FacebookTwitterg+Mail

ਪੰਜਾਬੀ ਫਿਲਮ 'ਯਾਰਾਂ ਦੇ ਯਾਰ' ਇੱਕ ਨਵੀ ਦਿਸ਼ਾ ਦੇਵੇਗੀ : ਵਿਜੈ ਸਿਕੰਦਰ

vijay sikandar
07 October, 2017 01:35:36 PM

ਜਲੰਧਰ(ਬਿਊਰੋ)— ਕਹਿੰਦੇ ਹਨ ਕੇ ਇੱਕ ਰੁੱਖ ਦੀਆਂ ਜੇ ਜੜਾਂ ਮਜ਼ਬੂਤ ਹੋਣ ਤਾਂ ਉਹ ਫਲਦਾਰ ਤੇ ਮਜ਼ਬੂਤ ਵੀ ਹੁੰਦਾ ਹੈ। ਇਸੇ ਹੀ ਤਰਾਂ ਅਸੀਂ ਜੇ ਕੋਈ ਕੰਮ ਆਪਣੀ ਮਿਹਨਤ ਤੇ ਲਗਣ ਨਾਲ ਕਰੀਏ ਤਾਂ ਅਸੀਂ ਮਜ਼ਬੂਤ ਵੀ ਹੋਵਾਂਗੇ ਤੇ ਸਫਲ ਵੀ। ਕੰਮ ਭਾਵੇਂ ਕੋਈ ਵੀ ਹੋਵੇ ਤੇ ਕਿਸੇ ਵੀ ਖ਼ੇਤਰ ਦਾ ਕਿਉਂ ਨਾ ਹੋਵੇ, ਜੇ ਤੁਸੀਂ ਉਸ ਕੰਮ ਨੂੰ ਇੱਕ ਟੀਮ ਦੀ ਤਰ੍ਹਾਂ ਮਿਲਕੇ ਕਰਦੇ ਹੋ ਤਾਂ ਤੁਸੀਂ ਆਪਣੀ ਸਫਲਤਾ ਜ਼ਰੂਰ ਹਾਸਲ ਕਰੋਗੇ। ਅੱਜਕੱਲ ਫਿਲਮ ਇੰਡਸਟਰੀ ਦਾ ਪੂਰਾ ਬੋਲ ਬਾਲਾ ਹੈ ਭਾਵੇਂ ਉਹ ਫ਼ਿਲਮ ਹਾਲੀਵੁੱਡ, ਬਾਲੀਵੁੱਡ ਜਾਂ ਪਾਲੀਵੁੱਡ ਕਿਉਂ ਨਾ ਹੋਵੇ, ਜੇ ਉਸ ਦੇ ਨਿਰਮਾਤਾ ਮਜ਼ਬੂਤ ਹਨ ਤਾਂ ਉਹ ਫਿਲਮ ਕਦੇ ਵੀ ਅਸਫਲ ਨਹੀਂ ਹੋ ਸਕਦੀ ਕਿਉਂਕਿ ਉਸ ਦੀ ਜੜ ਦੀ ਭੂਮਿਕਾ ਇੱਕ ਚੰਗਾ ਨਿਰਮਾਤਾ ਹੀ ਨਿਭਾਉਂਦਾ ਹੈ। ਉਹ ਆਪਣੀ ਸੋਚ ਤੇ ਸਮਝ ਨਾਲ ਫਿਲਮ ਦੇ ਮਹੂਰਤ ਸੀਨ ਤੋਂ ਲੈ ਕੇ ਫਿਲਮ ਨੂੰ ਥਿਏਟਰ ਤੱਕ ਪਹੁੰਚਾਉਂਦਾ ਹੈ, ਜਿਸ ਨਾਲ ਉਸ ਫਿਲਮ ਦੀ ਸਾਰੀ ਟੀਮ, ਜਿਸ ਵਿਚ ਕੰਮ ਕਰ ਰਹੇ ਸਾਰੇ ਕਲਾਕਾਰ, ਨਿਰਦੇਸ਼ਕ, ਸੰਗੀਤਕਾਰ, ਗਾਇਕ, ਕਹਾਣੀਕਾਰ ਤੋਂ ਇਲਵਾ ਜੋ ਵੀ ਪ੍ਰੋਡਕਸ਼ਨ ਵਿਚ ਕੰਮ ਕਰਦੇ ਹਨ ਉਨ੍ਹਾਂ ਨੂੰ ਦੀ ਸਫਲਤਾ ਵੀ ਸਾਹਮਣੇ ਨਜ਼ਰ ਆਉਂਦੀ ਹੈ ਇਹ ਅਸੀਂ ਸਭ ਲੋਕ ਭਲੀ ਭਾਂਤੀ ਜਾਂਦੇ ਹਾ।

