FacebookTwitterg+Mail

ਵਿਨੋਦ ਖੰਨਾ ਨੇ 20 ਸਾਲ ਛੋਟੀ ਅਦਾਕਾਰਾ ਨਾਲ ਦਿੱਤੇ ਸਨ ਖੂਬ ਇੰਟੀਮੇਟ ਸੀਨਜ਼

vinod khanna happy birthday
06 October, 2017 01:42:51 PM

ਮੁੰਬਈ(ਬਿਊਰੋ)— ਬਾਲੀਵੁੱਡ ਮਸ਼ਹੂਰ ਅਭਿਨੇਤਾ  ਵਿਨੋਦ ਖੰਨਾ ਦਾ ਜਨਮਦਿਨ ਹੈ। ਉਨ੍ਹਾਂ ਦਾ ਜਨਮ 6 ਅਕਤੂਬਰ 1946 ਨੂੰ ਪੇਸ਼ਾਵਰ 'ਚ ਹੋਇਆ ਸੀ। ਵਿਨੋਦ ਖੰਨਾ ਨਿੱਜੀ ਜ਼ਿੰਦਗੀ ਤੇ ਫਿਲਮਾਂ ਕਾਰਨ ਹਮੇਸ਼ਾ ਹੀ ਸੁਰਖੀਆਂ 'ਚ ਰਹੇ ਸਨ ਪਰ ਉਨ੍ਹਾਂ ਦੀ ਸਾਫ ਸੁਥਰੀ ਇਮੇਜ ਨੂੰ ਵੀ ਇਕ-ਦੋ ਵਾਰ ਕੰਟਰੋਵਰਸੀ ਤੋਂ ਗੁਜਰਨਾ ਪਿਆ ਸੀ। ਬਾਲੀਵੁੱਡ ਦੀ ਧਕ-ਧਕ ਗਰਲ ਮਾਧੁਰੀ ਦੀਕਸ਼ਿਤ ਤੇ ਡਿੰਪਲ ਕਪਾੜੀਆ ਨਾਲ ਉਨ੍ਹਾਂ ਦੀ ਕੰਟਰੋਵਰਸੀ ਨੇ ਫਿਲਮੀ ਗਲਿਆਰਿਆਂ 'ਚ ਖੂਬ ਸੁਰਖੀਆਂ ਬਟੋਰੀਆਂ ਸਨ।

Punjabi Bollywood Tadka

ਗੱਲ ਉਸ ਦੌਰ ਦੀ ਹੈ ਜਦੋਂ ਵਿਨੋਦ ਖੰਨਾ ਸੰਨਿਆਸੀ ਜੀਵਨ ਛੱਡ ਕੇ ਵਾਪਸ ਪਰਤੇ ਸਨ। ਸਾਲ 1988 'ਚ ਰਿਲੀਜ਼ ਹੋਈ ਫਿਲਮ 'ਦਯਾਵਾਨ' 'ਚ ਮਾਧੁਰੀ ਦੀਕਸ਼ਿਤ ਤੇ ਵਿਨੋਦ ਖੰਨਾ 'ਚ ਕਾਫੀ ਬੋਲਡ ਸੀਨਜ਼ ਫਿਲਮਾਏ ਗਏ ਸਨ।

Punjabi Bollywood Tadka

ਲੋਕਾਂ ਨੂੰ ਲੱਗਾ ਸੀ ਕਿ ਮਾਧੁਰੀ ਅਜਿਹੇ ਸੀਨ ਲਈ ਰਾਜੀ ਨਹੀਂ ਹੋਵੇਗੀ ਪਰ ਮਾਧੁਰੀ ਨੇ ਬਿਨਾ ਸ਼ਰਮਾਏ ਆਪਣੇ ਤੋਂ 20 ਸਾਲ ਵੱਡੇ ਵਿਨੋਖ ਖੰਨਾ ਨਾਲ ਖੂਬ ਬੋਲਡ ਸੀਨਜ਼ ਸ਼ੂਟ ਕੀਤੇ ਪਰ ਜਦੋਂ ਫਿਲਮ ਰਿਲੀਜ਼ ਹੋਈ ਤਾਂ ਇਸ ਸੀਨ ਨੂੰ ਦਰਸ਼ਕ ਪਚਾ ਨਹੀਂ ਸਕੇ।

Punjabi Bollywood Tadka

ਸੀਨਜ਼ ਇੰਨੇ ਜ਼ਿਆਦਾ ਬੋਲਡ ਸਨ ਕਿ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ। ਉਂਝ ਖਬਰਾਂ ਤਾਂ ਇਹ ਵੀਆਈਆਂ ਸਨ ਕਿ ਜਦੋਂ ਮਾਧੁਰੀ ਤੇ ਵਿਨੋਦ ਖੰਨਾ 'ਚ ਕਿੱਸਿੰਗ ਸੀਨ ਸ਼ੂਟ ਹੋ ਰਿਹਾ ਸੀ ਤਾਂ ਉਸ ਸਮੇਂ ਮਾਧੁਰੀ ਨੂੰ ਦੇਖਦੇ ਹੀ ਉਨ੍ਹਾਂ ਨੇ ਆਪਣਾ ਆਪਾ ਖੋਹ ਲਿਆ ਸੀ ਅਤੇ ਉਸ ਦੇ ਹੌਂਠ ਹੀ ਕੱਟ ਦਿੱਤੇ ਸਨ।

Punjabi Bollywood Tadka

ਮਾਧੁਰੀ ਨੇ ਜਗੋਂ ਸੀਨ ਨੂੰ ਫਿਲਮ ਤੋਂ ਹਟਾਉਣ ਲਈ ਫਿਰੋਜ਼ ਖਾਨ ਨੂੰ ਕਿਹਾ ਤਾਂ ਉਹ ਮੁਕਰ ਗਏ ਸਨ। ਇਸ ਹੌਟ ਸੀਨ ਕਾਰਨ ਮਾਧੁਰੀ ਨੂੰ ਆਲੋਚਨਾਵਾਂ ਦਾ ਸ਼ਿਕਾਰ ਵੀ ਹੋਣਾ ਪਿਆ ਸੀ। ਹਾਲਾਂਕਿ ਬਾਅਦ 'ਚ ਇਸ ਬੋਲਡ ਸੀਨ ਦਾ ਪਛਤਾਵਾ ਮਾਧੁਰੀ ਨੂੰ ਕਾਫੀ ਹੋਇਆ ਸੀ।

Punjabi Bollywood Tadka

Punjabi Bollywood Tadka


Tags: Vinod KhannaHappy BirthdayMadhuri DixitDimple Kapadiaਵਿਨੋਦ ਖੰਨਾਮਾਧੁਰੀ ਦੀਕਸ਼ਿਤਡਿੰਪਲ ਕਪਾੜੀਆ