ਮੁੰਬਈ(ਬਿਊਰੋ)— ਮਸ਼ਹੂਰ ਫਿਲਮ ਤੇ ਟੀ. ਵੀ. ਐਕਟਰ ਵਿੰਦੂ ਦਾਰਾ ਸਿੰਘ ਹਮੇਸ਼ਾ ਹੀ ਆਪਣੇ ਬਿਆਨਾਂ ਨੂੰ ਲੈ ਕੇ ਸੁਖਰੀਆਂ 'ਚ ਛਾਏ ਰਹਿੰਦੇ ਹਨ। ਹਾਲ ਹੀ 'ਚ ਉਨ੍ਹਾਂ ਨੇ 'ਬਿੱਗ ਬੌਸ 11' ਦੇ ਮੁਕਾਬਲੇਬਾਜ਼ ਵਿਕਾਸ ਗੁਪਤਾ 'ਤੇ ਨਿਸ਼ਾਨਾ ਸਾਧਿਆ ਸੀ, ਜਿਸ ਤੋਂ ਬਾਅਦ ਵਿੰਦੂ ਦੀ ਟੀ. ਵੀ. ਜਗਤ 'ਚ ਕਾਫੀ ਚਰਚਾ ਹੋਈ। ਹਾਲ ਹੀ 'ਚ ਵਿੰਦੂ ਦਾਰਾ ਸਿੰਘ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ 'ਚ ਵਿੰਦੂ ਦਾਰਾ ਸਿੰਘ ਇਕ ਵੱਡੇ ਹਾਦਸੇ ਦਾ ਸ਼ਿਕਾਰ ਹੁੰਦੇ ਨਜ਼ਰ ਆ ਰਹੇ ਹਨ।
ਵੀਡੀਓ ਨੂੰ ਦੇਖ ਕੇ ਵੀਡੀਓ ਦੇ ਫੈਨਜ਼ ਉਨ੍ਹਾਂ ਨੂੰ ਕੇਅਰਫੁੱਲ ਰਹਿਣ ਦੀ ਸਲਾਹ ਵੀ ਦੇ ਰਹੇ ਹਨ। ਇਸ ਵੀਡੀਓ ਕਾਰਨ ਵਿੰਦੂ ਇਕ ਵਾਰ ਫਿਰ ਸੁਰਖੀਆਂ 'ਚ ਆ ਗਏ ਹਨ। ਉਨ੍ਹਾਂ ਨੇ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ, ''ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ।'' ਵਿੰਦੂ ਦੁਆਰਾ ਸ਼ੇਅਰ ਕੀਤੀ ਵੀਡੀਓ 'ਚ ਉਹ ਬੋਟਿੰਗ ਕਰਦੇ ਹੋਏ ਨਜ਼ਰ ਆ ਰਹੇ ਹਨ ਤੇ ਉਨ੍ਹਾਂ ਦੀ ਸਪੀਡ ਵੀ ਕਾਫੀ ਤੇਜ ਸੀ। ਇਸ ਦੌਰਾਨ ਉਨ੍ਹਾਂ ਸਾਹਮਣੇ ਅਚਾਨਕ ਇਕ ਮਹਿਲਾ ਦੀ ਬੋਟ ਨਾਲ ਵਿੰਦੂ ਟਕਰਾ ਜਾਂਦੇ ਹਨ ਤੇ ਉਹ ਪਾਣੀ 'ਚ ਡਿੱਗ ਜਾਂਦੇ ਹਨ। ਵਿੰਦੂ ਦਾਰਾ ਸਿੰਘ ਨੇ ਲਾਈਫ ਜੈਕਟ ਵੀ ਪਾਈ ਹੋਈ ਸੀ।