FacebookTwitterg+Mail

'ਬਿੱਗ ਬੌਸ' ਫੇਮ ਵਿਕਾਸ ਗੁਪਤਾ ਦੀ ਬਿਲਡਿੰਗ 'ਚ ਕੋਰੋਨਾ ਨੇ ਦਿੱਤੀ ਦਸਤਕ, ਇਲਾਕਾ ਸੀਲ

vikas guppta residential complex is sealed due to coronavirus crisis
28 May, 2020 09:13:40 AM

ਨਵੀਂ ਦਿੱਲੀ (ਬਿਊਰੋ) : ਦੇਸ਼ਭਰ 'ਚ ਲਗਾਤਾਰ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ। ਇਸ ਦੇ ਚੱਲਦਿਆਂ ਸਰਕਾਰ ਤਾਲਾਬੰਦੀ ਨੂੰ ਅੱਗੇ ਵਧਾਉਂਦੀ ਜਾ ਰਹੀ ਹੈ। ਕੋਰੋਨਾ ਵਾਇਰਸ ਦੇ ਸਭ ਤੋਂ ਜ਼ਿਆਦਾ ਮਾਮਲੇ ਮਹਾਰਾਸ਼ਟਰ ਤੋਂ ਸਾਹਮਣੇ ਆ ਰਹੇ ਹਨ। ਇਸ ਦੇ ਕਹਿਰ ਨਾਲ ਆਮ ਜਨਤਾ ਹੀ ਨਹੀਂ ਸਗੋਂ ਫਿਲਮੀ ਕਲਾਕਾਰ ਵੀ ਨਹੀਂ ਬਚ ਪਾ ਰਹੇ। ਹਾਲ ਹੀ 'ਚ ਕਰਨ ਜੌਹਰ ਦੇ ਘਰ ਵਿਚੋਂ 2 ਕੰਮ ਕਰਨ ਵਾਲੇ ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ। ਹਾਲਾਂਕਿ ਇਸ ਤੋਂ ਪਹਿਲਾਂ ਬੋਨੀ ਕਪੂਰ ਦੇ ਘਰ ਕੰਮ ਕਰਨ ਵਾਲੇ ਦੋ ਨੌਕਰਾਂ ਦੀ ਵੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ। ਹੁਣ ਦੋ ਟੀ. ਵੀ. ਦੇ ਵੱਡੇ ਐਕਟਰਾਂ ਦੀ ਬਿਲਡਿੰਗ ਵੀ ਕੋਵਿਡ-19 ਦੇ ਮਾਮਲੇ ਮਿਲਣ ਤੋਂ ਬਾਅਦ ਸੀਲ ਕਰ ਦਿੱਤੀ ਗਈ ਹੈ। ਸਾਹਮਣੇ ਆ ਰਹੀ ਰਿਪੋਰਟ ਦੇ ਬਾਅਦ ਉਨ੍ਹਾਂ ਦੀ ਬਿਲਡਿੰਗ ਨੂੰ ਸੀਲ ਕਰ ਦਿੱਤਾ ਗਿਆ ਹੈ। ਹੁਣ 'ਬਿੱਗ ਬੌਸ' ਫੇਮ ਵਿਕਾਸ ਗੁਪਤਾ ਦੀ ਬਿਲਡਿੰਗ 'ਚ ਇਕ ਪਾਜ਼ੇਟਿਵ ਕੇਸ ਨਿਕਲਿਆ ਹੈ।

ਐਕਟਰ ਅਰਜੁਨ ਬਿਜਲਾਨੀ ਤੋਂ ਬਾਅਦ ਹੁਣ 'ਬਿੱਗ ਬੌਸ' 'ਚ ਮਾਸਟਰ ਮਾਇੰਡ ਦਾ ਖਿਤਾਬ ਆਪਣੇ ਨਾਂ ਕਰਨ ਵਾਲੇ ਵਿਕਾਸ ਗੁਪਤਾ ਦੇ ਕੰਪਲੈਕਸ 'ਚ ਵੀ ਇਕ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਇਸ ਤੋਂ ਬਾਅਦ ਉਨ੍ਹਾਂ ਦੇ ਕੰਪਲੈਕਸ ਨੂੰ ਸੀਲ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਵਿਕਾਸ ਮਲਾਡ 'ਚ ਰਹਿੰਦੇ ਹਨ। ਵਿਕਾਸ ਗੁਪਤਾ ਦੇ ਇਸ ਰੈਜ਼ੀਡੈਂਸ਼ੀਅਲ ਕੰਪਲੈਕਸ 'ਚ ਐਕਟ੍ਰੈੱਸ ਸਮ੍ਰਿਤੀ ਕਾਲੜਾ ਵੀ ਕੰਪਲੈਕਸ 'ਚ ਰਹਿੰਦੀ ਹੈ।

ਜੇ ਐਕਟ੍ਰੈੱਸ ਅਰਜੁਨ ਬਿਜਲਾਨੀ ਦੀ ਗੱਲ ਕਰੀਏ ਤਾਂ ਉਸ ਦੇ ਕੰਪਲੈਕਸ ਦੀ ਦੂਜੀ ਬਿਲਡਿੰਗ 'ਚ ਰਹਿੰਦੇ ਹਨ। ਸੀਲ ਹੋਏ ਇਸ ਕੰਪਲੈਕਸ 'ਚ ਐਕਟ੍ਰੈੱਸ ਤੱਬੂ ਤੇ ਕਰੀਸ਼ਮਾ ਤੰਨਾ ਵੀ ਰਹਿੰਦੀ ਹੈ। ਅਰਜੁਨ ਇਸ ਬਿਲਡਿੰਗ 'ਚ ਆਪਣੀ ਪਤਨੀ ਤੇ ਬੇਟੇ ਦੇ ਨਾਲ ਰਹਿੰਦੀ ਹੈ।


Tags: CoronavirusVikas GupptaSmriti KalraResidential ComplexSealedCovid 19Arjun Bijlani

About The Author

sunita

sunita is content editor at Punjab Kesari