FacebookTwitterg+Mail

ਬੇਘਰ ਹੁੰਦੇ ਹੀ ਵਿਕਾਸ ਗੁਪਤਾ ਨੇ ਖੋਲ੍ਹੇ ਕਈ ਰਾਜ਼, ਕਿਹਾ 'ਇਹ ਮੁਕਾਬਲੇਬਾਜ਼ ਜਿੱਤੇਗਾ'

vikas gupta talks after exit i want shehnaaz gill to win
26 December, 2019 02:48:42 PM

ਨਵੀਂ ਦਿੱਲੀ (ਬਿਊਰੋ) : ਮਾਸਟਰ ਮਾਇੰਡ ਵਿਕਾਸ ਗੁਪਤਾ ਬੀਤੇ ਦਿਨੀਂ 'ਬਿੱਗ ਬੌਸ 13' ਦੇ ਘਰ ਤੋਂ ਬੇਘਰ ਹੋ ਚੁੱਕੇ ਹਨ। ਬਾਹਰ ਆਉਂਦਿਆਂ ਹੀ ਵਿਕਾਸ ਨੇ ਆਪਣੇ ਦਿਲ ਦੀ ਸਾਰੀ ਭੜਾਸ ਕੱਢੀ ਤੇ ਸ਼ਹਿਨਾਜ਼ ਕੌਰ ਗਿੱਲ ਦੀ ਦਿਲ ਖੋਲ੍ਹ ਕੇ ਤਾਰੀਫ ਕੀਤੀ। ਦੱਸ ਦੇਈਏ ਕਿ ਵਿਕਾਸ ਗੁਪਤਾ ਬੀਤੀ ਰਾਤ ਛੁੱਟੀਆਂ ਮਨਾਉਣ ਲਈ ਏਕਤਾ ਕਪੂਰ ਤੇ ਅਨਿਤਾ ਹਸਨੰਦਾਨੀ ਨਾਲ ਵਿਦੇਸ਼ ਚੱਲੇ ਗਏ। ਨਵੇਂ ਸਾਲ ਦੇ ਇਸ ਜਸ਼ਨ 'ਚ ਵਿਕਾਸ ਨਾਲ ਰਿਧਿਮਾ ਪੰਡਿਤ ਵੀ ਹੋਵੇਗੀ। ਬਿੱਗ ਬੌਸ ਦੇ ਘਰ ਤੋਂ ਬਾਹਰ ਆਉਂਦੇ ਹੀ ਵਿਕਾਸ ਨੇ ਆਪਣੇ ਸਾਰੇ ਪਲਾਨ ਤੈਅ ਕਰ ਲਏ ਤੇ ਨਾਲ ਹੀ ਇਕ ਇੰਟਰਵਿਊ ਵੀ ਦਿੱਤਾ ਹੈ ਜਿਸ 'ਚ ਘਰ ਵਾਲਿਆਂ ਨੂੰ ਲੈ ਕੇ ਤਮਾਮ ਸਾਰੀ ਗੱਲਾਂ ਕੀਤੀਆਂ ਹਨ।

ਇਕ ਨਿੱਜੀ ਚੈਨਲ ਨਾਲ ਗੱਲ ਕਰਦਿਆਂ ਵਿਕਾਸ ਗੁਪਤਾ ਨੇ ਕਿਹਾ ਕਿ, ''ਘਰ ਅੰਦਰ ਇਕ ਤੋਂ ਇਕ ਸ਼ਾਤਿਰ ਮੌਜੂਦ ਹਨ। ਮੈਨੂੰ ਲੱਗਦਾ ਹੈ ਕਿ ਇਨ੍ਹਾਂ 'ਚ ਕਈਆਂ ਨੂੰ ਖੇਡ 'ਚ ਮਜ਼ਾ ਆ ਰਿਹਾ ਹੈ। ਉਹ ਸਿਰਫ ਲੜੀ ਜਾ ਰਹੇ ਹਨ। ਮੈਂ ਆਪਣੇ ਆਖਰੀ ਦਿਨਾਂ 'ਚ ਦੇਖਿਆ ਕਿ ਉਨ੍ਹਾਂ ਨੂੰ ਲੜਨ 'ਚ ਮਜ਼ਾ ਆਉਣ ਲੱਗਾ ਹੈ। ਮੈਂ ਇਸ ਖੇਡ 'ਚ ਫਿੱਟ ਨਹੀਂ ਸੀ। ਮੈਂ ਆਪਣੀ ਐਨਰਜ਼ੀ ਅਜਿਹੀ ਥਾਂ ਨਹੀਂ ਲਗਾ ਸਕਦਾ।'' ਘਰ 'ਚ ਜੋ ਲੜਾਈ ਨਹੀਂ ਕਰ ਰਹੇ ਹਨ ਉਨ੍ਹਾਂ ਬਾਰੇ ਵਿਕਾਸ ਨੇ ਕਿਹਾ, ''ਉਹ ਸਿਰਫ ਦਿਨ ਕੱਟ ਰਹੇ ਹਨ। ਲੜਨ ਵਾਲਿਆਂ ਦੀ ਕੋਈ ਸੀਮਾ ਨਹੀਂ ਹੈ। ਚਾਹ-ਪੱਤੀ ਨੂੰ ਲੈ ਕੇ ਲੜਾਈ ਹੋ ਰਹੀ ਹੈ। ਕਲਪਨਾ ਕਰੋ, ਕਿੰਨਾ ਹੇਠਾਂ ਡਿੱਗ ਹੋਏ ਹੋਣਗੇ ਇਹ।''

ਇਹ ਬਣੇਗਾ ਸ਼ੋਅ ਦਾ ਅਸਲੀ ਦਾਅਵੇਦਾਰ
ਜਦੋਂ ਵਿਕਾਸ ਗੁਪਤਾ ਤੋਂ ਪੁੱਛਿਆ ਗਿਆ ਕਿ ਸ਼ੋਅ 'ਚੋਂ ਕੌਣ ਜਿੱਤੇਗਾ? ਇਸ ਸਵਾਲ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ ਕਿ, ''ਮੈਂ ਚਾਹੁੰਦਾ ਹਾਂ ਸ਼ਹਿਨਾਜ਼ ਜਿੱਤੇ। ਉਹ ਬੇਹੱਦ ਮਜ਼ੇਦਾਰ ਹੈ। ਉਹ ਲੋਕਾਂ 'ਤੇ ਹਮਲਾ ਨਹੀਂ ਕਰਦੀ। ਮੈਨੂੰ ਵੈਸੇ ਆਸਿਮ ਰਿਆਜ਼ ਤੇ ਸਿਧਾਰਥ ਸ਼ੁਕਲਾ ਵੀ ਪਸੰਦ ਹੈ।''


Tags: Bigg Boss 13Vikas GuptaShehnaaz Kaur GillWinnerSidharth ShuklaRashami DesaiAsim Riaz

About The Author

sunita

sunita is content editor at Punjab Kesari