FacebookTwitterg+Mail

ਕੀ ਗਰਭਵਤੀ ਹੈ ਵਿਦਿਆ ਬਾਲਨ? ਬੇਬੀ ਬੰਪ ਲੁਕਾਉਂਦੀ ਦੀ ਵੀਡੀਓ ਵਾਇਰਲ

vidya balan
28 July, 2018 03:43:56 PM

ਨਵੀਂ ਦਿੱਲੀ (ਬਿਊਰੋ)— ਬਾਲੀਵੁੱਡ ਦੀ 'ਊ ਲਾ ਲਾ ਗਰਲ' ਵਿਦਿਆ ਬਾਲਨ ਅੱਜਕਲ ਕਾਫੀ ਸੁਰਖੀਆਂ 'ਚ ਹੈ। ਸਾਊਥ ਦੇ ਸੁਪਰਸਟਾਰ ਰਹੇ ਐੱਨ. ਟੀ. ਆਰ. 'ਤੇ ਬਣ ਰਹੀ ਬਾਇਓਪਿਕ 'ਚ ਅਹਿਮ ਕਿਰਦਾਰ ਨਿਭਾਉਣ ਜਾ ਰਹੀ ਵਿਦਿਆ ਬਾਲਨ ਨੂੰ ਲੈ ਕੇ ਇੰਟਰਨੈੱਟ 'ਤੇ ਯੂਜ਼ਰਸ ਕਈ ਸਵਾਲ ਪੁੱਛ ਰਹੇ ਹਨ।

 

A post shared by Voompla (@voompla) on

ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਦਿਆ ਦੇ ਪ੍ਰਸ਼ੰਸਕ ਉਨ੍ਹਾਂ ਤੋਂ ਇਹੀ ਸਵਾਲ ਕਰ ਰਹੇ ਹਨ ਕਿ ਕੀ ਉਹ ਗਰਭਵਤੀ ਹੈ? ਦਰਅਸਲ ਮਸ਼ਹੂਰ ਨਿਰਮਾਤਾ ਰੋਨੀ ਸਕਰੂਵਾਲਾ ਨੇ ਬੀਤੇ ਦਿਨ ਇਕ ਪਾਰਟੀ ਆਯੋਜਿਤ ਕੀਤੀ ਸੀ, ਜਿੱਥੇ 'ਟਾਇਲੇਟ ਏਕ ਪ੍ਰੇਮ ਕਥਾ' ਦੀ ਅਦਾਕਾਰਾ ਭੂਮੀ ਪੇਡਨੇਕਰ ਵੀ ਦਿਖਾਈ ਦਿੱਤੀ।

Punjabi Bollywood Tadka

ਪਾਰਟੀ ਤੋਂ ਬਾਅਦ ਬਾਹਰ ਨਿਕਲਦੇ ਸਮੇਂ ਵਿਦਿਆ ਬਾਲਨ ਆਪਣੇ ਪਤੀ ਸਿਧਾਰਥ ਰਾਏ ਕਪੂਰ ਨਾਲ ਆਪਣੀ ਕਾਰ ਵੱਲ ਜਾਂਦੀ ਨਜ਼ਰ ਆਈ। ਇਸ ਵੀਡੀਓ ਨੂੰ ਦੇਖ ਸਵਾਲ ਕਰਦਿਆਂ ਪ੍ਰਸ਼ੰਸਕ ਵਿਦਿਆ ਤੋਂ ਪੁੱਛ ਰਹੇ ਹਨ, ''ਉਹ ਦੁੱਪਟੇ ਨਾਲ ਆਪਣਾ ਬੇਬੀ ਬੰਪ ਲੁੱਕਾ ਰਹੀ ਹੈ।

Punjabi Bollywood Tadka

ਲੱਗਦਾ ਹੈ ਸ਼ਾਇਦ ਉਹ ਗਰਭਵਤੀ ਹੈ?'' ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਵਿਦਿਆ ਦੇ ਕਈ ਪ੍ਰਸ਼ੰਸਕਾਂ ਨੇ ਇਹ ਅੰਦਾਜ਼ ਲਗਾਉਣਾ ਸ਼ੁਰੂ ਕਰ ਦਿੱਤਾ ਕਿ ਕੀ ਵਿਦਿਆ ਬਾਲਨ ਗਰਭਵਤੀ ਹੈ?


Tags: Vidya BalanPregnant VideoViralSiddharth Roy KapurRonnie Screwvala

Edited By

Chanda Verma

Chanda Verma is News Editor at Jagbani.