FacebookTwitterg+Mail

ਐਵਾਰਡ ਸਮਾਰੋਹ ਦੌਰਾਨ ਭਾਵੁਕ ਹੋਇਆ ਵਿਨੋਦ ਖੰਨਾ ਦਾ ਪਰਿਵਾਰ

vinod khanna
04 May, 2018 02:10:56 PM

ਮੁੰਬਈ (ਬਿਊਰੋ)— ਦਿਗਜ ਅਭਿਨੇਤਾ ਵਿਨੋਦ ਖੰਨਾ ਨੂੰ ਦਿਹਾਂਤ ਤੋਂ ਬਾਅਦ ਦਾਦਾਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਐਵਾਰਡ ਨਾਲ ਸਨਮਾਨਿਤ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੇ ਕਿਹਾ ਕਿ ਇਹ ਸਮਾਂ ਸਾਡੇ ਲਈ ਮਾਣ ਕਰਵਾਉਣ ਅਤੇ ਭਾਵੁਕ ਪੱਲ ਹਨ। ਦਰਸਅਲ, ਵਿਨੋਦ ਖੰਨਾ ਨੂੰ 65ਵੇਂ ਰਾਸ਼ਟਰੀ ਪੁਰਸਕਾਰ ਦੌਰਾਨ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ ਵਿਨੋਦ ਖੰਨਾ ਦੀ ਪਤਨੀ ਕਵਿਤਾ ਅਤੇ ਉਨ੍ਹਾਂ ਦੇ ਪੁੱਤਰ ਅਕਸ਼ੇ ਖੰਨਾ ਨੂੰ ਰਾਸ਼ਟਰਪਤੀ ਦੇ ਹੱਥੋਂ ਪ੍ਰਾਪਤ ਹੋਇਆ ਹੈ। ਸਮਾਰੋਹ ਤੋਂ ਪਹਿਲਾਂ ਅਕਸ਼ੇ ਖੰਨਾ ਨੇ ਕਿਹਾ, ''ਇਕ ਪੁੱਤਰ ਦੇ ਰੂਪ 'ਚ ਉਨ੍ਹਾਂ ਵਲੋਂ ਪੁਰਸਕਾਰ ਲੈਣਾ ਬਹੁਤ ਹੀ ਮਾਣਯੋਗ ਹੈ।

ਉੱਥੇ ਹੀ ਉਨ੍ਹਾਂ ਦੀ ਪਤਨੀ ਕਵਿਤਾ ਨੇ ਕਿਹਾ, ''ਇਹ ਮੇਰੇ ਪਰਿਵਾਰ, ਉਨ੍ਹਾਂ ਦੇ ਪ੍ਰਸ਼ੰਸਕ ਲਈ ਖੁਸ਼ੀ ਅਤੇ ਮਾਣ ਦਾ ਸਮਾਂ ਹੈ। ਇਸ ਲਈ ਬੁਰਾ ਵੀ ਲੱਗ ਰਿਹਾ ਹੈ ਕਿ ਉਹ ਸਾਡੇ ਵਿਚਕਾਰ ਇਹ ਪੁਰਸਕਾਰ ਲੈਣ ਲਈ ਮੌਜੂਦ ਨਹੀਂ ਹਨ''। ਕਵਿਤਾ ਨੇ ਕਿਹਾ, ''ਮੈਂ ਇਸ ਲਈ ਖੁਸ਼ ਹਾਂ ਕਿਉਂਕਿ ਅਕਸ਼ੇ ਉਨ੍ਹਾਂ ਵਲੋਂ ਇਹ ਪੁਰਸਕਾਰ ਸਵਿਕਾਰ ਕਰ ਰਹੇ ਹਨ। ਉਨ੍ਹਾਂ ਵਲੋਂ ਇਹ ਪੁਰਸਕਾਰ ਲੈਣ ਲਈ ਅਕਸ਼ੇ ਤੋਂ ਵਧੀਆ ਕੋਈ ਹੋਰ ਵਿਅਕਤੀ ਨਹੀਂ ਹੋ ਸਕਦਾ''।
ਦੱਸਣਯੋਗ ਹੈ ਕਿ ਵਿਨੋਦ ਖੰਨਾ ਨੇ ਆਪਣੇ ਫਿਲਮੀ ਕਰੀਅਰ 'ਚ ਕਰੀਬ 146 ਫਿਲਮਾਂ 'ਚ ਕੰਮ ਕੀਤਾ ਸੀ। ਬੀਤੇ ਸਾਲ 70 ਦੀ ਉਮਰ 'ਚ ਵਿਨੋਦ ਖੰਨਾ ਦਾ ਦਿਹਾਂਤ ਹੋ ਗਿਆ ਸੀ।


Tags: Vinod Khanna Kavita Khanna Akshaye Khanna Ram Nath Kovind 65th National Film Awards Bollywood Actor

Edited By

Kapil Kumar

Kapil Kumar is News Editor at Jagbani.