FacebookTwitterg+Mail

ਕਦੇ ਇਸ ਐਕਟਰ ਨੇ ਆਪਣੇ ਕਰੀਅਰ ਲਈ ਵੇਚਿਆ ਸੀ ਘਰ ਦਾ ਸਾਰਾ ਸਾਮਾਨ

vineet kumar singh
11 January, 2018 04:36:46 PM

ਮੁੰਬਈ(ਬਿਊਰੋ)— ਨਿਰਦੇਸ਼ਕ ਅਨੁਰਾਗ ਕਸ਼ਅੱਪ ਦੀ ਫਿਲਮ 'ਮੁੱਕੇਬਾਜ਼' 12 ਜਨਵਰੀ ਨੂੰ ਰਿਲੀਜ਼ ਹੋਣ ਵਾਲੀ ਹੈ। ਫਿਲਮ ਦੇ ਹੀਰੋ ਵਿਨੀਤ ਸਿੰਘ ਬਨਾਰਸ ਦੇ ਰਹਿਣ ਵਾਲੇ ਹਨ। ਇਸ ਇੰਟਰਵਿਊ ਦੌਰਾਨ ਵਿਨੀਤ ਨੇ ਦੱਸਿਆ, 'ਫਿਲਮ ਦੀ ਕਹਾਣੀ ਮੈਂ ਤੇ ਮਿਸਟਰ ਮੁਕਤੀ ਨੇ ਮਿਲ ਕੇ ਲਿਖੀ ਹੈ। ਦੋ ਸਾਲ ਤੱਕ ਕਹਾਣੀ ਲੈ ਕੇ ਘੁੰਮਦੇ ਰਹੇ। ਇਕ ਦਿਨ ਅਨੁਰਾਗ ਕਸ਼ਅੱਪ ਨੂੰ ਸਕ੍ਰਿਪਟ ਦਿਖਾਈ, ਮੇਰੀ ਕੰਡੀਸ਼ਨ ਸਿਰਫ ਇੰਨੀ ਸੀ ਕਿ ਲੀਡ ਕਿਰਦਾਰ ਮੈਂ ਹੀ ਕਰਾਂ। ਉਨ੍ਹਾਂ ਨੇ 14 ਦਿਨ ਬਾਅਦ ਪ੍ਰਤੀਕਿਰਿਆ ਦਿੱਤੀ ਕਿ 'ਮੁੱਕੇਬਾਜ਼' 'ਤੇ ਫਿਲਮ ਬਣੇਗੀ।''

Punjabi Bollywood Tadka
ਕਦੇ ਰੋਟੀ ਖਾਣ ਤੋਂ ਪਹਿਲਾਂ ਸੋਚਣਾ ਪੈਂਦਾ ਸੀ
ਜ਼ਿੰਦਗੀ ਦਾ ਇਕ ਕਿੱਸਾ ਵਿਨੀਤ ਨੇ ਸ਼ੇਅਰ ਕਰਦੇ ਹੋਏ ਕਿਹਾ, ''ਛੋਟੀ ਭੈਣ ਮੁਕਤੀ ਨਾਲ ਪਰੇਸ਼ਾਨੀਆਂ ਸ਼ੇਅਰ ਕਰਦਾ ਸੀ। ਅਸੀਂ ਦੋਹਾਂ ਨੇ ਮੰਮੀ-ਪਾਪਾ ਨੂੰ ਕੁਝ ਵੀ ਨਹੀਂ ਦੱਸਿਆ। ਕਈ ਫਿਲਮਾਂ 'ਚ ਕੰਮ ਕਰਨ ਤੋਂ ਬਾਅਦ ਸਾਲ 2006 'ਚ ਮੁੰਬਈ 'ਚ ਸਾਡੇ ਕੋਲ ਪੈਸੇ ਖਤਮ ਹੋ ਗਏ। ਅਜਿਹੇ ਵੀ ਦਿਨ ਆਏ ਸਨ ਕਿ ਰੋਟੀ ਵੀ ਸੋਚਕੇ ਖਾਣੀ ਪੈਂਦੀ ਸੀ ਤੇ ਕਦੇ-ਕਦੇ ਇਹ ਸੋਚ ਕੇ ਰੋਟੀ ਛੱਡ ਦਿੰਦਾ ਸੀ ਕਿ ਅਗਲੇ ਦਿਨ ਸਵੇਰ ਨੂੰ ਖਾਣ ਦੇ ਕੰਮ ਆਵੇਗੀ।''

