FacebookTwitterg+Mail

ਇਸ ਖਾਸ ਅੰਦਾਜ਼ 'ਚ ਮਨਾਵੇਗੀ ਵਿਦਿਆ ਬਾਲਨ ਜਨਮਦਿਨ

vidya balan
01 January, 2018 10:55:51 AM

ਮੁੰਬਈ(ਬਿਊਰੋ)— 'ਤੁਮਹਾਰੀ ਸੁਲੂ' ਅਦਾਕਾਰਾ ਵਿਦਿਆ ਬਾਲਨ ਲਈ ਅੱਜ ਦਾ ਦਿਨ ਕਾਫੀ ਖਾਸ ਹੈ। ਇਕ ਤਾਂ ਨਵੇਂ ਸਾਲ ਦਾ ਜਸ਼ਨ ਅਤੇ ਦੂਜੇ ਪਾਸੇ ਉਹ ਅੱਜ ਆਪਣਾ 38ਵਾਂ ਜਨਮਦਿਨ ਮਨਾ ਰਹੀ ਹੈ। ਵਿਦਿਆ ਬਾਲਨ ਦਾ ਜਨਮ 1 ਜਨਵਰੀ 1979 'ਚ ਹੋਇਆ ਸੀ। ਅਜਿਹੀ ਮੌਕੇ 'ਤੇ ਵਿਦਿਆ ਬਾਲਨ ਨੇ ਆਪਣੇ ਜਨਮਦਿਨ ਪਲੈਨ ਅਤੇ ਨਿਊ ਈਅਰ ਰਿਜੋਲਿਊਸ਼ਨ ਬਾਰੇ ਖੁਲਾਸਾ ਕੀਤਾ ਹੈ।
ਵਿਦਿਆ ਬਾਲਨ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਤੁਮਹਾਰੀ ਸੁਲੂ' ਨੇ ਬਾਕਸ ਆਫਿਸ 'ਤੇ ਚੰਗੀ ਕਮਾਈ ਕੀਤੀ ਸੀ ਇਸ ਦੇ ਨਾਲ ਹੀ ਉਨ੍ਹਾਂ ਨੂੰ 'ਬੇਗਮ ਜਾਨ' ਫਿਲਮ 'ਚ ਦੀ ਜੱਮ ਕੇ ਤਾਰੀਫ ਹੋਈ। ਖਬਰ ਮੁਤਾਬਕ ਵਿਦਿਆ ਨੇ ਕਿਹਾ,'ਮੈਂ ਇਸ ਦਿਨ ਨੂੰ ਆਪਣੇ ਕਰੀਬ ਦੇ ਲੋਕਾਂ ਨਾਲ ਮਨਾਵਾਂਗੀ। ਮੈਂ ਕਦੇ ਵੀ ਕੋਈ ਰੈਜ਼ੂਲੈਸ਼ਨ ਨਹੀਂ ਬਣਾਉਂਦੀ ਕਿਉਂਕਿ ਉਹ ਉਸੀ ਦਿਨ ਟੁੱਟ ਜਾਂਦਾ ਹੈ। ਮੇਰਾ ਇਹ ਮੰਨਣਾ ਹੈ ਕਿ ਜਨਮਦਿਨ ਹੀ ਤੁਹਾਡੀ ਜ਼ਿੰਦਗੀ 'ਚ ਇਕ ਨਵੀਂ ਸ਼ੁਰੁਆਤ ਹੁੰਦੀ ਹੈ ਤਾਂ ਅਤੇ ਉਹ ਦਿਨ ਸਾਲ ਦਾ ਪਹਿਲਾ ਦਿਨ ਹੁੰਦਾ ਹੈ ਤਾਂ ਉਹ ਹੋਰ ਵੀ ਖਾਸ ਹੋ ਜਾਂਦਾ ਹੈ। ਮੈਂ ਹਰ ਸਾਲ ਆਪਣੇ ਇਸ ਦਿਨ ਨੂੰ ਪਰਿਵਾਰ ਨਾਲ ਮਸਤੀ ਕਰਕੇ ਬਿਤਾਉਂਦੀ ਹਾਂ। ਮੈਂ ਇਸ ਦਿਨ ਬਾਹਰ ਜਾ ਕੇ ਕੋਈ ਪਾਰਟੀ ਨਹੀਂ ਕਰਦੀ ਪਰ ਦੇਖਦੇ ਹਾ ਕਿ ਇਸ ਦਿਨ ਕੀ ਖਾਸ ਕਰਦੀ ਹਾਂ।'
ਜਦੋਂ ਵਿਦਿਆ ਕੋਲੋ ਪੁੱਛਿਆ ਕੀ ਤੁਸੀਂ ਇਸ ਸਾਲ ਆਪਣੇ ਜ਼ਿੰਦਗੀ 'ਚ ਕੁਝ ਬਦਲਾਅ ਲਿਆਉਣਾ ਚਾਹੁੰਦੇ ਹੋ ਜਾਂ ਫਿਰ ਆਪਣੇ ਆਪ ਨੂੰ ਕੋਈ ਗਿਫਟ ਦੇਣਾ ਚਾਹੁੰਦੇ ਹੋ? ਇਸ 'ਤੇ ਉਨ੍ਹਾਂ ਨੇ ਕਿਹਾ,' ਮੈਂ ਆਪਣੀ ਜ਼ਿੰਦਗੀ 'ਚ ਕੋਈ ਵੀ ਬਦਲਾਅ ਨਹੀਂ ਚਾਹੁੰਦੀ। ਇਨ੍ਹਾਂ ਜ਼ਰੂਰ ਹੈ ਕਿ ਆਪਣੇ ਲਈ ਕੁਝ ਸਮਾਂ ਕੱਢਾ।'
ਇਸ ਦੇ ਨਾਲ ਹੀ ਵਿਦਿਆ ਨੇ ਅਪਕਮਿੰਗ ਪ੍ਰੋਜੈਕਟ ਬਾਰੇ 'ਚ ਗੱਲ ਕਰਦੇ ਹੋਏ ਕਿਹਾ ਕਿ ਹੁਣ ਤੱਕ ਕੋਈ ਵੀ ਫਿਲਮ ਸਾਇਨ ਨਹੀਂ ਕੀਤੀ ਹੈ ਅਤੇ ਜਨਮਦਿਨ ਤੋਂ ਬਾਅਦ ਹੀ ਕੋਈ ਸਕਰਿਪਟ ਪੜ੍ਹਾਂਗੀ। ਤੁਹਾਨੂੰ ਦੱਸ ਦਈਏ ਕਿ ਕਾਫ਼ੀ ਸਮੇਂ ਤੋਂ ਵਿਦਿਆ ਬਾਲਨ ਦੀਆਂ ਫਿਲਮਾਂ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਹੀਂ ਦਿਖਾ ਸਕੀਆਂ ਸਨ ਹਾਲਾਂਕਿ 'ਬੇਗਮ ਜਾਨ' ਫਿਲਮ 'ਚ ਉਨ੍ਹਾਂ ਦੀ ਐਕਟਿੰਗ ਦੀ ਕਾਫ਼ੀ ਤਾਰੀਫ ਕੀਤੀ ਗਈ ਸੀ ਹਾਲ ਹੀ 'ਚ ਰਿਲੀਜ਼ ਫਿਲਮ 'ਤੁਮਹਾਰੀ ਸੁਲੂ' ਹਿੱਟ ਫਿਲਮ ਰਹੀ ਜਿਸ 'ਚ ਬਾਕਸ ਆਫਿਸ ਉੱਤੇ ਕਾਫੀ ਚੰਗੀ ਕਮਾਈ ਕੀਤੀ।


Tags: Vidya BalanBirthdayCelebrationNew year ਵਿਦਿਆ ਬਾਲਨ ਜਨਮਦਿਨ