FacebookTwitterg+Mail

ਪਿਤਾ ਦੀ ਸਫਲਤਾ ਨੂੰ ਨਾ ਦੋਹਰਾ ਸਕੇ ਵਿੰਦੂ ਦਾਰਾ ਸਿੰਘ, ਜਾਣੋ ਜ਼ਿੰਦਗੀ ਦੇ ਦਿਲਚਸਪ ਕਿੱਸੇ

vindu dara singh birthday special
06 May, 2019 12:06:32 PM

ਮੁੰਬਈ (ਬਿਊਰੋ) : ਮਸ਼ਹੂਰ ਐਕਟਰ ਦਾਰਾ ਸਿੰਘ ਦਾ ਬੇਟਾ ਵਿੰਦੂ ਦਾਰਾ ਸਿੰਘ ਅੱਜ ਆਪਣਾ 55ਵਾਂ ਜਨਮਦਿਨ ਸੈਲੀਬ੍ਰੇਟ ਕਰ ਰਿਹਾ ਹੈ। ਉਸ ਦਾ ਜਨਮ 6 ਮਈ 1964 ਨੂੰ ਹੋਇਆ ਸੀ। ਦੱਸ ਦਈਏ ਕਿ ਕਈ ਟੀ. ਵੀ. ਸੀਰੀਅਲਸ ਤੇ ਫਿਲਮਾਂ 'ਚ ਕੰਮ ਕਰ ਚੁੱਕੇ ਵਿੰਦੂ ਦਾਰਾ ਸਿੰਘ ਆਪਣੇ ਪਿਤਾ ਵਾਂਗ ਅਪਾਰ ਸਫਲਤਾ ਹਾਸਲ ਕਰਨ 'ਚ ਅਸਫਲ ਰਹੇ ਹਨ।

Punjabi Bollywood Tadka

ਹਾਲਾਂਕਿ ਰਿਐਲਿਟੀ ਸ਼ੋਅ 'ਬਿੱਗ ਬੌਸ' ਨੇ ਉਸ ਨੂੰ ਇਕ ਨਵੀਂ ਪਛਾਣ ਦਿੱਤੀ ਪਰ ਇਸ ਤੋਂ ਕੁਝ ਸਮੇਂ ਬਾਅਦ ਹੀ ਉਹ ਵਿਵਾਦਾਂ 'ਚ ਫਸ ਗਿਆ ਸੀ। ਵਿੰਦੂ ਨੇ ਦੋ ਵਿਆਹ ਕਰਵਾਏ ਹਨ। ਪਹਿਲਾ ਵਿਆਹ ਫਰਾਹ ਨਾਜ਼ ਨਾਲ ਹੋਇਆ ਸੀ, ਜਿਸ ਤੋਂ ਉਸ ਦੇ ਘਰ ਇਕ ਬੇਟਾ ਵੀ ਹੋਇਆ ਹੈ।

Punjabi Bollywood Tadka

ਇਸ ਤੋਂ ਬਾਅਦ ਉਸ ਨੇ ਦੂਜਾ ਵਿਆਹ ਮਾਡਲ ਡਿਨੋ ਉਮਰੋਵਾ ਨਾਲ ਕਰਵਾਇਆ। ਇਸ ਵਿਆਹ ਤੋਂ ਉਸ ਦੇ ਘਰ ਇਕ ਬੇਟੇ ਨੇ ਜਨਮ ਲਿਆ। ਵਿੰਦੂ ਨੇ ਸਾਲ 1994 'ਚ ਹਿੰਦੀ ਫਿਲਮ 'ਕਰਣ' ਨਾਲ ਬਾਲੀਵੁੱਡ ਦੀ ਪਾਰੀ ਦੀ ਸ਼ੁਰੂਆਤ ਕੀਤੀ ਸੀ।

Punjabi Bollywood Tadka
ਦੱਸ ਦਈਏ ਕਿ ਦੋ ਸਾਲ ਬਾਅਦ ਹੀ ਆਪਣੇ ਪਿਤਾ ਦਾਰਾ ਸਿੰਘ ਦੁਆਰਾ ਬਣਾਈ ਗਈ ਪੰਜਾਬੀ ਫਿਲਮ 'ਰੱਬ ਦਿਆਂ ਰੱਖਾਂ' 'ਚ ਵੀ ਨਜ਼ਰ ਆਏ। ਸਾਲ 2009 'ਚ ਵਿੰਦੂ ਦਾਰਾ ਸਿੰਘ ਨੇ 'ਬਿੱਗ ਬੌਸ 3' ਦਾ ਸੀਜ਼ਨ ਜਿੱਤਿਆ। ਇਸ ਸੀਜ਼ਨ 'ਚ ਉਸ ਨੇ ਪ੍ਰਵੇਸ਼ ਰਾਣਾ ਤੇ ਪੂਨਮ ਢਿੱਲੋਂ ਵਰਗੇ ਕਲਾਕਾਰਾਂ ਨੂੰ ਹਰਾਇਆ ਸੀ। ਉਸ ਨੇ ਕਈ ਫਿਲਮਾਂ 'ਚ ਕੰਮ ਕੀਤਾ ਪਰ ਜ਼ਿਆਦਾਤਰ ਫਿਲਮਾਂ 'ਚ ਉਹ ਸਾਈਡ ਕਿਰਦਾਰਾਂ 'ਚ ਹੀ ਨਜ਼ਰ ਆਉਂਦੇ ਰਹੇ।

Punjabi Bollywood Tadka

'ਹਾਊਸਫੁੱਲ', 'ਹਾਊਸਫੁੱਲ 2' ਤੇ 'ਸਨ ਆਫ ਸਰਦਾਰ' 'ਚ ਵਿੰਦੂ ਕਾਮੇਡੀ ਕਰਦਾ ਨਜ਼ਰ ਆਇਆ ਸੀ। ਇਸ ਤੋਂ ਇਲਾਵਾ 'ਗਰਵ', 'ਮੈਨੇ ਪਿਆਰ ਕਿਉਂ ਕੀਆ', 'ਪਾਟਰਨਰ', 'ਕਿਸ ਸੇ ਪਿਆਰ ਕਰੂੰ', 'ਕਮਬਖਤ ਇਸ਼ਕ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੇ ਹਨ।

Punjabi Bollywood Tadka

ਉਸ ਦੀ ਪਿਛਲੀ ਬਾਲੀਵੁੱਡ ਫਿਲਮ 'ਜੱਟ ਜੇਮਸ ਬੌਂਡ' 2014 'ਚ ਆਈ ਸੀ। ਵਿੰਦੂ ਨੇ ਛੋਟੇ ਪਰਦੇ ਪਿਤਾ ਵਾਂਗ 'ਜੈ ਵੀਰ ਹਨੂੰਮਾਨ' 'ਚ ਹਨੂੰਮਾਨ ਦਾ ਕਿਰਦਾਰ ਨਿਭਾਇਆ ਸੀ। 

Punjabi Bollywood Tadka
 


Tags: Vindu Dara SinghBirthday SpecialDara SinghKaranRab Dian RakhanJatt James BondPunjabi Celebrity

Edited By

Sunita

Sunita is News Editor at Jagbani.