ਮੁੰਬਈ (ਬਿਊਰੋ)— 'ਬਿੱਗ ਬੌਸ 11' 'ਚ ਨਜ਼ਰ ਆ ਚੁੱਕੇ ਵਿਕਾਸ ਗੁਪਤਾ ਨੇ ਬਿੱਗ ਬੌਸ ਦੇ ਘਰ 'ਚੋਂ ਬਾਹਰ ਆਉਣ ਤੋਂ ਬਾਅਦ ਕਰੀਬ 14 ਕਿੱਲੋ ਭਾਰ ਘਟਾ ਲਿਆ ਹੈ। ਉਸਨੇ ਇਸ ਗੱਲ ਦੀ ਜਾਣਕਾਰੀ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ ਰਾਹੀਂ ਦਿੱਤੀ ਹੈ। 'ਬਿੱਗ ਬੌਸ' 'ਚ ਜਾਣ ਤੋਂ ਪਹਿਲਾਂ ਉਹ 92 ਕਿਲੋ ਦੇ ਸਨ ਅਤੇ ਹੁਣ ਉਨ੍ਹਾਂ ਦਾ ਭਾਰ 78 ਕਿਲੋ ਹੈ।
ਦਰਸਅਲ, ਵਿਕਾਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਉਹ ਸ਼ਰਟਲੈੱਸ ਨਜ਼ਰ ਆ ਰਹੇ ਹਨ। ਵੀਡੀਓ 'ਚ ਉਨ੍ਹਾਂ ਦੀ ਬਾਡੀ ਦੀ ਝਲਕ ਦੇਖੀ ਜਾ ਸਕਦੀ ਹੈ।
ਇਸ ਵੀਡੀਓ ਦੇ ਕੈਪਸ਼ਨ 'ਚ ਉਸਨੇ ਆਪਣਾ ਭਾਰ ਘੱਟ ਕਰਨ ਦੇ ਸਫਰ ਬਾਰੇ ਦੱਸਿਆ ਹੈ। ਉਨ੍ਹਾਂ ਲਿਖਿਆ, ''ਮੈਂ ਜਿਮ 'ਚ ਬਹੁਤ ਮਿਹਨਤ ਕਰ ਰਿਹਾ ਹਾਂ। ਖਾਣੇ 'ਤੇ ਕੰਟਰੋਲ ਕੀਤਾ ਹੈ। ਮੈਂ ਅਜਿਹਾ ਪਹਿਲਾਂ ਕਦੇ ਨਹੀਂ ਕੀਤਾ ਸੀ...'।
ਹਾਲਾਂਕਿ 'ਬਿੱਗ ਬੌਸ' 'ਚ ਬਹੁਤ ਕੁਝ ਬਦਲ ਚੁੱਕਿਆ ਹੈ, ਜਦੋਂ ਮੈਂ ਘਰ ਗਿਆ ਸੀ ਤਾਂ 92 ਕਿਲੋ ਦਾ ਸੀ ਅਤੇ ਹੁਣ ਮੈਂ 78 ਕਿਲੋ ਦਾ ਹਾਂ। ਸਿਫਰ ਭਾਰ ਹੀ ਨਹੀਂ ਬਹੁਤ ਕੁਝ ਬਦਲ ਗਿਆ ਹੈ। ਉਸਨੇ ਆਪਣੇ ਬਦਲਾਅ ਲਈ ਕਈ ਲੋਕਾਂ ਦਾ ਧੰਨਵਾਦ ਕੀਤਾ ਹੈ। ਉਸਨੇ ਆਪਣੇ ਫੈਨਜ਼, ਏਕਤਾ ਕਪੂਰ, ਆਪਣੇ ਭਰਾ ਸਿਧਾਰਥ ਗੁਪਤਾ, ਪ੍ਰਿਯਾਂਕ ਸ਼ਰਮਾ ਦਾ ਧੰਨਵਾਦ ਕੀਤਾ ਹੈ। ਇਸ ਦੇ ਨਾਲ ਵਿਕਾਸ ਨੇ ਇਕ ਕੋਲਾਜ ਸ਼ੇਅਰ ਕੀਤਾ ਹੈ, ਜਿਸ 'ਚ ਉਸਦੀ ਪੁਰਾਣੀ ਅਤੇ ਨਵੀਂ ਤਸਵੀਰ ਹੈ।