FacebookTwitterg+Mail

3 ਸੁਪਰਹਿੱਟ ਫਿਲਮਾਂ ਦੇਣ ਤੋਂ ਬਾਅਦ ਇਸ ਐਕਟਰ ਨੇ ਖਰੀਦਿਆ ਆਲੀਸ਼ਾਨ ਬੰਗਲਾ, ਕੀਮਤ ਕਰੋੜਾਂ 'ਚ

vijay deverakonda moves into a plush house worth rs 15 crore at jubilee hills
28 November, 2019 09:05:53 AM

ਮੁੰਬਈ (ਬਿਊਰੋ) — ਵਿਜੈ ਦੇਵਰਕੋਂਡਾ ਅੱਜ ਦੇ ਸਮੇਂ 'ਚ ਤੇਲੁਗੂ ਫਿਲਮਾਂ ਦੇ ਸਫਲ ਸਿਤਾਰਿਆਂ 'ਚੋਂ ਇਕ ਹਨ। ਇਸ ਵਾਰ ਵਿਜੈ ਆਪਣੀ ਫਿਲਮ ਨੂੰ ਲੈ ਕੇ ਨਹੀਂ ਸਗੋਂ ਨਵੇਂ ਘਰ ਨੂੰ ਲੈ ਕੇ ਸੁਰਖੀਆਂ 'ਚ ਛਾਏ ਹੋਏ ਹਨ। ਵਿਜੈ ਨੇ ਆਪਣੇ ਜੁਬਲੀ ਹਿਲਸ ਵਰਗੇ ਪਾਸ਼ ਇਲਾਕੇ 'ਚ ਇਕ ਨਵਾਂ ਘਰ ਖਰੀਦਿਆਂ ਹੈ। ਖਬਰ ਹੈ ਕਿ ਇਸ ਘਰ ਦੀ ਕੀਮਤ 15 ਕਰੋੜ ਤੋਂ ਜ਼ਿਆਦਾ ਹੈ।
Punjabi Bollywood Tadka
ਸੋਸ਼ਲ ਮੀਡੀਆ 'ਤੇ ਉਵ੍ਹਾਂ ਦੇ ਗ੍ਰਹਿ ਪ੍ਰਵੇਸ਼ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਪਰਿਵਾਰ ਨਾਲ ਇਕ ਤਸਵੀਰ ਵਿਜੈ ਨੇ ਵੀ ਸ਼ੇਅਰ ਕੀਤੀ ਹੈ, ਜਿਸ ਦੀ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ ਹੈ ਕਿ, ''ਮੈਂ ਬਹੁਤ ਵੱਡਾ ਘਰ ਖਰੀਦਿਆ ਹੈ। ਇਸ 'ਚ ਮੈਨੂੰ ਡਰ ਲੱਗਦਾ ਹੈ। ਹਾਂ ਮੈਨੂੰ ਮਾਂ ਦੀ ਲੋੜ ਹੈ।
विजय देवरकोंडा
ਮੈਨੂੰ ਸੁਰੱਖਿਆਤ ਮਹਿਸੂਸ ਕਰਵਾਉਣ ਲਆ ਤੇ ਇਸ ਮਕਾਨ ਨੂੰ ਘਰ ਬਣਾਉਣ ਲਈ।'' ਆਪਣੇ ਗ੍ਰਹਿ ਪ੍ਰਵੇਸ਼ ਦੇ ਮੌਕੇ 'ਤੇ ਵਿਜੈ ਪਾਰੰਪਰਿਕ ਪੋਸ਼ਾਕ 'ਚ ਨਜ਼ਰ ਆਏ। ਤਸਵੀਰ 'ਚ ਉਨ੍ਹਾਂ ਨਾਲ ਉਨ੍ਹਾਂ ਦਾ ਭਰਾ ਤੇ ਮਾਤਾ-ਪਿਤਾ ਨਜ਼ਰ ਆ ਰਹੇ ਹਨ।
विजय देवरकोंडा परिवार के साथ
ਦੱਸਣਯੋਗ ਹੈ ਕਿ ਵਿਜੈ ਦੇਵਰਕੋਂਡਾ ਦਾ ਨਾਂ ਇਸ ਸਾਲ ਫੋਬਰਸ ਦੁਆਰਾ ਜਾਰੀ ਅੰਡਰ 30 ਦੀ ਲਿਸਟ 'ਚ ਵੀ ਆਇਆ ਸੀ। ਮਹਿਜ਼ 30 ਦੀ ਉਮਰ 'ਚ ਹੀ ਉਨ੍ਹਾਂ ਨੇ ਕਾਫੀ ਜਾਇਦਾਦ ਬਣਾ ਲਈ ਹੈ। ਕਦੇ ਅਕਾਊਂਟ 'ਚ ਪੈਸੇ ਨਾ ਹੋਣ ਕਾਰਨ ਉਨ੍ਹਾਂ ਦਾ ਬੈਂਕ ਅਕਾਊਂਟ ਸੀਲ ਕਰ ਦਿੱਤਾ ਗਿਆ ਸੀ। ਪਿਛਲੇ 4 ਸਾਲਾਂ 'ਚ ਵਿਜੈ ਦੇਵਰਕੋਂਡਾ 'ਪੇਲੀ ਚੁਪੂਲ', 'ਅਰਜੁਨ ਰੈੱਡੀ', 'ਮਹਾਨਤੀ', 'ਗੀਤਾ ਗੋਵਿੰਦਮ' ਤੇ 'ਟੈਕਸੀ ਡਰਾਈਵਰ' ਵਰਗੀਆਂ ਫਿਲਮਾਂ 'ਚ ਨਜ਼ਰ ਆ ਚੁੱਕੇ ਹਨ। ਸਾਲ 2016 'ਚ ਆਈ ਫਿਲਮ 'ਪੇਲੀ ਚੁਪੂਲ' ਨੂੰ ਬੈਸਟ ਤੇਲੁਗੂ ਫਿਲਮ ਦਾ ਨੈਸ਼ਨਲ ਐਵਾਰਡ ਮਿਲਿਆ ਸੀ। ਇਸ ਤੋਂ ਇਲਾਵਾ ਸਾਲ 2017 'ਚ ਆਈ ਫਿਲਮ 'ਅਰਜੁਨ ਰੈੱਡ' ਨਾਲ ਵਿਜੈ ਨੇ ਖੂਬ ਸਟਾਰਡਮ ਹਾਸਲ ਕੀਤਾ।
विजय देवरकोंडा


Tags: Vijay DeverakondaPlush House15 CroreJubilee HillsHyderabadTwitterBollywood Celebrity

Edited By

Sunita

Sunita is News Editor at Jagbani.