FacebookTwitterg+Mail

ਮੌਤ ਤੋਂ ਪਹਿਲਾਂ ਬਾਲੀਵੁੱਡ ਦੇ ਹੈਂਡਸਮ ਹੀਰੋ ਵਿਨੋਦ ਖੰਨਾ ਦੀ ਹੋ ਗਈ ਸੀ ਅਜਿਹੀ ਹਾਲਤ

vinod khanna death anniversary
27 April, 2018 04:16:09 PM

ਨਵੀਂ ਦਿੱਲੀ(ਬਿਊਰੋ)— ਬਾਲੀਵੁੱਡ ਦੇ ਮਸ਼ਹੂਰ ਐਕਟਰ ਵਿਨੋਦ ਖੰਨਾ ਨੇ ਪਿਛਲੇ ਸਾਲ 27 ਅਪ੍ਰੈਲ ਨੂੰ ਇਸ ਦੁਨੀਆ ਨੂੰ ਅਲਵਿਦਾ ਆਖਿਆ ਸੀ। ਉਨ੍ਹਾਂ ਨੂੰ ਬਲੈਡਰ ਕੈਂਸਰ ਸੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋਈ ਸੀ। ਉਨ੍ਹਾਂ ਦੇ ਦਿਹਾਂਤ ਤੋਂ ਪਹਿਲਾਂ ਉਨ੍ਹਾਂ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਸੀ, ਜਿਸ ਨੇ ਸਾਰਿਆਂ ਨੂੰ ਸੋਚਾਂ 'ਚ ਪਾ ਦਿੱਤਾ ਸੀ।
Punjabi Bollywood Tadka
ਇਕ ਜ਼ਮਾਨੇ ਚ ਬਾਲੀਵੁੱਡ ਦੇ ਸਭ ਤੋਂ ਹੈਂਡਸਮ ਐਕਟਰ ਆਖੇ ਜਾਣ ਵਾਲੇ ਵਿਨੋਦ ਖੰਨਾ ਦੀ ਇਹ ਹਾਲਤ ਦੇਖ ਕੇ ਸਾਰੇ ਹੈਰਾਨ ਹੋ ਗਏ ਸਨ। ਫਿਲਮ ਇੰਡਸਟਰੀ ਤੋਂ ਲੈ ਕੇ ਉਨ੍ਹਾਂ ਦੇ ਫੈਨਜ਼ ਵੀ ਉਨ੍ਹਾਂ ਦੀ ਅਜਿਹੀ ਹਾਲਤ ਦੇਖ ਸਹਿਮ ਗਏ ਸਨ। ਇਸ ਤਸਵੀਰ 'ਚ ਵਿਨੋਦ ਖੰਨਾ ਕਾਫੀ ਬੀਮਾਰ ਤੇ ਪਤਲਾ/ਸੁੱਕਾ ਨਜ਼ਰ ਆ ਰਿਹਾ ਸੀ।
Punjabi Bollywood Tadka
ਉਨ੍ਹਾਂ ਦੇ ਸਰੀਰ 'ਚ ਪਾਣੀ ਦੀ ਘਾਟ ਆ ਗਈ ਸੀ, ਜਿਸ ਕਰਕੇ ਉਨ੍ਹਾਂ ਨੂੰ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਦਿਹਾਂਤ ਤੋਂ ਬਾਅਦ ਵਿਨੋਦ ਖੰਨਾ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈ ਸੀ।
Punjabi Bollywood Tadka
ਦੱਸਣਯੋਗ ਹੈ ਕਿ ਵਿਨੋਦ ਖੰਨਾ ਦਾ ਨਾਂ ਅਜਿਹੇ ਐਕਟਰਾਂ 'ਚ ਮਸ਼ਹੂਰ ਸੀ, ਜਿਨ੍ਹਾਂ ਨੇ ਸ਼ੁਰੂਆਤ ਤਾਂ ਵਿਲੇਨ ਦੇ ਕਿਰਦਾਰ ਤੋਂ ਕੀਤੀ ਸੀ ਪਰ ਬਾਅਦ 'ਚ ਹੀਰੋ ਬਣ ਗਏ। ਵਿਨੋਦ ਖੰਨਾ ਨੇ ਸਾਲ 1971 'ਚ 'ਸੋਲੋ ਲੀਡ ਕਿਰਦਾਰ' 'ਚ ਫਿਲਮ 'ਹਮ ਤੁਮ ਔਰ ਵੋ' 'ਚ ਕੰਮ ਕੀਤਾ ਸੀ।
Punjabi Bollywood Tadka
ਉਨ੍ਹਾਂ ਨੇ ਸਾਲ 1968 'ਚ ਆਈ ਫਿਲਮ 'ਮਨ ਕਾ ਮੀਤ' ਨਾਲ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਆਪਣੇ ਕਰੀਅਰ 'ਚ ਉਨ੍ਹਾਂ ਨੇ ਕਰੀਬ 140 ਫਿਲਮਾਂ 'ਚ ਕੰਮ ਕੀਤਾ ਸੀ।
Punjabi Bollywood Tadka

Punjabi Bollywood Tadka


Tags: Vinod KhannaDeath Anniversary Swami Vinod BhartiKishanchand Khanna

Edited By

Sunita

Sunita is News Editor at Jagbani.