FacebookTwitterg+Mail

OMG ਬਾਲੀਵੁੱਡ ਦੀ 'ਊ ਲਾ ਲਾ ਗਰਲ' ਵਿਆਹ ਤੋਂ ਪਹਿਲਾਂ 20 ਵਾਰ ਹੋ ਚੁੱਕੀ ਹੈ ਗਰਭਵਤੀ, ਖੁਦ ਕੀਤਾ ਖੁਲਾਸਾ!!

vidya balan
11 July, 2018 11:20:25 AM

ਮੁੰਬਈ (ਬਿਊਰੋ)— ਬਾਲੀਵੁੱਡ 'ਚ ਅਜਿਹੀਆਂ ਕਈ ਅਭਿਨੇਤਰੀਆਂ ਹਨ, ਜੋ ਵਿਆਹ ਤੋਂ ਪਹਿਲਾਂ ਹੀ ਗਰਭਵਤੀ ਹੋ ਚੁੱਕੀਆਂ ਹਨ ਅਤੇ ਬਾਅਦ 'ਚ ਵਿਆਹ ਦੇ ਬੰਧਨ 'ਚ ਬੱਝੀਆਂ। ਕਈ ਅਜਿਹੀਆਂ ਅਭਿਨੇਤਰੀਆਂ ਵੀ ਰਹੀਆਂ ਹਨ, ਜਿਨ੍ਹਾਂ ਨੇ ਵਿਆਹ ਤੋਂ ਪਹਿਲਾਂ ਹੀ ਗਰਭਵਤੀ ਹੋਣ 'ਤੇ ਗਰਭਪਾਤ ਕਰਵਾ ਲਿਆ ਸੀ। ਹੁਣ ਅਜਿਹੇ 'ਚ ਅੱਜ ਅਸੀਂ ਇਕ ਅਜਿਹੀ ਅਦਾਕਾਰਾ ਬਾਰੇ 'ਚ ਗੱਲ ਕਰਨ ਜਾ ਰਹੇ ਹਾਂ ਜੋ ਹਰ ਹਫਤੇ ਗਰਭਵਤੀ ਹੋ ਜਾਂਦੀ ਸੀ। Punjabi Bollywood Tadka

ਜਿਸ ਅਦਾਕਾਰਾ ਦੀ ਅਸੀਂ ਗੱਲ ਕਰ ਰਹੇ ਹਾਂ, ਉਹ ਹੋਰ ਕੋਈ ਨਹੀਂ ਬਲਕਿ 'ਊ ਲਾ ਲਾ ਗਰਲ' ਭਾਵ ਵਿੱਦਿਆ ਬਾਲਨ ਹੈ। ਇਸ ਗੱਲ ਦਾ ਖੁਲਾਸਾ ਉਨ੍ਹਾਂ ਨੇ ਖੁਦ ਹੀ ਕੀਤਾ ਹੈ। ਹਾਲ ਹੀ 'ਚ ਦਿੱਤੇ ਇਕ ਇੰਟਰਵਿਊ ਦੌਰਾਨ ਵਿਦਿਆ ਨੇ ਦੱਸਿਆ, ''ਸ਼ੁਰੂਆਤੀ ਦਿਨਾਂ 'ਚ ਉਹ ਹਰ ਹਫਤੇ ਗਰਭਵਤੀ ਹੋ ਜਾਂਦੀ ਸੀ ਅਤੇ ਘਰਵਾਲਿਆਂ ਨੂੰ ਇਸ ਗੱਲ ਬਾਰੇ ਕੁਝ ਵੀ ਪਤਾ ਨਹੀਂ ਲੱਗਦਾ ਸੀ।

Punjabi Bollywood Tadka

ਵਿਆਹ ਤੋਂ ਪਹਿਲਾਂ ਉਹ ਲਗਭਗ 20 ਵਾਰ ਗਰਭਵਤੀ ਹੋ ਚੁੱਕੀ ਹੈ।'' ਉਨ੍ਹਾਂ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੂੰ ਅਕਸਰ ਸਫਰ ਕਰਨਾ ਪੈਂਦਾ ਸੀ ਅਤੇ ਉਸ ਸਮੇਂ ਉਹ ਗਰਭਵਤੀ ਦਾ ਡਰਾਮਾ ਕਰਦੀ ਸੀ ਤਾਂ ਕਿ ਉਨ੍ਹਾਂ ਨੂੰ ਬੈਠਣ ਲਈ ਸੀਟ ਮਿਲ ਜਾਵੇ। ਉਨ੍ਹਾਂ ਅੰਦਰ ਐਕਟਿੰਗ ਸ਼ੁਰੂ ਤੋਂ ਹੀ ਕੁੱਟ-ਕੁੱਟ ਕੇ ਭਰੀ ਸੀ ਅਤੇ ਇਸੇ ਵਜ੍ਹਾ ਕਰਕੇ ਉਹ ਇਹ ਡਰਾਮਾ ਕਰ ਲੈਂਦੀ ਸੀ, ਜਿਸ ਦਾ ਕਿਸੇ ਨੂੰ ਪਤਾ ਵੀ ਨਹੀਂ ਚੱਲਦਾ ਸੀ।

Punjabi Bollywood Tadka

ਹੁਣ ਵਿੱਦਿਆ ਬਾਲੀਵੁੱਡ ਦੀਆਂ ਟਾਪ ਅਭਿਨੇਤਰੀਆਂ 'ਚੋਂ ਇਕ ਹੈ, ਜੋ ਫਿਲਮਾਂ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ।


Tags: Vidya BalanInterviewPregnancy‎ Disclosure

Edited By

Chanda Verma

Chanda Verma is News Editor at Jagbani.