FacebookTwitterg+Mail

ਵਿਨੋਦ ਖੰਨਾ ਦੀ ਇਹ ਸੀ ਆਖਰੀ ਇੱਛਾ, ਜੋ ਰਹਿ ਗਈ ਅਧੂਰੀ

vinod khanna
29 April, 2017 11:10:57 AM
ਨਵੀਂ ਦਿੱਲੀ— ਹਿੰਦੀ ਸਿਨੇਮਾ ਦੇ ਮਸ਼ਹੂਰ ਅਭਿਨੇਤਾ ਵਿਨੋਦ ਖੰਨਾ ਪਾਕਿਸਤਾਨ ਦੇ ਪੇਸ਼ਾਵਰ ਸਥਿਤ ਆਪਣੇ ਪੁਸ਼ਤੈਨੀ ਘਰ ਨੂੰ ਦੇਖਣਾ ਚਾਹੁੰਦੇ ਸਨ ਪਰ ਉਨ੍ਹਾਂ ਦੀ ਇਹ ਇੱਛਾ ਅਧੂਰੀ ਹੀ ਰਹਿ ਗਈ। ਵਿਨੋਦ ਖੰਨਾ ਦਾ ਬੀਤੇ ਵੀਰਵਾਰ ਨੂੰ ਮੁੰਬਈ ਦੇ ਇੱਕ ਹਸਪਤਾਲ 'ਚ ਦਿਹਾਂਤ ਹੋ ਗਿਆ ਸੀ। ਉਹ 70 ਸਾਲ ਦੇ ਸਨ। ਖੈਬਰ ਪਾਖੂਨਖਵਾਏ ਪ੍ਰਾਂਤ 'ਚ ਸੰਸਕ੍ਰਿਤ ਧਰੋਹਰ ਪਰਿਸ਼ਦ ਦੇ ਮਹਾਸਚਿਵ ਸ਼ਕੀਲ ਵਹੀਦੁੱਲਾ ਨੇ ਸਾਲ 2014 'ਚ ਆਪਣੀ ਭਾਰਤੀ ਯਾਤਰਾ ਦੌਰਾਨ ਵਿਨੋਦ ਖੰਨਾ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਨੇ ਕਿਹਾ, ''ਆਪਣੇ ਆਟੋਗ੍ਰਾਫ 'ਚ ਖੰਨਾ ਨੇ ਪੇਸ਼ਾਵਰ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਸਨ ਅਤੇ ਪੁਸ਼ਤੈਨੀ ਸ਼ਹਿਰ ਦੀ ਯਾਤਰਾ ਦੀ ਇੱਛਾ ਜਤਾਈ ਸੀ।'' ਵਹੀਦੁੱਲਾ ਨੇ ਕਿਹਾ, ਖੰਨਾ ਉਸ ਇਲਾਕੇ ਨੂੰ ਦੇਖਣ ਲਈ ਪੇਸ਼ਾਵਰ ਜਾਣਾ ਚਾਹੁੰਦਾ ਸਨ, ਜਿਥੇ ਉਨ੍ਹਾਂ ਦੇ ਮਾਤਾ-ਪਿਤਾ ਅਤੇ ਪੂਰਵਜ ਰਹਿੰਦੇ ਸਨ। ਉਨ੍ਹਾਂ ਨੇ ਪਾਕਿਸਥਾਨ ਦੀ ਯਾਤਰਾ ਕਰਨ ਲਈ ਕਿਹਾ ਸੀ ਪਰ ਉਨ੍ਹਾਂ ਨੂੰ ਇਸ ਕੰਮ 'ਚ ਸਫਲਤਾ ਨਹੀਂ ਮਿਲ ਸਕੀ। ਉਨ੍ਹਾਂ ਨੇ ਕਿਹਾ ਕਿ ਸੰਸਕ੍ਰਿਤ ਧਰੋਹਰ ਪਰਿਸ਼ਦ ਜਲਦ ਹੀ ਖੰਨਾ ਦੇ ਸਨਮਾਨ 'ਚ ਇੱਕ ਪ੍ਰੋਗਰਾਮ ਦਾ ਆਯੋਜਨ ਕਰੇਗਾ।''
ਮੰਨੇ-ਪ੍ਰਮੰਨੇ ਫਿਲਮ ਇਤਿਹਾਸਕਾਰ ਮਹੁਮੰਦ ਇਬਰਾਹੀਮ ਜਿਆ ਨੇ ਕਿਹਾ, ਪੇਸ਼ਾਵਰ 'ਚ ਵਿਨੋਦ ਖੰਨਾ ਦਾ ਪੁਸ਼ਤੈਨੀ ਘਰ ਮੌਜੂਦ ਹੈ ਅਤੇ ਆਲ ਪਾਕਿਸਤਾਨ ਵੂਮੈਨਸ ਐਸੋਸਾਈਏਸ਼ਨ ਦੁਆਰਾ ਇਸ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਵਿਨੋਦ ਖੰਨਾ ਜਾ ਜਨਮ 7 ਅਕਤੂਬਰ 1946 'ਚ ਪੇਸ਼ਾਵਰ, ਪਾਕਿਸਤਾਨ 'ਚ ਹੋਇਆ ਸੀ ਪਰ ਵੰਡ ਤੋਂ ਬਾਅਦ ਉਨ੍ਹਾਂ ਦਾ ਪੂਰਾ ਪਰਿਵਾਰ ਮੁੰਬਈ ਆ ਕੇ ਵੱਸ ਗਿਆ ਸੀ। ਉਨ੍ਹਾਂ ਦੇ ਪਿਤਾ ਕਿਸ਼ਨਚੰਦਰ ਖੰਨਾ ਇੱਕ ਬਿਜ਼ਨੈੱਸਮੈਨ ਸਨ ਅਤੇ ਮਾਤਾ ਕਮਾਲਾ ਖੰਨਾ ਇੱਕ ਹਾਊਸਵਾਈਫ ਸੀ। ਵਿਨੋਦ ਖੰਨਾ ਨੇ 'ਮੇਰੇ ਅਪਨੇ', 'ਕੁਰਬਾਨੀ', 'ਪੂਰਬ ਔਰ ਪੱਛਮ', 'ਹਾਥ ਕੀ ਸਫਾਈ', 'ਹੇਰਾ ਫੇਰੀ', 'ਮੁਕਦਰ ਕਾ ਸਿੰਕਦਰ' ਵਰਗੀਆਂ ਸ਼ਾਨਦਾਰ ਫਿਲਮਾਂ ਹਨ। ਵਿਨੋਦ ਖੰਨਾ ਦਾ ਨਾਂ ਅਜਿਹੇ ਸਿਤਾਰਿਆਂ 'ਚ ਮਸ਼ਹੂਰ ਸੀ, ਜਿਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਤਾਂ ਵਿਲੇਨ ਦੇ ਕਿਰਦਾਰ ਨਾਲ ਕੀਤੀ ਸੀ ਪਰ ਬਾਅਦ 'ਚ ਹੀਰੋ ਬਣ ਗਏ। ਵਿਨੋਦ ਖੰਨਾ ਨੇ ਸਾਲ 1971 'ਚ ਸੋਲੋ ਲੀਡ ਰੋਲ 'ਚ ਫਿਲਮ 'ਹਮ ਤੁਮ ਔਰ ਵੋ' 'ਚ ਕੰਮ ਕੀਤਾ ਸੀ।

Tags: Vinod KhannapeshawarAncestral HomeMuhammad Ibrahim Ziaਵਿਨੋਦ ਖੰਨਾਪੁਸ਼ਤੈਨੀ ਘਰ