Punjabi Bollywood Tadka

ਦੱਸ ਦੇਈਏ ਕਿ ਵਿਨੀਤ ਨੇ ਮਹੇਸ਼ ਭੱਟ ਦੀ ਫਿਲਮ 'ਭੁੱਖਾ' 'ਚ ਪੁਲਸ ਇੰਸਪੈਕਟਰ ਦਾ ਕਿਰਦਾਰ ਨਿਭਾਇਆ। ਕਿਸਮਤ ਦਾ ਸਿਤਾਰਾ ਉਦੋਂ ਹੋਰ ਜ਼ਿਆਦਾ ਬੁਲੰਦ ਹੋਇਆ ਜਦੋਂ ਅਨੁਰਾਗ ਕਸ਼ਅੱਪ ਦੀ ਫਿਲਮ 'ਗੈਂਗਸ ਆਫ ਵਾਸੇਪੁਰ' 'ਚ ਕੰਮ ਕਰਨ ਦਾ ਮੌਕਾ ਮਿਲਿਆ। ਇਸ ਫਿਲਮ 'ਚ ਮਨੋਜ ਵਾਜਪਈ ਦੇ ਵੱਡੇ ਬੇਟੇ ਦੀ ਭੂਮਿਕਾ ਨਿਭਾਈ ਸੀ, ਜੋ ਕਾਫੀ ਚਰਚਾ 'ਚ ਰਹੀ।

Punjabi Bollywood Tadka
ਸਾਮਾਨ ਵੇਚ ਕੇ ਬਾਕਸਿੰਗ ਦੀ ਟਰੈਨਿੰਗ ਲੈਣ ਪੁੱਜੇ ਪਟਿਆਲਾ
ਵਿਨੀਤ ਸਿੰਘ ਨੇ ਦੱਸਿਆ, ''ਸਾਲ 2013 ਤੋਂ ਬਾਅਦ ਛੋਟੇ ਕੰਮ ਮਿਲਦੇ ਰਹੇ ਪਰ ਆਪਣੇ ਲਈ ਕੁਝ ਕਰਨ ਦੇ ਮਕਸਦ ਨਾਲ 'ਮੁੱਕੇਬਾਜ਼' ਦੀ ਸਕ੍ਰਿਪਟ ਲਿਖੀ ਗਈ। ਸਾਲ 2016 'ਚ ਹਿੰਮਤ ਕਰਕੇ ਸਕ੍ਰਿਪਟ ਅਨੁਰਾਗ ਸਰ ਨੂੰ ਦਿਖਾਈ, ਕਿਉਂ ਕਿ ਉਨ੍ਹਾਂ ਨਾਲ ਤਿੰਨ ਫਿਲਮਾਂ ਕਰ ਚੁੱਕਾ ਸੀ।

Punjabi Bollywood Tadka

14 ਦਿਨ ਬਾਅਦ ਉਨ੍ਹਾਂ ਦਾ ਫੋਨ ਆਇਆ। ਉਨ੍ਹਾਂ ਨੇ ਕਿਹਾ ਸੀ ਕਿ ਥੋੜੀ ਸਕ੍ਰਿਪਟ ਬਦਲਣੀ ਪਵੇਗੀ। ਇਸ ਦੌਰਾਨ ਮੈਂ ਘਰ ਦਾ ਸਾਰੇ ਫਰਨੀਚਰ ਤੋਂ ਲੈ ਕੇ ਟੀਵੀ ਤੱਕ ਵੇਚ ਕੇ ਪਟਿਆਲਾ ਪੁੱਜ ਗਿਆ। ਉਥੇ ਇੰਟਰਨੈਸ਼ਨਲ ਖਿਡਾਰੀਆਂ ਤੋਂ ਲੈਣੀ ਸ਼ੁਰੂ ਕੀਤੀ।''

Punjabi Bollywood Tadka
26 ਤੋਂ ਜ਼ਿਆਦਾ ਫਿਲਮਾਂ 'ਚ ਆ ਚੁੱਕੈ ਨਜ਼ਰ
'ਜ਼ਿੰਦਗੀ ਦੀ ਸਭ ਤੋਂ ਯਾਦਗਰ ਫਿਲਮ ਕਰਨ ਜੌਹਰ, ਜ਼ੋਇਆ ਅਖਤਰ, ਦਿਬਾਕਰ ਬੈਨਰਜੀ ਤੇ ਅਨੁਰਾਗ ਕਸ਼ਅੱਪ ਦੀ ਫਿਲਮ 'Bombay Talkies' ਸੀ, ਜਿਸ ਨੇ ਮੇਰਾ ਕਿਰਾਦਰ ਇਕ ਇਲਾਹਾਬਾਦੀ ਲੜਕੇ ਦਾ ਸੀ, ਜੋ ਘਰ ਤੋਂ ਅਮਿਤਾਭ ਬੱਚਨ ਨੂੰ ਮੁਰੱਬਾ ਖਵਾਉਣ ਨਿਕਲਦਾ ਹੈ ਤੇ ਅੰਤ 'ਚ ਪੁੱਜ ਹੀ ਜਾਂਦਾ ਹੈ ਉਨ੍ਹਾਂ ਦੇ ਘਰ।''

Punjabi Bollywood Tadka


Tags: MukkabaazAnurag KashyapVineet Kumar Singh Rajesh Tailang Jimmy Shergill Shreedhar Dubey Zoya Hussainਅਨੁਰਾਗ ਕਸ਼ਅੱਪ

Edited By

Sunita

Sunita is News Editor at Jagbani.