ਨਵੀਂ ਦਿੱਲੀ(ਬਿਊਰੋ)— 'ਬਿੱਗ ਬੌਸ 10' 'ਚ ਆਪਣੀਆਂ ਅਦਾਵਾਂ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੀ ਮੋਨਾਲਿਸਾ ਇੰਨੀ ਦਿਨੀਂ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾ ਰਹੀ ਹੈ ਤੇ ਉਹ ਪਤੀ ਵਿਕਰਾਂਤ ਸਿੰਘ ਰਾਜਪੂਤ ਨਾਲ ਦੁਬਈ 'ਚ ਛੁੱਟੀਆਂ ਮਨਾ ਰਹੀ ਹੈ।
ਦਿਲਚਸਪ ਇਹ ਹੈ ਕਿ ਮੋਨਾਲਿਸਾ ਨੇ 'ਬਿੱਗ ਬੌਸ 10' ਦੌਰਾਨ ਵਿਕਰਾਂਤ ਨਾਲ ਵਿਆਹ ਕਰਵਾਇਆ ਸੀ।
ਮੋਨਾਲਿਸਾ ਤੇ ਵਿਕਰਾਂਤ ਦਾ ਇਹ ਬੰਧਨ ਟੀ. ਵੀ. ਲਈ ਨਹੀਂ ਸੀ ਸਗੋਂ ਅਸਲ ਜ਼ਿੰਦਗੀ 'ਚ ਦੋਵੇਂ ਇਕ-ਦੂਜੇ ਨੂੰ ਪਿਆਰ ਕਰਦੇ ਸਨ।
ਤੇ ਉਹ ਇਸ ਰਿਸ਼ਤੇ ਨੂੰ ਪੂਰੀ ਇਮਾਨਦਾਰੀ ਨਾਲ ਨਿਭਾ ਰਹੇ ਹਨ।
ਮੋਨਾਲਿਸਾ ਨੇ ਆਪਣੀ ਵਰ੍ਹੇਗੰਢ ਦੇ ਖਾਸ ਪਲਾਂ ਦੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕਰ ਰਹੀ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
ਭੋਜਪੁਰੀ ਫਿਲਮਾਂ ਦੀ ਸੁਪਰਸਟਾਰ ਮੋਨਾਲਿਸਾ ਨੇ 'ਬਿੱਗ ਬੌਸ' ਤੋਂ ਬਾਅਦ ਵੀ ਰਿਐਲਿਟੀ ਸ਼ੋਅ ਕਰਨਾ ਜ਼ਾਰੀ ਰੱਖਿਆ ਸੀ।
ਮੋਨਾਲਿਸਾ ਤੇ ਵਿਕਰਾਂਤ ਦੀ ਜੋੜੀ ਨੇ ਮਸ਼ਹੂਰ ਰਿਐਲਿਟੀ ਡਾਂਸ ਸ਼ੋਅ 'ਨੱਚ ਬੱਲੀਏ' 'ਚ ਵੀ ਆਪਣੀ ਛਾਪ ਛੱਡੀ ਤੇ ਲਗਭਗ ਇਕ ਸਾਲ ਬਾਅਦ ਦੋਹਾਂ ਦੀ ਜੋੜੀ ਇਕ ਵਾਰ ਫਿਰ ਤੋਂ ਵੱਡੇ ਪਰਦੇ 'ਤੇ ਵਾਪਸੀ ਭੋਜਪੁਰੀ ਫਿਲਮ 'ਪਾਕਿਸਤਾਨ 'ਚ ਜੈਸ਼੍ਰੀਰਾਮ' 'ਚ ਨਜ਼ਰ ਆਵੇਗੀ, ਜੋ ਬਿਹਾਰ 'ਚ 26 ਜਨਵਰੀ ਨੂੰ ਰਿਲੀਜ਼ ਹੋਵੇਗੀ।
ਇਹ ਫਿਲਮ ਮੁੰਬਈ-ਗੁਜਰਾਤ 'ਚ ਰਿਲੀਜ਼ ਹੋ ਚੁੱਕੀ ਹੈ। ਦਰਸ਼ਕਾਂ ਨੂੰ ਇਹ ਫਿਲਮ ਕਾਫੀ ਪਸੰਦ ਆਈ।
'ਬਿੱਗ ਬੌਸ' ਤੋਂ ਬਾਅਦ ਮੋਨਾਲਿਸਾ ਨੇ ਭੋਜਪੁਰੀ ਪਰਦੇ 'ਤੇ ਸ਼ਾਨਦਾਰ ਵਾਪਸੀ ਕੀਤੀ ਹੈ।