ਮੁੰਬਈ(ਬਿਊਰੋ)— ਕਈ ਸਾਲ ਪਹਿਲਾਂ ਇਕ ਹਿੰਮਤੀ ਰਾਜਾ ਵਿਕਰਮ ਅਤੇ ਇਕ ਦਿਲਚਸਪ ਆਤਮਾ ਬੇਤਾਲ ਦੀਆਂ ਜਾਦੁਈ ਅਤੇ ਰਹੱਸਮਈ ਕਹਾਣੀਆਂ ਦਰਸ਼ਕਾਂ ਨੂੰ ਇਕ ਕ੍ਰਿਸ਼ਮਈ ਦੁਨੀਆ 'ਚ ਲੈ ਗਈਆਂ ਸਨ ਅਤੇ ਇਨ੍ਹਾਂ ਕਹਾਣੀਆਂ ਨੇ ਦਰਸ਼ਕਾਂ ਦੇ ਦਿਲਾਂ 'ਚ ਇਕ ਖਾਸ ਥਾਂ ਬਣਾ ਲਈ ਸੀ। ਹੁਣ ਐਂਡ ਟੀ. ਵੀ. ਆਪਣੇ ਨਵੇਂ ਮਹਾ ਲੜੀਵਾਰ 'ਵਿਕਰਮ ਬੇਤਾਲ ਕੀ ਰਹੱਸਯ ਗਾਥਾ' ਰਾਹੀਂ ਇਨ੍ਹਾਂ ਕਾਲਪਨਿਕ ਕਹਾਣੀਆਂ ਨੂੰ ਵੱਡੇ ਪੱਧਰ 'ਤੇ ਆਧੁਨਿਕ ਰੂਪ 'ਚ ਦਿਖਾਉਣ ਜਾ ਰਿਹਾ ਹੈ।
ਚੰਗਿਆਈ ਅਤੇ ਬੁਰਾਈ ਦਾ ਸੰਘਰਸ਼ ਦਿਖਾਉਂਦਾ ਇਹ ਸ਼ੋਅ ਦਰਸ਼ਕਾਂ ਨੂੰ ਬੁੱਧੀਮਾਨ ਰਾਜਾ ਵਿਕਰਮਾਦਿੱਤਯ ਦੀ ਬੇਤਾਲ ਨਾਂ ਦੇ ਚਲਾਕ ਭੂਤ ਨੂੰ ਲੱਭਣ ਦੀ ਯਾਤਰਾ 'ਤੇ ਲੈ ਜਾਵੇਗਾ। ਭੱਦਰਕਾਲ ਨਾਂ ਦਾ ਇਕ ਮਹਾਸ਼ਕਤੀਸ਼ਾਲੀ ਸ਼ੈਤਾਨ ਵਿਕਰਮ ਨੂੰ ਅਜਿਹਾ ਕਰਨ ਦੀ ਚੁਣੌਤੀ ਦਿੰਦਾ ਹੈ। ਬੁੱਧੀ ਅਤੇ ਬਾਹੂਬਲ ਦੇ ਇਸ ਯੁੱਧ 'ਚ ਸ਼ਾਮਲ ਹੋਣਗੇ ਮਸ਼ਹੂਰ ਟੀ. ਵੀ. ਅਦਾਕਾਰ ਅਹਿਮ ਸ਼ਰਮਾ, ਜੋ ਇਸ ਸ਼ੋਅ 'ਚ ਨਿਆਂਪਸੰਦ ਰਾਜਾ ਵਿਕਰਮਾਦਿੱਤਯ ਦੀ ਭੂਮਿਕਾ ਨਿਭਾ ਰਹੇ ਹਨ।