FacebookTwitterg+Mail

WWE ਦੇ ਸੁਪਰਸਟਾਰ ਜੌਨ ਸੀਨਾ ਕਰਨਗੇ ਵੱਡਾ ਹਾਲੀਵੁੱਡ ਧਮਾਕਾ

vin diesel reveals john cena  s addition to fast   furious 9 cast
29 April, 2019 09:24:35 AM

ਲਾਸ ਏਂਜਲਸ (ਬਿਊਰੋ) : ਰੈਸਲਰ ਤੇ ਅਦਾਕਾਰਾ ਜਾਨ ਸੀਨਾ ਹੁਣ 'ਫਾਸਟ ਐਂਡ ਫਿਊਰੀਅਸ 9' 'ਚ ਨਜ਼ਰ ਆ ਸਕਦੇ ਹਨ। ਅਦਾਕਾਰ ਵਿਨ ਡੀਜ਼ਲ ਨੇ ਸ਼ੁੱਕਰਵਾਰ ਨੂੰ ਇਹ ਸੰਕੇਤ ਦਿੱਤਾ। ਡੀਜ਼ਲ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਵਿਨ ਡੀਜ਼ਲ ਵੱਲੋਂ ਸ਼ੇਅਰ ਕੀਤੀ ਵੀਡੀਓ 'ਚ ਉਨ੍ਹਾਂ ਫਿਲਮ ਅਤੇ ਆਪਣੇ ਮਰਹੂਮ ਸਾਥੀ ਪਾਲ ਵਾਲਕਰ ਬਾਰੇ ਕੀਤੀ, ਜਿਸ ਦੀ ਸਾਲ 2013 'ਚ ਕਾਰ ਦੁਰਘਟਨਾ 'ਚ ਮੌਤ ਹੋ ਗਈ ਸੀ। ਇਸ ਵੀਡੀਓ ਦੇ ਅੰਤ 'ਚ ਨੀਲੇ ਸੂਟ 'ਚ ਜਾਨ ਸੀਨਾ ਨਜ਼ਰ ਆ ਰਿਹਾ ਹੈ ਅਤੇ ਦੋਵੇਂ ਇਕ-ਦੂਜੇ ਨੂੰ ਦੇਖ ਕੇ ਮੁਸਕੁਰਾ ਵੀ ਰਹੇ ਹਨ।

 
 
 
 
 
 
 
 
 
 
 
 
 
 

Thank you Pablo.

A post shared by Vin Diesel (@vindiesel) on Apr 25, 2019 at 5:14pm PDT


ਡੀਜ਼ਲ ਨੇ ਕਿਹਾ, “ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੈਂ ਹਮੇਸ਼ਾ ਤੇਜ਼ ਸੋਚਦਾ ਹਾਂ। ਮੈਂ ਹਮੇਸ਼ਾ ਈਮਾਨਦਾਰੀ ਦੇ ਯੋਗ ਕੁਝ ਵੱਖਰਾ ਬਣਨ ਦੀ ਜ਼ਿੰਮੇਵਾਰੀ ਬਾਰੇ ਸੋਚਦਾ ਹਾਂ। ਮੈਨੂੰ ਪਤਾ ਹੈ ਕਿ ਇਹ ਥੋੜ੍ਹਾ ਅਜੀਬ ਹੈ ਪਰ ਮੈਨੂੰ ਲੱਗਦਾ ਹੈ ਕਿ ਹਰ ਸਾਲ ਪੈਬਲੋ (ਪਾਲ) ਸੱਚ ਦੀ ਲੜਾਈ ਲਈ ਮੇਰੇ ਕੋਲ ਇਕ ਫੌਜੀ ਨੂੰ ਭੇਜਦਾ ਹੈ। ਪੈਬਲੋ ਮੇਰੇ ਕੋਲ ਕਿਸ ਨੂੰ ਲੈ ਕੇ ਆਇਆ ਹੈ, ਅੱਜ ਮੈਂ ਉਸ ਨੂੰ ਸਾਹਮਣੇ ਲਿਆ ਰਿਹਾ ਹਾਂ। ਸਾਰਿਆਂ ਨੂੰ ਪਿਆਰ।''
ਦੱਸ ਦਈਏ ਕਿ ਇਸ ਤੋਂ ਪਹਿਲਾਂ ਜੌਨ ਸੀਨਾ ਫਾਸਟ ਐਂਡ ਫਿਊਰੀਅਸ ਸੀਰੀਜ਼ 'ਚ ਸ਼ਾਮਲ ਹੋਣ ਪ੍ਰਤੀ ਆਪਣੀ ਇੱਛਾ ਜ਼ਾਹਰ ਕਰ ਚੁੱਕਾ ਹੈ। ਸੀਨਾ ਨੇ ਕਿਹਾ ਸੀ ਕਿ ਇਹ ਮੇਰਾ ਸੁਪਨਾ ਹੈ ਕਿ ਮੈਨੂੰ ਮੌਕਾ ਮਿਲੇ। ਹੁਣ ਲੱਗਦਾ ਹੈ ਕਿ ਜੌਨ ਸੀਨਾ ਦਾ ਸੁਪਨਾ ਸੱਚ ਹੋਣ ਵਾਲਾ ਹੈ।


Tags: Vin DieselJohn CenaAdditionFast and Furious 9InstagramVideo

Edited By

Sunita

Sunita is News Editor at Jagbani.