FacebookTwitterg+Mail

#Metoo : ਅਦਾਲਤ ਪਹੁੰਚੇ ਵਿਕਾਸ ਬਹਿਲ, ਅਗਲੀ ਕਾਰਵਾਈ ਲਈ ਮਹਿਲਾ ਵਲੋਂ ਇਨਕਾਰ

vikas bahl
20 October, 2018 02:00:12 PM

ਮੁੰਬਈ (ਬਿਊਰੋ)— ਯੌਨ ਸ਼ੋਸ਼ਣ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਫਿਲਮ ਨਿਰਮਾਤਾ ਵਿਕਾਸ ਬਹਿਲ ਸ਼ੁੱਕਰਵਾਰ ਨੂੰ ਹਾਈ ਕੋਰਟ ਪਹੁੰਚੇ। ਇਸ ਮਾਮਲੇ 'ਚ ਅਦਾਲਤ ਇਲਜ਼ਾਮ ਲਾਉਣ ਵਾਲੀਆਂ ਮਹਿਲਾਵਾਂ ਦਾ ਪੱਖ ਸੁਣਨਾ ਚਾਹੁੰਦੀ ਸੀ ਜਿਸ ਲਈ ਉਨ੍ਹਾਂ ਨੂੰ ਸੰਮਨ ਵੀ ਭੇਜੇ ਗਏ ਸਨ। ਤੁਹਾਨੂੰ ਦੱਸ ਦੇਈਏ ਵਿਕਾਸ ਬਹਿਲ ਤਾਂ ਅਦਾਲਤ ਪਹੁੰਚੇ ਪਰ ਉਨ੍ਹਾਂ 'ਤੇ ਇਲਜ਼ਾਮ ਲਗਾਉਣ ਵਾਲੀਆਂ ਮਹਿਲਾਵਾਂ ਅਦਾਲਤ ਨਹੀਂ ਪਹੁੰਚੀਆਂ। ਪੀੜਤਾ ਅਦਾਲਤ 'ਚ ਨਹੀਂ ਪਹੁੰਚੀ ਪਰ ਉਸ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਹੁਣ ਨਾ ਤਾਂ ਉਹ ਇaਕ ਮਾਮਲੇ 'ਚ ਕੋਈ ਕਾਨੂੰਨੀ ਕਾਰਵਾਈ ਚਾਹੁੰਦੀ ਹੈ ਅਤੇ ਨਾ ਹੀ ਵਿਕਾਸ ਖਿਲਾਫ ਕੋਈ ਸ਼ਿਕਾਇਤ ਦਰਜ ਕਰਵਾਉਣਾ ਚਾਹੁੰਦੀ ਹੈ।

Punjabi Bollywood Tadka
ਅਦਾਲਤ ਨੂੰ ਮਹਿਲਾ ਦੀ ਵਕੀਲ ਨੇ ਦੱਸਿਆ ਕਿ ਉਸ ਦਾ ਕਹਿਣਾ ਹੈ, ''ਮੈਂ ਬਹੁਤ ਕੁਝ ਸਹਿ ਚੁੱਕੀ ਹਾਂ ਤੇ ਮੈਂ ਅੱਜ ਤਿੰਨ ਸਾਲਾ ਬਾਅਦ ਇਸ ਸਖਸ਼ ਦੀ ਵਜ੍ਹਾ ਪ੍ਰੇਸ਼ਾਨ ਹੋ ਰਹੀ ਹਾਂ''। ਇਲਜ਼ਾਮ ਲਾਉਣ ਵਾਲੀ ਮਹਿਲਾ ਦਾ ਕਹਿਣਾ ਹੈ ਕਿ ਉਹ ਕਾਨੂੰਨੀ ਕਾਰਵਾਈ 'ਚ ਸ਼ਾਮਲ ਨਹੀਂ ਹੋਣਾ ਚਾਹੁੰਦੀ, ਜਿਸ ਵਜ੍ਹਾ ਕੋਈ ਐਫੀਡੇਵਿਟ ਫਾਈਲ ਨਹੀਂ ਕਰੇਗੀ, ਸਿਰਫ ਇਕ ਬਿਆਨ ਹੀ ਜਾਰੀ ਕਰੇਗੀ''।

Punjabi Bollywood Tadka
ਦੱਸਣਯੋਗ ਹੈ ਕਿ ਅਦਾਲਤ ਨੇ ਪੀੜਤਾ, ਵਿਕਾਸ ਬਹਿਲ, ਅਨੁਰਾਗ ਕਸ਼ਯਪ ਅਤੇ ਵਿਕਰਮਾਦਿਤਿਆ ਮੋਟਵਾਨੀ ਨੂੰ ਸ਼ੁੱਕਰਵਾਰ ਅਦਾਲਤ 'ਚ ਪੇਸ਼ ਹੋਣ ਲਈ ਸੰਮਨ ਭੇਜੇ ਸਨ। ਅਨੁਰਾਗ ਤੇ ਵਿਕਰਮਾਦਿਤਿਆ ਨੇ ਵਿਕਾਸ ਬਹਿਲ ਖਿਲਾਫ ਬਿਆਨ ਦਿੱਤਾ ਸੀ ਅਤੇ ਪ੍ਰੋਡਕਸ਼ਨ ਹਾਊਸ ਨੂੰ ਖਤਮ ਕਰ ਦਿੱਤਾ ਸੀ।


Tags: Vikas Bahl High Court Anurag Kashyap Metoo Sexual Harassment Producer

Edited By

Kapil Kumar

Kapil Kumar is News Editor at Jagbani.