ਮੁੰਬਈ(ਬਿਊਰੋ)— ਵਿਦਿਆ ਬਾਲਨ ਦੇ ਹੱਥ ਵੱਡੀ ਫਿਲਮ ਲੱਗੀ ਹੈ। 'ਤੁਮਹਾਰੀ ਸੁਲੁ' 'ਚ ਕਾਮੇਡੀ ਰੋਲ ਅਦਾ ਕਰਨ ਤੋਂ ਬਾਅਦ ਹੁਣ ਵਿਦਿਆ ਸੀਰੀਅਸ ਕਿਰਦਾਰ 'ਚ ਨਜ਼ਰ ਆਉਣ ਵਾਲੀ ਹੈ। 'ਕਹਾਣੀ 2' ਫਿਲਮ ਸਮੇਂ ਤੋਂ ਹੀ ਇਹ ਖਬਰ ਚੱਲ ਰਹੀ ਹੈ ਕਿ ਵਿਦਿਆ ਬਾਲਨ ਦੇਸ਼ ਦੀ ਸਾਬਕਾ ਪ੍ਰਧਾਨਮੰਤਰੀ ਇੰਦਰਾ ਗਾਂਧੀ ਦੀ ਜੀਵਨੀ ਉੱਤੇ ਬਾਓਪਿਕ ਕਰਨ ਵਾਲੀ ਹੈ। ਆਖਿਰਕਾਰ ਹੁਣ ਇਸ ਖਬਰ 'ਤੇ ਕੰਫਰਮ ਦੀ ਮੁਹਰ ਲੱਗ ਚੁੱਕੀ ਹੈ। ਜੀ ਹਾਂ, ਇੰਦਰਾ ਗਾਂਧੀ 'ਤੇ ਫਿਲਮ ਬੰਨ ਰਹੀ ਹੈ ਅਤੇ ਇੰਦਰਾ ਗਾਂਧੀ ਦਾ ਕਿਰਦਾਰ ਵਿਦਿਆ ਬਾਲਨ ਨਿਭਾਉਣ ਵਾਲੀ ਹੈ। ਖਾਸ ਗੱਲ ਇਹ ਹੈ ਕਿ ਇਹ ਫਿਲਮ ਰਾਏ ਕਪੂਰ ਬੈਨਰ ਦੇ ਤਲੇ ਸਿਧਾਰਥ ਰਾਏ ਕਪੂਰ ਪ੍ਰੋਡਿਊਸ ਕਰਣਗੇ। ਪਹਿਲੀ ਵਾਰ ਵਿਦਿਆ ਬਾਲਨ ਆਪਣੇ ਪਤੀ ਸਿਧਾਰਥ ਕਪੂਰ ਲਈ ਕੰਮ ਕਰਨ ਵਾਲੀ ਹੈ। ਫਿਲਮ ਦੀ ਕਹਾਣੀ ਲਿਖ ਰਹੀ ਹੈ ਸਾਗਾਰਿਕਾ ਘੋਸ਼। ਇਸ ਗੱਲ ਦੀ ਜਾਣਕਾਰੀ ਸੋਸ਼ਲ ਮੀਡੀਆ ਉੱਤੇ ਦਿੰਦੇ ਹੋਏ ਸਾਗਾਰਿਕਾ ਨੇ ਟਵਿਟ 'ਤੇ ਲਿਖਿਆ, 'ਮੈਂ ਆਪਣੀ ਕਿਤਾਬ ਲਈ ਰਾਏ ਕਪੂਰ ਪ੍ਰੋਡਕਸ਼ਨ ਅਤੇ ਵਿਦਿਆ ਬਾਲਨ ਨਾਲ ਕਾਂਟਰੈਕਟ ਸਾਇਨ ਕਰ ਦਿੱਤਾ ਹੈ। ਹੁਣ ਮੈਨੂੰ ਇੰਦਰਾ ਨੂੰ ਵੱਡੇ ਪਰਦੇ 'ਤੇ ਦੇਖਣ ਦਾ ਇੰਤਜ਼ਾਰ ਹੈ।'
ਧਿਆਨ ਯੋਗ ਹੈ ਕਿ ਵਿਦਿਆ ਬਾਲਨ ਪਹਿਲਾਂ ਹੀ ਇਸ ਫਿਲਮ 'ਚ ਕੰਮ ਕਰਨ ਦੀ ਇੱਛਾ ਜਤਾ ਚੁੱਕੀ ਹੈ। ਉਨ੍ਹਾਂ ਮੁਤਾਬਕ ਉਹ ਸਾਰੇ ਗਾਂਧੀ ਪਰਿਵਾਰ ਨਾਲ ਫਿਲਮ ਬਣਾਉਣ ਦੀ ਮਨਜ਼ੂਰੀ ਦਾ ਇੰਤਜ਼ਾਰ ਕਰ ਰਹੇ ਸੀ। ਆਖਿਰਕਾਰ ਉਨ੍ਹਾਂ ਨੂੰ ਪਰਮਿਸ਼ਨ ਮਿਲ ਚੁੱਕੀ ਹੈ ਅਤੇ ਫਿਲਮ 'ਤੇ ਕੰਮ ਸ਼ੁਰੂ ਹੋ ਚੁੱਕਿਆ ਹੈ। ਹਾਲ ਹੀ 'ਚ ਵਿਦਿਆ ਬਾਲਨ ਦੀ ਫਿਲਮ 'ਤੁਮਹਾਰੀ ਸੁਲੂ' ਰਿਲੀਜ਼ ਹੋਈ ਸੀ ਜੋ ਬਾਕਸ ਆਫਿਸ 'ਤੇ ਬਹੁਤ ਚੱਲੀ। ਵਿਦਿਆ ਨੇ ਫਿਲਮ 'ਚ ਕਾਮੇਡੀ ਕੀਤੀ ਸੀ, ਜਿਸ ਨੂੰ ਦਰਸ਼ਕਾਂ ਨੇ ਪਸੰਦ ਕੀਤਾ। ਫਿਲਮ ਦੀ ਕਹਾਣੀ ਬਹੁਤ ਪਿਆਰੀ ਸੀ। ਫਿਲਮ ਵਿਚ ਵਿਦਿਆ ਇਕ ਘਰੇਲੂ ਵਾਇਫ ਦੇ ਕਿਰਦਾਰ 'ਚ ਸੀ ਜੋ ਆਰਥਿਕ ਮੰਦੀ ਤੋਂ ਛੁਟਕਾਰਾ ਪਾਉਣ ਲਈ ਕੰਮ ਦੀ ਤਲਾਸ਼ 'ਚ ਹੈ। ਉਨ੍ਹਾਂ ਨੂੰ ਰੇਡੀਓ 'ਚ ਆਰ ਜੇ ਦਾ ਕੰਮ ਮਿਲ ਜਾਂਦਾ ਹੈ ਅਤੇ ਉੱਥੋਂ ਹੀ ਉਨ੍ਹਾਂ ਦੀ ਜ਼ਿੰਦਗੀ ਬਦਲ ਜਾਂਦੀ ਹੈ।