ਮੁੰਬਈ— ਬੀਤੇ ਸ਼ਨੀਵਾਰ ਰਾਤ ਨੂੰ ਟੀ. ਵੀ. ਪ੍ਰੋਡਿਊਸਰ ਵਿਕਾਸ ਗੁਪਤਾ ਦੀ ਪ੍ਰੀ-ਬਰਥਡੇ ਪਾਰਟੀ ਆਯੋਡਿਤ ਕੀਤੀ ਗਈ, ਜਿਸ 'ਚ ਵਿਕਾਸ ਗੁਪਤਾ ਦੀ ਸੋ-ਕਾਲਡ ਸਾਬਕਾ ਪ੍ਰੇਮਿਕਾ ਕਾਮਿਆ ਪੰਜਾਬੀ ਫਲੋਰਲ ਪ੍ਰਿੰਟ ਸ਼ਾਰਟ ਡਰੈੱਸ 'ਚ ਪਹੁੰਚੀ। ਕਾਮਿਆ ਇਸ ਡਰੈੱਸ 'ਚ ਕਾਫੀ ਗਲੈਮਰਸ ਲੱਗ ਰਹੀ ਸੀ। ਕਾਮਿਆ ਇਨ੍ਹੀ ਦਿਨੀਂ 'ਸ਼ਕਤੀ : ਅਸਤਿਵ ਦੀ' 'ਚ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾਂ ਉਹ 'ਪਿਆ ਕਾ ਘਰ', 'ਵੋ ਰਹਨੇ ਵਾਲੀ ਮਹਿਲਾਂ, 'ਬਹੂ ਮੈਂ ਤੇਰੀ ਦੁਲਹਨ', 'ਜੀਤ ਜਾਏਗੇ ਹਮ', 'ਪਰਵਰਿਸ਼' 'ਡੋਲੀ ਅਰਮਾਨੋਂ ਕੀ' ਅਤੇ 'ਬਿੱਗ ਬੌਸ 7' ਵਰਗੇ ਟੀ. ਵੀ. ਸ਼ੋਅਜ਼ 'ਚ ਨਜ਼ਰ ਆ ਚੁੱਕੀ ਹੈ।
ਕਾਮਿਆ ਪੰਜਾਬੀ ਤੋਂ ਇਲਾਵਾ ਵਿਕਾਸ ਗੁਪਤਾ ਦੀ ਪਾਰਟੀ 'ਚ ਟੀ. ਵੀ. ਪ੍ਰੋਡਿਊਸਰ ਏਕਤਾ ਕਪੂਰ, ਕਰਨ ਕੁੰਦਰਾ, ਪ੍ਰਿੰਸ ਨਰੂਲਾ, ਸਰਗੁਣ ਮਹਿਤਾ, ਸ਼ਿਵਿਨ ਨਾਰੰਗ, ਜੈ ਸੋਨੀ, ਲਵੀਨਾ ਚੰਡਨ, ਰਾਗਿਨੀ ਖੰਨਾ, ਦੋਬਿਨਾ ਬੈਨਰਜੀ, ਅਲੀ ਗੋਨੀ, ਮਹੁਮੰਦ ਨਾਜਿਮ, ਸਰਵਰ ਅਹੂਜਾ, ਆਦਿਤੀ ਸ਼ਰਮਾ ਅਤੇ ਅਨੀਤਾ ਹੰਸਨੰਦਾਨੀ ਸਮੇਤ ਕਈ ਟੀ. ਵੀ. ਹਸਤੀਆਂ ਨੇ ਸ਼ਿਰਕਤ ਕੀਤੀ।