FacebookTwitterg+Mail

ਵਿਦਿਆ ਬਾਲਨ ਨੇ ਕਲਾਸਿਕ ਸਾੜ੍ਹੀਆਂ ਪਹਿਨ ਹੋਰਨਾਂ ਅਭਿਨੇਤਰੀਆਂ ਨੂੰ ਖੂਬਸੂਰਤੀ 'ਚ ਦਿੱਤੀ ਮਾਤ

vidya balan saree style
05 July, 2018 04:53:52 PM

ਮੁੰਬਈ(ਬਿਊਰੋ)— ਬਾਲੀਵੁੱਡ ਇੰਡਸਟਰੀ ਦੀ 'ਊ ਲਾ ਲਾ ਗਰਲ' ਭਾਵ ਵਿਦਿਆ ਬਾਲਨ ਫਿਲਮਾਂ ਤੋਂ ਇਲਾਵਾ ਆਪਣੀ ਡ੍ਰੈਸਿੰਗ ਸੈਂਸ ਲਈ ਵੀ ਜਾਣੀ ਜਾਂਦੀ ਹੈ। ਹਾਲ ਹੀ 'ਚ ਉਨ੍ਹਾਂ ਦੀ ਫਿਲਮ 'ਤੁਮਹਾਰੀ ਸੁੱਲੂ' ਨੂੰ 'ਬੈਸਟ ਫਿਲਮ' ਦਾ 'ਆਈਫਾ' ਐਵਾਰਡ ਮਿਲਿਆ।

Punjabi Bollywood Tadka

'ਦਿ ਡਰਟੀ ਪਿਕਚਰ' ਅਤੇ 'ਕਹਾਣੀ' ਵਰਗੀਆਂ ਫਿਲਮਾਂ ਨਾਲ ਲੋਕਾਂ 'ਚ ਵੱਖਰੀ ਪਛਾÎਣ ਬਣਾ ਚੁੱਕੀ ਵਿਦਿਆ ਇੰਡਸਟਰੀ 'ਚ ਆਪਣੇ ਸਾੜ੍ਹੀ ਪਾਉਣ ਦੇ ਸਟਾਈਲ ਲਈ ਵੀ ਜਾਣੀ ਜਾਂਦੀ ਹੈ।

Punjabi Bollywood Tadka

ਅਜਿਹੇ ਕਈ ਮੌਕੇ ਹੋਏ ਹਨ, ਜਦੋਂ ਉਹ ਸਾੜ੍ਹੀ ਪਾ ਕੇ ਇਵੈਂਟ ਜਾਂ ਪਾਰਟੀ 'ਚ ਸਨਸਨੀ ਮਚਾ ਚੁੱਕੀ ਹੈ। ਵਿਦਿਆ ਨੇ ਹੀ ਕਲਾਸਿਕ ਸਾੜ੍ਹੀਆਂ ਪਹਿਨ ਸਾਨੂੰ ਦਿਖਾਇਆ ਹੈ ਕਿ ਸਾੜ੍ਹੀ ਪਹਿਨ ਕੇ ਵੀ ਲੇਡੀਜ਼ ਸਟਾਈਲਿਸ਼ ਦਿਖ ਸਕਦੀਆਂ ਹਨ।

Punjabi Bollywood Tadka

ਹੁਣ ਹਾਲ ਹੀ 'ਚ ਇਕ ਇਵੈਂਟ 'ਚ ਵਿਦਿਆ 'ਰੈੱਡ ਰਾਅ ਮੈਂਗੋ' ਸਾੜ੍ਹੀ 'ਚ ਬੇਹੱਦ ਕਾਤਿਲਾਨਾ ਨਜ਼ਰ ਆਈ।

Punjabi Bollywood Tadka

ਇਸ ਤੋਂ ਇਲਾਵਾ ਹਾਲ ਹੀ 'ਚ ਸ਼ਲੋਕਾ ਮਹਿਤਾ ਅਤੇ ਅਕਾਸ਼ ਅੰਬਾਨੀ ਦੀ ਮੰਗਣੀ 'ਚ ਰੱਖੀ ਪਾਰਟੀ 'ਚ ਵੀ ਵਿਦਿਆ ਦਾ ਸਾੜ੍ਹੀ ਲੁੱਕ ਦੇਖਣਯੋਗ ਸੀ।

Punjabi Bollywood Tadka

ਇਨ੍ਹਾਂ ਤੋਂ ਇਲਾਵਾ ਸੋਨਮ-ਆਨੰਦ ਦੇ ਰਿਸੈਪਸ਼ਨ 'ਚ ਵੀ ਵਿਦਿਆ ਬਾਲਨ ਕਲਾਸਿਕ ਸਾੜ੍ਹੀ 'ਚ ਬੇਹੱਦ ਖੂਬਸੂਰਤ ਦਿਖੀ ਸੀ।

Punjabi Bollywood Tadka Punjabi Bollywood Tadka Punjabi Bollywood Tadka


Tags: Vidya BalanSaree StyleInstagramTumhari SuluBest Film IIFA

Edited By

Chanda Verma

Chanda Verma is News Editor at Jagbani.