FacebookTwitterg+Mail

ਦੁਨੀਆ ਦੇ ਚੋਟੀ ਦੇ ਮਾਰਸ਼ਲ ਆਰਟ ਮਾਹਿਰਾਂ ਦੀ ਲਿਸਟ 'ਚ ਸ਼ਾਮਲ ਹੋਏ ਵਿਧੁਤ ਜੰਮਵਾਲ

vidyut jammwal
30 July, 2018 04:49:44 PM

ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਾ ਵਿਧੁਤ ਜੰਮਵਾਲ ਜਿੰਨੇ ਬਿਹਤਰੀਨ ਅਭਿਨੇਤਾ ਹਨ, ਉਨੇ ਹੀ ਸ਼ਾਨਦਾਰ ਮਾਰਸ਼ਲ ਆਰਟ ਮਾਹਿਰ ਵੀ ਹਨ। ਉਨ੍ਹਾਂ ਦੀ ਪ੍ਰਸਿੱਧਤਾ ਸਿਰਫ ਭਾਰਤ 'ਚ ਹੀ ਨਹੀਂ, ਸਗੋਂ ਦੁਨੀਆ ਭਰ 'ਚ ਫੈਲੀ ਹੈ। ਇਸ ਦਾ ਅੰਦਾਜ਼ਾ ਤੁਸੀਂ ਵਿਧੁਤ ਨਾਲ ਜੁੜੀ ਤਾਜ਼ਾ ਖਬਰ ਤੋਂ ਲਗਾ ਸਕਦੇ ਹੋ। ਅਮਰੀਕੀ ਮੰਚ ਲੂਪਰ ਨੇ ਦੁਨੀਆ ਦੇ ਚੋਟੀ ਦੇ ਮਾਰਸ਼ਲ ਆਰਟ ਸਟਾਰਸ ਦੀ ਲਿਸਟ ਜਾਰੀ ਕੀਤੀ ਹੈ, ਜਿਸ 'ਚ ਵਿਧੁਤ ਦਾ ਨਾਂ ਵੀ ਸ਼ਾਮਲ ਹੈ।
Punjabi Bollywood Tadka
ਵਿਧੁਤ ਨੇ ਭਾਰਤੀ ਮਾਰਸ਼ਲ ਆਰਟ ਫਾਰਮ ਕਲਾਰੀਪਾਯੱਟੂ ਨੂੰ ਵਿਸ਼ਵ ਪੱਧਰ 'ਤੇ ਮਾਨਤਾ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ। ਵਿਧੁਤ ਕਹਿੰਦੇ ਹਨ ਕਿ ਉਨ੍ਹਾਂ ਨੂੰ ਇਸ ਭਾਈਚਾਰੇ ਤੋਂ ਜੋ ਮਿਲਿਆ ਹੈ, ਉਸ ਨੂੰ ਵਾਪਸ ਦੇਣਾ ਸਨਮਾਨ ਦੀ ਗੱਲ ਹੈ। ਵਿਧੁਤ ਨੇ ਕਿਹਾ, 'ਮੇਰੇ ਲਈ ਕਲਾਰੀਪਾਯੱਟੂ ਭਾਈਚਾਰੇ ਲਈ ਕੁਝ ਕਰਨਾ ਸਨਮਾਨ ਦੀ ਗੱਲ ਹੈ। ਮੇਰੀ ਜ਼ਿੰਦਗੀ, ਮੇਰੀ ਸਫਲਤਾ ਇਨ੍ਹਾਂ ਕਾਰਨ ਹੀ ਹੈ। ਇਹ ਇਕ ਬਹੁਤ ਹੀ ਵਧੀਆ ਯਾਤਰਾ ਰਹੀ ਹੈ ਤੇ ਮੈਂ ਉਮੀਦ ਕਰ ਰਿਹਾ ਹਾਂ ਕਿ ਦਰਸ਼ਕ ਮੇਰੀ ਆਗਾਮੀ ਫਿਲਮ 'ਜੰਗਲੀ' 'ਚ ਕਲਾਰੀਪਾਯੱਟੂ ਨਾਲ ਚੰਗੀ ਤਰ੍ਹਾਂ ਨਾਲ ਰੂ-ਬ-ਰੂ ਹੋ ਜਾਣਗੇ।'

ਦੱਸਣਯੋਗ ਹੈ ਕਿ ਵਿਧੁਤ ਇਨ੍ਹੀਂ ਦਿਨੀਂ ਹਾਲੀਵੁੱਡ ਫਿਲਮ 'ਜੰਗਲੀ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। 'ਜੰਗਲੀ' ਇਨਸਾਨ ਤੇ ਹਾਥੀਆਂ ਵਿਚਾਲੇ ਇਕ ਅਨੋਖੇ ਰਿਸ਼ਤੇ 'ਤੇ ਆਧਾਰਿਤ ਹੈ ਤੇ ਇਸ ਤੋਂ ਪਹਿਲਾਂ ਇਹ ਦੁਸਹਿਰੇ 'ਤੇ ਰਿਲੀਜ਼ ਹੋਣ ਵਾਲੀ ਸੀ। ਜੰਗਲੀ ਪਿਕਚਰਸ ਵਲੋਂ ਨਿਰਮਿਤ ਫਿਲਮ ਚਖ ਰਸੇਲ ਵਲੋਂ ਨਿਰਦੇਸ਼ਿਤ ਹੈ, ਉਹ 'ਦਿ ਮਾਸਕ', 'ਇਰੇਜ਼ਰ' ਤੇ 'ਦਿ ਸਕਾਰਪੀਅਨ ਕਿੰਗ' ਵਰਗੀਆਂ ਹਾਲੀਵੁੱਡ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ। ਫਿਲਮ 5 ਅਪ੍ਰੈਲ 2019 ਨੂੰ ਰਿਲੀਜ਼ ਹੋਵੇਗੀ।


Tags: Vidyut Jammwal Martial Arts Junglee Bollywood Actor

Edited By

Rahul Singh

Rahul Singh is News Editor at Jagbani.