FacebookTwitterg+Mail

ਮੁੜ ਵਿਵਾਦਾਂ 'ਚ ਘਿਰੀ ਸੋਨਾਕਸ਼ੀ, ਸੈਕਸੋਲੋਜਿਸਟ ਨੇ ਭੇਜਿਆ ਨਵੀਂ ਫਿਲਮ 'ਤੇ ਨੋਟਿਸ

vijay abbot files stay order suit in high court on khandaani shafakhana
22 July, 2019 11:44:48 AM

ਮੁੰਬਈ (ਬਿਊਰੋ) — ਬਾਲੀਵੁੱਡ ਸੋਨਾਕਸ਼ੀ ਸਿਨਹਾ ਦੀ ਫਿਲਮ 'ਖਾਨਦਾਨੀ ਸ਼ਫਾਖਾਨਾ' ਵਿਵਾਦਾਂ 'ਚ ਫਸਦੀ ਨਜ਼ਰ ਆ ਰਹੀ ਹੈ। ਦਿੱਲੀ ਦੇ ਸੈਕਸੋਲੋਜਿਸਟ ਡਾ. ਵਿਜੈ ਅਬੋਟ ਨੇ ਹਾਈਕੋਰਟ 'ਚ ਸਟੇ ਆਰਡਰ ਸੂਟ ਫਾਈਲ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਫਿਲਮ ਦੀ ਰਿਲੀਜ਼ਿੰਗ 'ਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ਡਾ. ਵਿਜੈ ਨੇ ਟੀ ਸੀਰੀਜ਼ ਅਤੇ ਫਿਲਮ ਦੀ ਡਾਇਰੈਕਟਰ ਨੂੰ ਇਕ ਨੋਟਿਸ ਵੀ ਭੇਜਿਆ ਹੈ। ਦੱਸ ਦਈਏ ਕਿ ਇਸ ਫਿਲਮ ਦਾ ਨਿਰਦੇਸ਼ਨ ਸ਼ਿਲਪੀ ਦਾਸਗੁਪਤਾ ਨੇ ਕੀਤਾ ਹੈ, ਉਥੇ ਹੀ ਫਿਲਮ ਦੇ ਪ੍ਰੋਡਿਊਸਰ ਟੀ-ਸੀਰੀਜ਼ ਹੈ। ਇਹ ਫਿਲਮ 2 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। 

Image result for Sexologist Vijay Abbot Files Stay Order Suit In High Court On Sonakshi Film Khandaani Shafakhana

ਖਬਰਾਂ ਮੁਤਾਬਕ, ਡਾ. ਵਿਜੈ ਨੇ ਸੈਂਸਰ ਬੋਰਡ ਆਰਫ ਫਿਲਮ ਸਰਟੀਫਿਕੇਸ਼ਨ ਨੂੰ ਇਕ ਪੱਤਰ ਭੇਜਿਆ ਹੈ। ਇਹ ਪੱਤਰ ਡਾ. ਵਿਜੈ ਦੇ ਐਡਵੋਕੇਟ ਸਿੰਘ ਐਂਡ ਐਸੋਸੀਟਸ ਨੇ ਭੇਜਿਆ ਹੈ। 18 ਜੁਲਾਈ ਨੂੰ ਲਿਖੇ ਗਏ ਇਸ ਪੱਤਰ 'ਚ ਕਿਹਾ ਹੈ ਕਿ ਡਾ. ਵਿਜੈ ਦੇ ਪਿਤਾ ਡਾ. ਹਕੀਮ ਹਰੀ ਕਿਸ਼ਨ ਲਾਲ ਦੇ ਮਸ਼ਹੂਰ ਅਤੇ ਖਿਆਤੀਪ੍ਰਾਪਤ ਪਾਰੰਪਰਿਕ 'ਖਾਨਦਾਨੀ ਸ਼ਫਾਖਾਨਾ' ਦਾ ਗੈਰ-ਕਾਨੂੰਨੀ ਤਰੀਕੇ ਨਾਲ ਇਸਤੇਮਾਲ ਕੀਤਾ ਹੈ। ਇਸ ਤੋਂ ਇਲਾਵਾ ਡਾ. ਹਕੀਮ ਜੀ ਤਸਵੀਰ ਦਾ ਵੀ ਗਲਤ ਇਸਤੇਮਾਲ ਕੀਤਾ ਗਿਆ ਹੈ, ਜੋ ਕਿ ਕਾਪੀਰਾਈਟ ਐਕਟ ਦਾ ਉਲੰਘਣ ਕਰਦਾ ਹੈ। 

ਦੱਸਣਯੋਗ ਹੈ ਕਿ ਸੋਨਾਕਸ਼ੀ ਸਿਨਹਾ ਨੇ ਇਸ ਫਿਲਮ 'ਚ ਸੈਕਸੋਲੋਜਿਸਟ ਦਾ ਕਿਰਦਾਰ ਨਿਭਾਇਆ ਹੈ ਅਤੇ ਉਹ ਇਸ ਫਿਲਮ 'ਚ 'ਖਾਨਦਾਨੀ ਸ਼ਫਾਖਾਨਾ' ਨਾਂ ਦਾ ਇਕ ਕਲੀਨਿਕ ਚਲਾਉਂਦੀ ਹੈ। ਹਾਲਾਂਕਿ ਇਹ ਹਾਲੇ ਤੱਕ ਸਾਫ ਨਹੀਂ ਹੋਇਆ ਕਿ ਟੀ-ਸੀਰੀਜ਼ ਤੇ ਸ਼ਿਲਪੀ ਨੂੰ ਇਸ ਫਿਲਮ ਦਾ ਟਾਈਟਲ ਬਦਲਣਾ ਹੋਵੇਗਾ ਜਾਂ ਇਸ ਮਾਮਲੇ 'ਚ ਕੋਰਟ ਕੋਈ ਹੋਰ ਕਾਰਵਾਈ ਕਰੇਗਾ।


Tags: High CourtSonakshi SinhaKhandaani ShafakhanaSexologist Vijay AbbotFiles Shilpi Dasgupta

Edited By

Sunita

Sunita is News Editor at Jagbani.