 Punjabi Bollywood Tadka
ਅੱਜ ਅਸੀਂ ਉਸ ਨਿਰਮਾਤਾ ਦੀ ਗੱਲ ਕਰਨ ਜਾ ਰਹੇ ਹਾਂ, ਜਿਸ ਨੇ ਆਪਣੇ ਜੀਵਨ ਵਿਚ ਇਸ ਮੁਕਾਮ ਨੂੰ ਬਹੁਤ ਕਠਿਨਾਈਆਂ ਸਹਿ ਕੇ ਇਸ ਨੂੰ ਹਾਸਲ ਕੀਤਾ ਹੈ। ਇਹ ਸ਼ਖਸ ਇਨ੍ਹਾਂ ਬਲੁੰਦੀਆਂ 'ਤੇ ਪਹੁਚਾਉਣ ਤੋਂ ਬਾਅਦ ਵੀ ਉਸ ਜ਼ਮੀਨ ਨਾਲ ਜੁੜਿਆ ਹੋਇਆ ਹੈ, ਜੋ ਅੱਜਕੱਲ ਵੇਖਣ ਨੂੰ ਘੱਟ ਹੀ ਮਿਲਦਾ ਹੈ। ਵਿਜੈ ਸਿਕੰਦਰ ਨੇ ਆਪਣੇ ਜੀਵਨ ਬਾਰੇ ਗੱਲਬਾਤ ਦੌਰਾਨ ਦੱਸਿਆ ਕੇ ਮੇਰਾ ਜਨਮ ਪੂਜਣਯੋਗ ਸ਼੍ਰੀ ਦਾਰਾ ਰਾਮ ਤੇ ਮਾਤਾ ਸ਼੍ਰੀਮਤੀ ਬੱਚਨ ਕੌਰ ਜੀ ਦੇ ਘਰ ਅੰਮ੍ਰਿਤਸਰ ਵਿਖੇ ਹੋਇਆ ਤੇ ਮੁੱਢਲੀ ਸਿੱਖਿਆ ਅੰਮ੍ਰਿਤਸਰ ਵਿਚ ਹੀ ਕੀਤੀ। ਵਿਜੈ ਸਿਕੰਦਰ ਜੀ ਨੇ ਕਿਹਾ ਕੇ ਮੈਂ ਹਮੇਸ਼ਾ ਹੀ ਆਪਣੇ ਬਚਪਨ ਤੋਂ ਹੀ ਲੋਕਾਂ ਦੀਆਂ ਸੇਵਾਵਾਂ ਕਾਰਨ ਵਿਚ ਯਕੀਨ ਰੱਖਦਾ ਸੀ ਤੇ ਸੇਵਾਵਾਂ ਵਿਚ ਹੀ ਲੱਗਾ ਰਹਿੰਦਾ ਸੀ। 17 ਸਾਲ ਦੀ ਉਮਰ ਵਿਚ ਮੈਂ ਕਢਾਈ ਦਾ ਕੰਮ ਸਿੱਖ ਕੇ 1977 ਵਿਚ ਸ਼੍ਰੀਨਗਰ ਚਲਿਆ ਗਿਆ, ਉਥੇ ਤਕਰੀਬਨ ਮੈਂ 12 ਸਾਲ ਤੱਕ ਰਿਹਾ ਤੇ ਆਪਣਾ ਕੰਮ ਪੂਰੀ ਦਿਲਚਸਪੀ ਨਾਲ ਕੀਤਾ। ਸ਼੍ਰੀਨਗਰ ਤੋਂ ਬਾਅਦ ਮੈਂ ਮੁੰਬਈ ਆ ਗਿਆ। ਮੈਂ ਰੋਸ਼ਨ ਤਨੇਜਾ ਫਿਲਮ ਇੰਸਟੀਚਿਊਟ ਵਿਚ ਐਕਟਿੰਗ ਦੇ ਗੁਣ ਸਿੱਖੇ। ਉਸੇ ਦੌਰਾਨ ਬਾਲੀਵੁੱਡ ਦੇ ਮਸ਼ਹੂਰ ਕਲਾਕਾਰ ਗੁਲਸ਼ਨ ਗਰੋਵਰ ਵੀ ਉਥੇ ਸਿੱਖਦੇ ਹੁੰਦੇ ਸਨ।

Punjabi Bollywood Tadka
