FacebookTwitterg+Mail

ਵਿਦਿਆ ਬਾਲਨ ਦੇ ਪਿਤਾ ਨੂੰ ਪਿਆ ਦਿਲ ਦਾ ਦੌਰਾ, ਕਰਵਾਇਆ ਹਸਪਤਾਲ 'ਚ ਦਾਖਲ

vidya balan father hospitalised
12 September, 2018 01:53:31 PM

ਮੁੰਬਈ(ਬਿਊਰੋ)— ਬਾਲੀਵੁੱਡ ਮਸ਼ਹੂਰ ਅਦਾਕਾਰਾ ਵਿਦਿਆ ਬਾਲਨ ਦੇ ਪਿਤਾ ਪੀ. ਆਰ. ਬਾਲਨ ਨੂੰ ਦਿਲਾ ਦੌਰਾ ਪੈਣ ਦੀ ਖਬਰ ਸਾਹਮਣੇ ਆਈ ਹੈ। ਖਬਰਾਂ ਮੁਤਾਬਕ, ਪੀ. ਆਰ. ਬਾਲਨ ਨੇ ਸੋਮਵਾਰ ਨੂੰ ਅਚਾਨਕ ਬੈਚੇਨੀ ਹੋਣ ਲੱਗੀ। ਇਸ ਤੋਂ ਤੁਰੰਤ ਬਾਅਦ ਪਰਿਵਾਰ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਹਿੰਦੂਜਾ ਹਸਪਤਾਲ 'ਚ ਭਰਤੀ ਕਰਵਾ ਦਿੱਤਾ। ਸੂਤਰਾਂ ਮੁਤਾਬਕ ਉਨ੍ਹਾਂ ਦੀ ਹਾਲਤ ਪਹਿਲਾਂ ਨਾਲੋਂ ਕਾਫੀ ਬਿਹਤਰ ਹੈ। ਦੱਸ ਦੇਈਏ ਕਿ ਪੀ. ਆਰ. ਬਾਲਨ ਡਿਜੀਕੇਬਲ ਦੇ ਵਾਈਸ ਪ੍ਰੈਜ਼ੀਡੇਂਟ ਹੈਂਜੋ ਰਿਲਾਇੰਸ ਕਮਿਊਨੀਕੇਸ਼ਨ ਦਾ ਇਕ ਹਿੱਸਾ ਹੈ। ਇਥੇ ਕੰਪਨੀ ਕੇਬਲ ਟੈਲੀਵਿਜ਼ਨ ਕੰਪਨੀ ਹੈ। ਕੰਪਨੀ ਦਾ ਨੈੱਟਵਰਕ 14 ਸੂਬਿਆਂ ਦੇ 46 ਸ਼ਹਿਰਾਂ 'ਚ ਫੈਲਿਆ ਹੋਇਆ ਹੈ।

vidya balan father suffers heart attack

ਦੱਸ ਦੇਈਏ ਕਿ ਬਾਲੀਵੁੱਡ ਵਿਚ ਆਪਣੀ ਸੰਜੀਦਾ ਅਦਾਕਾਰੀ ਲਈ ਮਸ਼ਹੂਰ ਵਿਦਿਆ ਬਾਲਨ ਫਿਲਮੀ ਪਰਦੇ 'ਤੇ ਅਦਾਕਾਰਾ ਅਤੇ ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਸਵ. ਜੈਲਲਿਤਾ ਦਾ ਕਿਰਦਾਰ ਨਿਭਾਉਂਦੀ ਨਜ਼ਰ ਆ ਸਕਦੀ ਹੈ। ਚਰਚਾ ਹੈ ਕਿ ਜੈਲਲਿਤਾ ਦੀ ਜੀਵਨੀ 'ਤੇ 2 ਪ੍ਰੋਡਕਸ਼ਨ ਕੰਪਨੀਆਂ ਫਿਲਮ ਬਣਾਉਣ ਦੀ ਪ੍ਰਕਿਰਿਆ 'ਚ ਹਨ। ਪਹਿਲੀ ਕੰਪਨੀ ਵੇਬਰੀ ਮੀਡੀਆ ਜੋ ਬਾਇਓਪਿਕ ਬਣਾਉਣ ਜਾ ਰਹੀ ਹੈ, ਨੂੰ ਤਾਮਿਲ, ਤੇਲਗੂ ਅਤੇ ਹਿੰਦੀ ਵਿਚ ਰਿਲੀਜ਼ ਕੀਤਾ ਜਾਵੇਗਾ। ਇਸ ਫਿਲਮ ਦਾ ਨਿਰਦੇਸ਼ਨ ਤਾਮਿਲ ਡਾਇਰੈਕਟਰ ਏ. ਐੱਲ. ਵਿਆਸ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਜੈਲਲਿਤਾ ਦੀ ਜਯੰਤੀ 'ਤੇ ਅਗਲੇ ਸਾਲ 24 ਫਰਵਰੀ ਨੂੰ ਫਿਲਮ ਦੇ ਪੋਸਟਰ ਦਾ ਫਰਸਟ ਲੁੱਕ ਜਾਰੀ ਹੋਵੇਗਾ।


Tags: Vidya BalanFatherPR BalanHospitalSiddharth Roy KapurTumhari SuluSuresh Triveni

Edited By

Sunita

Sunita is News Editor at Jagbani.