ਮੁੰਬਈ— ਬਾਲੀਵੁੱਡ ਅਭਿਨੇਤਾ ਵਿਨੋਦ ਖੰਨਾ ਦਾ 70 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ ਸੀ। ਕੈਂਸਰ ਦੀ ਬੀਮਾਰੀ ਨਾਲ ਲੜ ਰਹੇ ਵਿਨੋਦ ਖੰਨਾ ਨੇ ਮੁੰਬਈ ਦੇ ਹਸਪਤਾਲ 'ਚ ਆਪਣਾ ਆਖਰੀ ਸਾਹ ਲਿਆ। ਆਪਣੇ ਜੀਵਨਕਾਲ 'ਚ ਮੁੰਬਈ ਅਤੇ ਦਿੱਲੀ 'ਚ ਪੜ੍ਹਾਈ ਕਰਨ ਤੋਂ ਬਾਅਦ ਵਿਨੋਦ ਖੰਨਾ ਇੰਜੀਨੀਅਰ ਬਣਨਾ ਚਾਹੁੰਦੇ ਸੀ ਪਰ ਉਨ੍ਹਾਂ ਦੇ ਪਿਤਾ ਚਾਹੁੰਦੇ ਸਨ ਕਿ ਉਹ ਆਪਣੇ ਘਰ ਦੇ ਬਿਜਨੈੱਸ 'ਚ ਆ ਕੇ ਮਿਲਣ। ਵਿਨੋਦ ਖੰਨਾ ਨੇ ਕਾਲਜ 'ਚ ਥਿਏਟਰ ਜਾਣਾ ਸ਼ੁਰੂ ਕਰ ਦਿੱਤਾ। ਉੱਥੇ ਉਨ੍ਹਾਂ ਦੀ ਮੁਲਾਕਾਤ ਗੀਤਾਂਜਲੀ ਨਾਲ ਹੋਈ। ਗੀਤਾਂਜਲੀ ਵਿਨੋਦ ਖੰਨਾ ਦੀ ਪਹਿਲੀ ਪਤਨੀ ਸੀ। ਕਾਲੇਜ ਤੋਂ ਹੀ ਉਨ੍ਹਾਂ ਦੀ ਲਵ-ਸਟੋਰੀ ਸ਼ੁਰੂ ਹੋਈ ਸੀ। ਵਿਨੋਦ ਖੰਨਾ ਨੇ ਗੀਤਾਂਜਲੀ ਨਾਲ 1971 'ਚ ਵਿਆਹ ਕਰ ਲਿਆ ਸੀ। ਵਿਨੋਦ ਖੰਨਾ ਆਪਣੇ ਪਰਿਵਾਰ ਨੂੰ ਸਮਾਂ ਦੇਣ ਲਈ ਐਤਵਾਰ ਨੂੰ ਕੰਮ ਨਹੀਂ ਕਰਦੇ ਸਨ। ਅਜਿਹਾ ਕਰਨ ਵਾਲੇ ਉਹ ਸ਼ਸ਼ੀ ਕਪੂਰ ਤੋਂ ਬਾਅਦ ਉਹ ਦੂਜੇ ਬਾਲੀਵੁੱਡ ਅਭਿਨੇਤਾ ਸਨ।
ਵਿਨੋਦ ਖੰਨਾ ਨੇ ਅੋਸ਼ੋ ਤੋਂ ਪ੍ਰਭਾਵਿਤ ਹੋ ਕੇ ਆਪਣਾ ਪਰਿਵਾਰਕ ਜੀਵਨ ਤਬਾਹ ਕਰ ਲਿਆ ਸੀ। 1975 'ਚ ਉਹ ਫਿਲਮ ਇੰਡਸਟ੍ਰੀ ਨੂੰ ਅਲਵਿਦਾ ਕਹਿ ਕੇ ਅਮਰੀਕਾ ਚਲੇ ਗਏ ਸਨ। ਉੱਥੇ ਉਹ 5 ਸਾਲ ਤਕ ਅੋਸ਼ੋ ਦੇ ਮਾਲੀ ਬਣ ਕੇ ਰਹੇ। 5 ਸਾਲ ਆਪਣੇ ਪਰਿਵਾਰ ਤੋਂ ਦੂਰ ਰਹਿਣ ਕਰਕੇ ਵਿਨੋਦ ਖੰਨਾ ਦਾ ਪਰਿਵਾਰ ਪੂਰੀ ਤਰ੍ਹਾਂ ਖਤਮ ਹੋ ਚੁੱਕਿਆ ਸੀ। ਜਦੋਂ ਉਹ ਵਾਪਸ ਇੰਡੀਆ ਆਏ ਤਾਂ ਉਨ੍ਹਾਂ ਦੀ ਪਤਨੀ ਨੇ ਤਲਾਕ ਦੇਣ ਦਾ ਫੈਸਲਾ ਲੈ ਲਿਆ ਸੀ। ਪਰਿਵਾਰ ਟੁੱਟਣ ਤੋਂ ਬਾਅਦ 1987 'ਚ ਵਿਨੋਦ ਨੇ ਫਿਲਮ 'ਇਨਸਾਫ' ਨਾਲ ਬਾਲੀਵੁੱਡ 'ਚ ਵਾਪਸੀ ਕਰ ਲਈ ਸੀ। ਆਪਣੀ ਪਤਨੀ ਗੀਤਾਂਜਲੀ ਤੋਂ ਇਨ੍ਹਾਂ ਦੇ ਦੋ ਬੱਚੇ ਅਕਸ਼ੈ ਅਤੇ ਰਾਹੁਲ ਖੰਨਾ ਸਨ। ਤਲਾਕ ਤੋਂ ਬਾਅਦ 1990 'ਚ ਵਿਨੋਦ ਨੇ ਕਵਿਤਾ ਨਾਲ ਦੂਜਾ ਵਿਆਹ ਕਰ ਲਿਆ। ਇਨ੍ਹਾਂ ਦੋਵਾਂ ਦਾ ਵੀ ਇਕ ਲੜਕਾ ਅਤੇ ਇਕ ਲੜਕੀ ਸੀ। ਇਸ ਤੋਂ ਇਲਾਵਾ ਵਿਨੋਦ ਖੰਨਾ ਨੂੰ ਫਿਲਮੀ ਦੁਨੀਆ 'ਚ ਪ੍ਰਸ਼ੰਸਕਾਂ ਵੱਲੋਂ ਬਹੁਤ ਜ਼ਿਆਦਾ ਪਿਆਰ ਮਿਲਿਆ ਹੈ।