FacebookTwitterg+Mail

ਨਹੀਂ ਰਹੀ ਵਿਨੋਦ ਖੰਨਾ ਦੀ ਪਹਿਲੀ ਪਤਨੀ, 70 ਸਾਲ ਦੀ ਉਮਰ 'ਚ ਹੋਇਆ ਦਿਹਾਂਤ

vinod khanna  s first wife geetanjali passes away at the age of 70
16 December, 2018 06:59:07 PM

ਨਵੀਂ ਦਿੱਲੀ— ਮਰਹੂਮ ਅਭਿਨੇਤਾ ਵਿਨੋਦ ਖੰਨਾ ਦੀ ਪਹਿਲੀ ਪਤਨੀ ਗੀਤਾਂਜਲੀ ਖੰਨਾ ਦਾ 70 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ। ਉਹ ਪਹਿਲਾਂ ਤੋਂ ਹੀ ਦਿਲ ਦੀ ਬਿਮਾਰੀ ਨਾਲ ਜੂਝ ਰਹੀ ਸੀ। ਰਿਪੋਰਟ ਮੁਤਾਬਕ ਗੀਤਾਂਜਲੀ ਤੇ ਉਨ੍ਹਾਂ ਦੇ ਦੋਵੇਂ ਬੇਟੇ ਅਕਸ਼ੇ ਤੇ ਰਾਹੁਲ ਮਾਂਡਵਾ ਸਥਿਤ ਫਾਰਮਹਾਊਸ 'ਚ ਆਉਂਦੇ-ਜਾਂਦੇ ਰਹਿੰਦੇ ਸਨ।

ਗੀਤਾਂਜਲੀ ਤੇ ਅਕਸ਼ੇ ਸ਼ਨੀਵਾਰ ਸਵੇਰੇ 11 ਵਜੇ ਫਾਰਮਹਾਊਸ ਆਏ ਸਨ। ਦੁਪਹਿਰ ਵੇਲੇ ਗੀਤਾਂਜਲੀ ਨੂੰ ਬੇਚੈਨੀ ਹੋਈ। ਇਸ ਤੋਂ ਬਾਅਦ ਉਨ੍ਹਾਂ ਨੂੰ ਲੋਕਲ ਡਾਕਟਰ ਕੋਲ ਦਿਖਾਇਆ ਗਿਆ। ਡਾਕਟਰ ਨੇ ਉਨ੍ਹਾਂ ਨੂੰ ਕੁਝ ਦਵਾਈਆਂ ਦਿੱਤੀਆਂ। ਦਵਾਈਆਂ ਲੈਣ ਤੋਂ ਬਾਅਦ ਗੀਤਾਂਜਲੀ ਸੌ ਗਈ। ਰਾਤ ਨੂੰ ਜਦੋਂ ਅਕਸ਼ੇ ਨੇ ਉਨ੍ਹਾਂ ਨੂੰ ਦੇਖਿਆ ਤਾਂ ਉਨ੍ਹਾਂ ਦਾ ਬਾਡੀ ਟੈਂਪਰੇਚਰ ਲੋਅ ਸੀ ਤਾਂ ਅਕਸ਼ੇ ਨੇ ਰਾਹੁਲ ਨੂੰ ਬੁਲਾਇਆ ਤੇ ਦੋਵੇਂ ਉਨ੍ਹਾਂ ਨੂੰ ਲੈ ਕੇ ਸਿਵਲ ਹਸਪਤਾਲ ਪਹੁੰਚੇ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਐਲਾਨ ਕਰ ਦਿੱਤਾ।

ਦੱਸਣਯੋਗ ਹੈ ਕਿ ਐਤਵਾਰ ਸਵੇਰੇ ਗੀਤਾਂਜਲੀ ਦਾ ਅੰਤਿਮ ਸੰਸਕਾਰ ਹੋਇਆ। ਪਿਛਲੇ ਸਾਲ ਹੀ ਵਿਨੋਦ ਖੰਨਾ ਦਾ ਕੈਂਸਰ ਕਾਰਨ ਦਿਹਾਂਤ ਹੋਇਆ ਸੀ। ਜਦੋਂ ਉਨ੍ਹਾਂ ਦਾ ਦਿਹਾਂਤ ਹੋਇਆ ਤਾਂ ਉਹ 70 ਸਾਲ ਦੇ ਸਨ। ਉਨ੍ਹਾਂ ਨੇ ਮੁੰਬਈ ਦੇ ਰਿਲਾਇੰਸ ਫਾਊਂਡੇਸ਼ਨ ਹਸਪਤਾਲ 'ਚ ਸਵੇਰੇ 11.20 ਵਜੇ ਆਖਰੀ ਸਾਹ ਲਿਆ ਸੀ। ਗੀਤਾਂਜਲੀ ਤੇ ਵਿਨੋਦ ਖੰਨਾ ਦਾ 1971 'ਚ ਵਿਆਹ ਹੋਇਆ ਸੀ ਤੇ 1985 'ਚ ਤਲਾਕ ਹੋ ਗਿਆ ਸੀ।


Tags: ਵਿਨੋਦ ਖੰਨਾ ਪਤਨੀ ਗੀਤਾਂਜਲੀ ਦਿਹਾਂਤ Vinod Khanna wife Gitanjali passed away

About The Author

Baljit Singh

Baljit Singh is content editor at Punjab Kesari