1989 ਵਿਚ ਮੈਂ ਬਤੌਰ ਕਾਂਸਟੇਬਲ ਪੰਜਾਬ ਪੁਲਸ ਵਿਚ ਨੌਕਰੀ ਕਰ ਲਈ ਪਰ ਮੈਂ ਜ਼ਿਆਦਾ ਦੇਰ ਨੌਕਰੀ ਨਾ ਕਰ ਸਕਿਆ ਤੇ ਮੈਂ ਪ੍ਰਾਪਟੀ ਦਾ ਕੰਮ ਸ਼ੁਰੂ ਕਰ ਦਿੱਤਾ, ਜਿਸ ਨਾਲ ਕੁਝ ਸਮੇਂ ਵਿਚ ਹੀ ਲੋਕਾਂ ਵਿਚ ਇੱਕ ਵੱਖਰੀ ਪਛਾਣ ਬਣ ਗਈ ਪਰ ਜੋ ਉਹ ਫ਼ਿਲਮ ਇੰਡਸਟਰੀ ਦਾ ਮੇਰੇ ਦਿਮਾਗ ਵਿਚ ਜੋ ਕੀੜਾ ਸੀ ਉਹ ਲਗਾਤਰ ਆਪਣਾ ਕੰਮ ਕਰ ਰਿਹਾ ਸੀ। ਉਸ ਸਮੇ ਦੌਰਾਨ ਮੈਂ 2 ਫ਼ਿਲਮਾਂ ਦਾ ਨਿਰਮਾਣ ਕੋ-ਨਿਰਮਾਤਾ ਦੇ ਤੌਰ 'ਤੇ ਕੀਤਾ, ਜਿੰਨ੍ਹਾਂ ਵਿਚ ਫ਼ਿਲਮਾਂ ਸਨ “ਮੈਂ ਪਾਪੀ ਤੋਂ ਬਖਸ਼ਣ ਹਾਰ“ ਤੇ ਸੋਹਣੀ ਮਹੀਵਾਲ ਜੋ ਦਰਸ਼ਕਾਂ ਦੇ ਵੱਲੋਂ ਬਹੁਤ ਪਸੰਦ ਕੀਤੀਆਂ ਗਈਆਂ ਤੇ ਸੁਪਰ ਹਿੱਟ ਵੀ ਹੋਈਆ। ਮੇਰੀ ਜਿੰਦਗੀ ਵਿਚ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਹਨ ਭਾਵੇਂ ਉਹ ਖੁਸ਼ੀ ਦੀਆਂ ਜਾਂ ਗਮੀ ਦੀਆਂ ਸਭ ਤੋਂ ਮਾੜੀ ਘਟਨਾ ਸੀ, ਜਿਸ ਦਿਨ ਮੇਰੀ ਹਮਸਫਰ ਮੇਰੀ ਧਰਮ ਪਤਨੀ ਜੀਤੂ ਮੇਰੇ ਤੋਂ ਬਹੁਤ ਦੂਰ ਜਾ ਕੇ ਉਸ ਪ੍ਰਮਾਤਮਾ ਦੇ ਚਰਨਾਂ ਦੇ ਵਿਚ ਜਾ ਬਿਰਾਜੀ, ਜਿਸ ਨਾਲ ਮੈਂ ਟੁੱਟ ਵੀ ਗਿਆ ਪਰ ਉਸ ਪ੍ਰਮਾਤਮਾ ਦੇ ਭਾਣੇ ਨੂੰ ਕੋਈ ਨਹੀਂ ਬਦਲ ਸਕਦਾ ਹੈ।

Punjabi Bollywood Tadka
ਖੁਸ਼ੀ ਜ਼ਾਹਰ ਕਰਦੇ ਹੋਏ ਨਿਰਮਾਤਾ ਵਿਜੈ ਸਿਕੰਦਰ ਨੇ ਕਿਹਾ ਕਿ, 13 ਅਕਤੂਬਰ 2017 ਨੂੰ ਮੇਰੀ ਇਕ ਫਿਲਮ ਨਿਰਮਾਤਾ ਵਜੋਂ ਰਿਲੀਜ ਹੋ ਰਹੀ ਹੈ, ਜਿਸ ਦਾ ਨਾਂ ਹੈ 'ਯਾਰਾ ਦੇ ਯਾਰ'। ਇਹ ਫਿਲਮ ਜਿਥੇ ਲਵ ਸਟੋਰੀ ਹੈ ਉਸ ਨਾਲ-ਨਾਲ ਇਕ ਐਕਸ਼ਨ ਫਿਲਮ ਵੀ ਹੈ, ਜਿਸ ਦਾ ਦਰਸ਼ਕ ਭਰਪੂਰ ਮਨੋਰੰਜਨ ਵੀ ਕਰਨਗੇ। ਫਿਲਮ ਪੰਜਾਬੀ ਤੇ ਹਿੰਦੀ ਦਾ ਤੜਕਾ ਲਾ ਕੇ ਅਸੀਂ ਦਰਸ਼ਕਾਂ ਤੱਕ ਲੈ ਕੇ ਆ ਰਹੇ ਹਾਂ, ਜੋ ਅਜੇ ਤੱਕ ਪੰਜਾਬੀ ਫਿਲਮ ਇੰਡਸਟਰੀ ਵਿਚ ਨਹੀਂ ਹੋਇਆ ਹੈ। ਇਸ ਫਿਲਮ ਵਿਚ ਜੋ ਮੁੱਖ ਭੂਮਿਕਾ ਨਿਭਾਅ ਰਹੇ ਹਨ, ਉਸ ਕਲਾਕਾਰ ਦਾ ਨਾਂ ਹੈ ਪ੍ਰਿੰਸ ਸਿੰਘ। ਮੈਂ ਆਪ ਜੀ ਨੂੰ ਦੱਸਣਾ ਜ਼ਰੂਰੀ ਸਮਝਦਾ ਹਾਂ ਕਿ ਇਸ ਫਿਲਮ ਜੋ ਹੀਰੋ ਹਨ, ਇਸ ਤੋਂ ਪਹਿਲੇ ਬਹੁਤ ਸਾਰੇ ਸੀਰੀਅਲਾਂ ਵਿਚ ਆਪਣੀ ਅਹਿਮ ਭੂਮਿਕਾ ਨਿਭਾਅ ਚੁੱਕੇ ਹਨ। ਫਿਲਮ ਵਿਚ ਮੁੱਖ ਤੌਰ 'ਤੇ ਅਦਾਕਾਰਾ ਮਾਹੀ ਸ਼ਰਮਾ ਆਪਣੀ ਭੂਮਿਕਾ ਨਿਭਾਅ ਰਹੀ ਹੈ, ਜੋ ਇਸ ਤੋਂ ਪਹਿਲੇ ਇਕ ਮਸ਼ਹੂਰ ਮਾਡਲ ਦੇ ਤੌਰ 'ਤੇ ਆਪਣੀ ਭੂਮਿਕਾ ਬਣਾ ਕੇ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰ ਰਹੀ ਹੈ। ਇਸ ਫਿਲਮ ਵਿਚ ਕੁਝ ਇਸ ਤਰ੍ਹਾਂ ਦੇ ਵੀ ਕਲਾਕਾਰਾਂ ਨੇ ਕੰਮ ਕੀਤਾ ਹੈ ਜੋ ਆਪਣੀ ਅਸਲ ਜਿੰਦਗੀ ਵਿਚ ਵੀ ਕਿਸੇ ਸਟਾਰ ਤੋਂ ਘੱਟ ਨਹੀਂ ਹਨ, ਉਹ ਸਟਾਰ ਹੈ ਅੰਮ੍ਰਿਤਸਰ ਬੋਰਡਰ ਰੇਂਜ ਦੇ ਆਈ. ਜੀ, ਡਾਕਟਰ ਕੁੰਵਰ ਵਿਜੈ ਪ੍ਰਤਾਪ ਸਿੰਘ, ਜਿੰਨਾ ਨੇ ਬੜੀ ਬਖ਼ੂਬੀ ਨਾਲ ਦਰਸ਼ਕਾਂ ਨੂੰ ਸਮਾਜ ਵਿਚ ਹੋ ਰਹੀਆਂ ਕੁਰੀਤੀਆਂ ਨੂੰ ਦੂਰ ਕਰਨ ਦਾ ਸੰਦੇਸ਼ ਆਪਣੇ ਅੰਦਾਜ਼ ਵਿਚ ਦਿੱਤਾ ਹੈ, ਜੋ ਸਾਡੇ ਲਈ ਬੜੀ ਮਾਨ ਵਾਲੀ ਗੱਲ ਹੈ।

Punjabi Bollywood Tadka
