FacebookTwitterg+Mail

'ਕਮਾਂਡੋ ਹੀਰੋ' ਵਿਦਯੁਤ ਜਾਮਵਾਲ ਦਾ ਹੈਰਾਨੀਜਨਕ ਕਾਰਨਾਮਾ (ਵੀਡੀਓ)

vidyut jammwal shares his stunts with cylinder
06 September, 2019 10:28:20 AM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਕਮਾਂਡੋ ਹੀਰੋ ਵਿਦਯੁਤ ਜਾਮਵਾਲ ਨੇ ਇਕ ਹੈਰਾਨੀਜਨਕ ਕਾਰਨਾਮਾ ਕੀਤਾ ਹੈ, ਜੋ ਤੁਹਾਨੂੰ ਦੰਦਾਂ ਹੇਠਾਂ ਉਂਗਲੀ ਦਬਾਉਣ ਨੂੰ ਮਜ਼ਬੂਰ ਕਰ ਰਿਹਾ ਹੈ। ਦਰਅਸਲ, ਵਿਦਯੁਤ ਨੇ ਭਰੇ ਹੋਏ ਸਿਲੰਡਰ ਨਾਲ ਹੈਰਤਅੰਗਜ਼ ਸਟੰਟ ਵਾਲੇ ਵੀਡੀਓ ਨੂੰ ਪੋਸਟ ਕੀਤਾ ਹੈ। 'ਅਬ ਯੇ ਕਰਕੇ ਦੇਖੋ! ਉਨ੍ਹਾਂ ਲੋਕਾਂ ਲਈ ਜਿਨ੍ਹਾਂ ਨੂੰ ਵਿਸ਼ਵਾਸ ਨਹੀਂ ਹੁੰਦਾ, ਇਹ ਇਕ ਭਰਿਆ ਹੋਇਆ ਸਿਲੰਡਰ ਹੈ... ਤੁਹਾਡਾ ਸਰੀਰ ਸਿਖਲਾਈ ਲਈ ਤਿਆਰ ਹੈ, ਤੁਹਾਡਾ ਮਨ ਇਸ ਨੂੰ ਨਹੀਂ ਜਾਣਦਾ... ਬਹਾਨੇ ਨਾ ਮਾਰੋ।'


ਦੱਸ ਦਈਏ ਕਿ ਵਿਦਯੁਤ ਜਾਮਵਾਲ ਦੇ ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਚੱਲਦੇ ਤਿੰਨ ਘੰਟਿਆਂ 'ਚ ਇਸ ਵੀਡੀਓ ਨੂੰ 6 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। ਵਿਦਯੁਤ ਜਾਮਵਾਲ ਬਹੁਤ ਜਲਦ ਵੱਡੇ ਪਰਦੇ 'ਤੇ ਇਕ ਵਾਰ ਫਿਰ ਤੋਂ 'ਕਮਾਂਡੋ 3' 'ਚ ਨਜ਼ਰ ਆਉਣ ਵਾਲੇ ਹਨ। 'ਕਮਾਂਡੋ' ਫਿਲਮ ਦੇ ਪਹਿਲੇ ਦੋਵੇਂ ਭਾਗਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਿਆ ਸੀ, ਜਿਸ ਤੋਂ ਬਾਅਦ ਹੁਣ ਫਿਲਮ 'ਕਮਾਂਡੋ' ਦਾ ਤੀਜਾ ਭਾਗ ਆ ਰਿਹਾ ਹੈ।


Tags: Vidyut JammwalStuntsCylinderInstagram VideoCommando 3Bollywood Celebrity

Edited By

Sunita

Sunita is News Editor at Jagbani.