅ ਹੋਈ। ਇਸ ਤੋਂ ਬਾਅਦ ਮੋਹਨਲਾਲ ਦੀ ਕੋਈ ਵੀ ਫਿਲਮ ਡਿਲੇਅ ਨਹੀਂ ਹੋਈ ਸੀ। ਇਸ ਤਰ੍ਹਾਂ ਨਿਰੇਦਸ਼ਕ ਨੇ ਵਿਦਿਆ ਨੂੰ 'ਮਨਹੂਸ' ਕਿਹਾ ਸੀ। ਉਸ ਦੇ ਹੱਥੋ ਬਾਕੀ 12 ਫਿਲਮਾਂ ਵੀ ਨਿਕਲ ਗਈਆਂ ਸਨ।

Tags: ਵਿਦਿਆ ਬਾਲਨਹਮ ਪਾਂਚਜਨਮਦਿਨਪਰਿਣੀਤਾVidya Balanhum panch birthday Parineeta