FacebookTwitterg+Mail

'ਸ਼ੰਕੁਤਲਾ ਦੇਵੀ' ਦਾ ਟੀਜ਼ਰ ਆਊਟ, ਦਮਦਾਰ ਲੁੱਕ 'ਚ ਦਿਸੀ ਵਿਦਿਆ ਬਾਲਨ (ਵੀਡੀਓ)

vidya balan share shakuntala devi biopic teaser and 1st look out
17 September, 2019 08:48:15 AM

ਮੁੰਬਈ (ਬਿਊਰੋ) — ਬਾਲੀਵੁੱਡ ਦੀ ਦਮਦਾਰ ਅਦਾਕਾਰ ਵਿਦਿਆ ਬਾਲਨ, ਜੋ ਕਿ ਆਪਣੇ ਕਿਰਦਾਰਾਂ ਨਾਲ ਹਰ ਵਾਰ ਕੁਝ ਵੱਖਰਾ ਹੀ ਪੇਸ਼ ਕਰਦੇ ਹਨ। ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਮਿਸ਼ਨ ਮੰਗਲ' ਦੀ ਸਫਲਤਾ ਤੋਂ ਬਾਅਦ ਵਿਦਿਆ ਬਾਲਨ ਬਾਇਓਪਿਕ ਫਿਲਮ 'ਚ ਕੰਮ ਕਰ ਰਹੇ ਹਨ। ਜੀ ਹਾਂ ਉਹ ਗਣਿਤ ਦੀ ਮਾਹਿਰ 'ਸ਼ੰਕੁਤਲਾ ਦੇਵੀ' 'ਤੇ ਬਣ ਰਹੀ ਬਾਇਓਪਿਕ 'ਚ ਸ਼ੰਕੁਤਲਾ ਦੇਵੀ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਹਾਲ ਹੀ 'ਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਫਸਟ ਲੁੱਕ ਅਤੇ ਫਿਲਮ ਦਾ ਟੀਜ਼ਰ ਸਾਂਝਾ ਕੀਤਾ ਹੈ। ਪੋਸਟਰ 'ਚ ਉਹ ਵੱਖਰੀ ਲੁੱਕ 'ਚ ਨਜ਼ਰ ਆ ਰਹੇ ਹਨ।


ਦੱਸ ਦਈਏ ਕਿ ਸ਼ੰਕੁਤਲਾ ਦੇਵੀ ਇੰਡੀਅਨ ਲੇਖਿਕਾ ਤੇ ਮੇਂਟਲ ਕੈਲਕੁਲੇਟਰ ਸੀ। ਉਹ ਦਿਮਾਗ 'ਚ ਹੀ ਸਭ ਕੁਝ ਕੈਲਕੁਲੇਟ ਕਰ ਲੈਣ ਦੀ ਅਦਭੁੱਤ ਸ਼ਕਤੀ ਦੇ ਕਾਰਨ 'ਦਿ ਹਿਊਮਨ ਕੰਪਿਊਟਰ' ਦੇ ਨਾਂ ਨਾਲ ਮਸ਼ਹੂਰ ਸਨ। ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਸ 'ਚ ਵੀ ਉਨ੍ਹਾਂ ਦਾ ਨਾਂ ਦਰਜ ਹੈ। ਉਥੇ ਹੀ ਇਸ ਫਿਲਮ ਨੂੰ ਲੈ ਕੇ ਵਿਦਿਆ ਬਾਲਨ ਕਾਫੀ ਉਤਸ਼ਾਹਿਤ ਹਨ। ਵਿਦਿਆ ਬਾਲਨ ਦੀ ਫਿਲਮ ਦੀ ਪਹਿਲੀ ਝਲਕ ਸੋਸ਼ਲ ਮੀਡੀਆ ਦੇ ਗਲਿਆਰਿਆਂ 'ਚ ਛਾ ਗਈ ਹੈ। ਦਰਸ਼ਕਾਂ ਵੱਲੋਂ ਟੀਜ਼ਰ ਤੇ ਫਸਟ ਲੁੱਕ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਫਿਲਮ ਨੂੰ ਅਨੂੰ ਮੇਨਨ ਵੱਲੋਂ ਡਾਇਰੈਕਟ ਕੀਤਾ ਜਾ ਰਿਹਾ ਹੈ। ਇਹ ਫਿਲਮ ਅਗਲੇ ਸਾਲ ਰਿਲੀਜ਼ ਹੋਵੇਗੀ।


Tags: Vidya BalanShakuntala DeviBiopicTeaserFirst Look OutBollywood Celebrity

Edited By

Sunita

Sunita is News Editor at Jagbani.