FacebookTwitterg+Mail

BB11: ਵਿਕਾਸ-ਸ਼ਿਲਪਾ ਦੀ ਦੁਸ਼ਮਣੀ ਨੇ ਦੋਸਤੀ ਦਾ ਲਿਆ ਰੂਪ, ਮੰਗੀ ਮੁਆਫੀ ਤੇ ਕੀਤੀ ਕਿੱਸ (Video)

vikas gupta kissed shilpa shinde
20 October, 2017 02:45:35 PM

ਮੁੰਬਈ(ਬਿਊਰੋ)— 'ਬਿੱਗ ਬੌਸ' ਦੇ ਘਰ 'ਚ ਕਦੀ ਵੀ ਕੁਝ ਵੀ ਸਕਦਾ ਹੈ। ਦੁਸ਼ਮਣੀ ਦੋਸਤੀ 'ਚ ਵੀ ਬਦਲ ਸਕਦੀ ਹੈ। ਫਿਲਹਾਲ ਅਸੀਂ ਇੱਥੇ ਸ਼ਿਲਪਾ ਸ਼ਿੰਦੇ ਤੇ ਵਿਕਾਸ ਗੁਪਤਾ ਦੀ ਗੱਲ ਕਰ ਰਹੇ ਹਾਂ। ਇਹ ਜੋੜੀ ਜਦੋਂ ਤੋਂ ਬਿੱਗ ਬੌਸ ਦੇ ਘਰ 'ਚ ਦਾਖਲ ਹੋਈ ਹੈ ਹਰ ਸਮੇਂ ਲੜਦੇ ਨਜ਼ਰ ਆਏ ਹਨ ਪਰ ਸਾਡੇ ਹੱਥ ਲੱਗੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਹੁਣ ਦੋਹਾਂ ਨੇ ਦੁਸ਼ਮਣੀ ਖਤਮ ਕਰਨ ਦਾ ਫੈਸਲਾ ਕਰ ਲਿਆ ਹੈ ਤੇ ਦੋਸਤੀ ਵੱਲ ਵੱਧ ਰਹੇ ਹਨ।

ਗੱਲ ਇਥੋਂ ਤੱਕ ਨਹੀਂ ਹੈ। ਵਿਕਾਸ ਜਦੋਂ ਕਾਲਕੋਠਰੀ 'ਚ ਬੰਦ ਸੀ ਤਾਂ ਸ਼ਿਲਪਾ ਉਨ੍ਹਾਂ ਨੂੰ ਮਿਲਣ ਆਈ। ਵਿਕਾਸ ਨੇ ਸ਼ਿਲਪਾ ਤੋਂ ਮੁਆਫੀ ਮੰਗੀ ਤੇ ਉਨ੍ਹਾਂ ਦਾ ਹੱਥ ਚੁੰਮਿਆ। ਵਿਕਾਸ ਨੇ ਉਨ੍ਹਾਂ ਨੂੰ ਚਾਹ ਲਈ ਧੰਨਵਾਦ ਕੀਤਾ ਤੇ ਕਾਫੀ ਸਮੇਂ ਤੱਕ ਇਕ-ਦੂਜੇ ਦਾ ਹੱਥ ਫੜ੍ਹੀ ਰੱਖਿਆ।

Punjabi Bollywood Tadka

ਘਰ ਦੇ ਬਾਕੀ ਮੈਂਬਰ ਇਸ ਸੀਨ ਨੂੰ ਦੇਖ ਹੈਰਾਨ ਹੋ ਗਏ 'ਤੇ ਦੋਹਾਂ ਦੀ ਜੋੜੀ ਦੀ ਤਾਰੀਫ ਵੀ ਕੀਤੀ।ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਇਕ ਟਾਸਕ ਦੌਰਾਨ ਵਿਕਾਸ ਤੇ ਪੁਨੀਸ਼ 'ਚ ਲੜ੍ਹਾਈ ਹੋ ਗਈ। ਵਿਕਾਸ ਨੇ ਤਾਂ ਪੁਨੀਸ਼ 'ਤੇ ਹੱਥ ਤੱਕ ਚੁੱਕ ਲਿਆ। ਇਸ ਮਸਾਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਬਿੱਗ ਬੌਸ ਨੇ ਉਨ੍ਹਾਂ ਨੂੰ ਕਪਤਾਨੀ ਅਹੁਦੇ ਤੋਂ ਹਟਾ ਦਿੱਤਾ।

Punjabi Bollywood Tadka

ਇਸ ਦੇ ਨਾਲ ਹੀ ਬਿੱਗ ਬੌਸ ਨੇ ਉਨ੍ਹਾਂ ਨੂੰ ਕਾਲਕੋਠਰੀ 'ਚ ਬੰਦ ਹੋਣ ਦੀ ਸਜ਼ਾ ਦਿੱਤੀ ਤੇ ਕਿਹਾ ਕਿ ਹੁਣ ਉਹ ਅੱਗੇ ਤੋਂ ਕਦੀ ਵੀ ਕਪਤਾਨ ਨਹੀਂ ਬਣ ਪਾਉਣਗੇ। ਇਸ ਦਰਮਿਆਨ ਸ਼ਿਲਪਾ ਵਿਕਾਸ ਨੂੰ ਮਿਲਣ ਆਈ ਤੇ ਦੁਸ਼ਮਣੀ ਦੋਸਤੀ 'ਚ ਬਦਲ ਗਈ। ਜੇਕਰ ਸੱਚੀ 'ਚ ਇਹ ਦੋਵੇਂ ਇਕ ਹੋ ਗਏ ਤਾਂ ਬਿੱਗ ਬੌਸ ਦੇ ਘਰ ਦਾ ਦ੍ਰਿਸ਼ ਕੁਝ ਵੱਖਰਾ ਹੀ ਹੋਵੇਗਾ।

Punjabi Bollywood Tadka Punjabi Bollywood Tadka


Tags: Bigg boss11Salman khanVikas guptaKissShilpa shindeTv celebrityਸ਼ਿਲਪਾ ਸ਼ਿੰਦੇਵਿਕਾਸ ਗੁਪਤਾਬਿੱਗ ਬੌਸ 11