ਇਸ ਤੋਂ ਇਲਾਵਾ ਫਿਲਮ ਵਿਚ ਤਕਰੀਬਨ 5 ਗੀਤ ਹਨ, ਜੋ ਪੰਜਾਬੀ ਮਸ਼ਹੂਰ ਗਾਇਕਾਂ ਵਲੋਂ ਆਪਣੀ ਸੁਰੀਲੀ ਆਵਾਜ਼ ਵਿਚ ਗਾਏ ਗਏ ਹਨ, ਜਿੰਨਾ ਵਿਚ ਕਮਾਲ ਖਾਨ, ਲਹਿੰਬਰ ਹੁਸੈਨਪੁਰੀ, ਮਾਨਵ ਸਿੰਘ ਕੈਨੇਡਾ ਤੇ ਜੋਤੀ। ਗੁਰੂ ਜੀ ਦੀ ਨਗਰੀ ਦੇ ਹੀ ਵਸਨੀਕ ਇਸ ਫਿਲਮ ਦੇ ਨਿਰਦੇਸ਼ਕ ਹਨ, ਜਿੰਨਾ ਨੇ ਪਹਿਲੇ ਵੀ ਇੰਡਸਟਰੀ ਵਿਚ ਬਹੁਤ ਕੰਮ ਕੀਤਾ ਹੋਇਆ ਹੈ ਤੇ ਆਪਣੀ ਇੱਕ ਚੰਗੀ ਪਛਾਣ ਬਣਾਈ ਹੈ, ਜਿਨ੍ਹਾਂ ਦਾ ਨਾਂ ਹੈ ਅਜੇ ਸਿੰਘ। ਫਿਲਮ ਦੇ ਸੰਗੀਤਕਾਰ ਗੁਰਮੀਤ ਸਿੰਘ ਤੇ ਗੌਤਮ ਮਿਊਜ਼ਿਕ ਕਰਫਿਊ ਹਨ। ਇਸ ਫਿਲਮ ਦੀ ਕਹਾਣੀ ਨੂੰ ਮੋਤੀਆਂ ਦੀ ਲੜੀ ਵਿਚ ਪਰੋਇਆ ਹੈ ਮੰਨੇ-ਪ੍ਰਮੰਨੇ ਕਹਾਣੀਕਾਰ ਅਨੀਸ਼ ਸ਼ਰਮਾ ਤੇ ਵਿਲੀਅਮ ਜੀ ਨੇ। ਫਿਲਮ ਦੀ ਪੋਸਟ ਪ੍ਰੋਡਕਸ਼ਨ ਆਫਟਰ ਪਲੇਅ ਫਿਲਮ ਸਟੂਡੀਓ ਮੁੰਬਈ ਨੇ ਕੀਤੀ ਹੈ। ਮੈਂ ਆਖਿਰ ਵਿਚ ਉਨ੍ਹਾਂ ਦਰਸ਼ਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਪੰਜਾਬੀ ਫਿਲਮ ਇੰਡਸਟਰੀ ਦਰਸ਼ਕਾਂ ਨਾਲ ਹੀ ਹੈ, ਜੇ ਦਰਸ਼ਕ ਸਾਡੀਆਂ ਬਣਾਈਆਂ ਹੋਈਆ ਫ਼ਿਲਮ ਵੱਧ-ਚੜ ਕੇ ਸਿਨੇਮਾਘਰਾਂ ਵਿਚ ਜਾ ਕੇ ਵੇਖਣਗੇ ਤਾਂ ਪੰਜਾਬੀ ਫਿਲਮ ਇੰਡਸਟਰੀ ਦਿਨ ਦੁਗਣੀ ਤੇ ਰਾਤ ਚੋਗਣੀ ਤਰੱਕੀ ਕਰੇਗੀ।


Tags: Vijay SikandarYaaran De YaarPrince Singh Mahi Sharma Aniket Sharma Gurjeet Dhillon Mehak Sharma Satnam Jayee Ashok Salwan Sukhbir Chacha Bishna