ਮੁੰਬਈ(ਬਿਊਰੋ)— 'ਬਿੱਗ ਬੌਸ' ਦੇ ਘਰ 'ਚ ਕਦੀ ਵੀ ਕੁਝ ਵੀ ਸਕਦਾ ਹੈ। ਦੁਸ਼ਮਣੀ ਦੋਸਤੀ 'ਚ ਵੀ ਬਦਲ ਸਕਦੀ ਹੈ। ਫਿਲਹਾਲ ਅਸੀਂ ਇੱਥੇ ਸ਼ਿਲਪਾ ਸ਼ਿੰਦੇ ਤੇ ਵਿਕਾਸ ਗੁਪਤਾ ਦੀ ਗੱਲ ਕਰ ਰਹੇ ਹਾਂ। ਇਹ ਜੋੜੀ ਜਦੋਂ ਤੋਂ ਬਿੱਗ ਬੌਸ ਦੇ ਘਰ 'ਚ ਦਾਖਲ ਹੋਈ ਹੈ ਹਰ ਸਮੇਂ ਲੜਦੇ ਨਜ਼ਰ ਆਏ ਹਨ ਪਰ ਸਾਡੇ ਹੱਥ ਲੱਗੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਹੁਣ ਦੋਹਾਂ ਨੇ ਦੁਸ਼ਮਣੀ ਖਤਮ ਕਰਨ ਦਾ ਫੈਸਲਾ ਕਰ ਲਿਆ ਹੈ ਤੇ ਦੋਸਤੀ ਵੱਲ ਵੱਧ ਰਹੇ ਹਨ।
ਗੱਲ ਇਥੋਂ ਤੱਕ ਨਹੀਂ ਹੈ। ਵਿਕਾਸ ਜਦੋਂ ਕਾਲਕੋਠਰੀ 'ਚ ਬੰਦ ਸੀ ਤਾਂ ਸ਼ਿਲਪਾ ਉਨ੍ਹਾਂ ਨੂੰ ਮਿਲਣ ਆਈ। ਵਿਕਾਸ ਨੇ ਸ਼ਿਲਪਾ ਤੋਂ ਮੁਆਫੀ ਮੰਗੀ ਤੇ ਉਨ੍ਹਾਂ ਦਾ ਹੱਥ ਚੁੰਮਿਆ। ਵਿਕਾਸ ਨੇ ਉਨ੍ਹਾਂ ਨੂੰ ਚਾਹ ਲਈ ਧੰਨਵਾਦ ਕੀਤਾ ਤੇ ਕਾਫੀ ਸਮੇਂ ਤੱਕ ਇਕ-ਦੂਜੇ ਦਾ ਹੱਥ ਫੜ੍ਹੀ ਰੱਖਿਆ।
ਘਰ ਦੇ ਬਾਕੀ ਮੈਂਬਰ ਇਸ ਸੀਨ ਨੂੰ ਦੇਖ ਹੈਰਾਨ ਹੋ ਗਏ 'ਤੇ ਦੋਹਾਂ ਦੀ ਜੋੜੀ ਦੀ ਤਾਰੀਫ ਵੀ ਕੀਤੀ।ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਇਕ ਟਾਸਕ ਦੌਰਾਨ ਵਿਕਾਸ ਤੇ ਪੁਨੀਸ਼ 'ਚ ਲੜ੍ਹਾਈ ਹੋ ਗਈ। ਵਿਕਾਸ ਨੇ ਤਾਂ ਪੁਨੀਸ਼ 'ਤੇ ਹੱਥ ਤੱਕ ਚੁੱਕ ਲਿਆ। ਇਸ ਮਸਾਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਬਿੱਗ ਬੌਸ ਨੇ ਉਨ੍ਹਾਂ ਨੂੰ ਕਪਤਾਨੀ ਅਹੁਦੇ ਤੋਂ ਹਟਾ ਦਿੱਤਾ।
ਇਸ ਦੇ ਨਾਲ ਹੀ ਬਿੱਗ ਬੌਸ ਨੇ ਉਨ੍ਹਾਂ ਨੂੰ ਕਾਲਕੋਠਰੀ 'ਚ ਬੰਦ ਹੋਣ ਦੀ ਸਜ਼ਾ ਦਿੱਤੀ ਤੇ ਕਿਹਾ ਕਿ ਹੁਣ ਉਹ ਅੱਗੇ ਤੋਂ ਕਦੀ ਵੀ ਕਪਤਾਨ ਨਹੀਂ ਬਣ ਪਾਉਣਗੇ। ਇਸ ਦਰਮਿਆਨ ਸ਼ਿਲਪਾ ਵਿਕਾਸ ਨੂੰ ਮਿਲਣ ਆਈ ਤੇ ਦੁਸ਼ਮਣੀ ਦੋਸਤੀ 'ਚ ਬਦਲ ਗਈ। ਜੇਕਰ ਸੱਚੀ 'ਚ ਇਹ ਦੋਵੇਂ ਇਕ ਹੋ ਗਏ ਤਾਂ ਬਿੱਗ ਬੌਸ ਦੇ ਘਰ ਦਾ ਦ੍ਰਿਸ਼ ਕੁਝ ਵੱਖਰਾ ਹੀ ਹੋਵੇਗਾ।