FacebookTwitterg+Mail

ਜਨਮਦਿਨ ਮੌਕੇ ਜਾਣੋ ਵਿਨੋਦ ਮਹਿਰਾ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਬਾਰੇ

vinod mehra birth anniversary
13 February, 2020 10:31:42 AM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਵਿਨੋਦ ਮਹਿਰਾ ਬਾਲੀਵੁੱਡ ਇੰਡਸਟਰੀ ਦੇ ਬਹੁਤ ਹੀ ਮੰਨੇ–ਪ੍ਰਮੰਨੇ ਅਦਾਕਾਰ ਸਨ। ਉਨ੍ਹਾਂ ਦੀ ਅਦਾਕਾਰੀ ਦੀ ਸਰਾਹਨਾ ਅੱਜ ਵੀ ਇੰਡਸਟਰੀ 'ਚ ਕੀਤੀ ਜਾਂਦੀ ਹੈ। 13 ਫਰਵਰੀ 1945 'ਚ ਅੰਮ੍ਰਿਤਸਰ 'ਚ ਪੈਦਾ ਹੋਏ ਵਿਨੋਦ ਮਹਿਰਾ ਨੇ ਬਾਲੀਵੁੱਡ 'ਚ ਆਪਣੀ ਅਦਾਕਾਰੀ ਦੇ ਜ਼ਰੀਏ ਖਾਸ ਪਛਾਣ ਬਣਾਈ। ਵਿਨੋਦ ਮਹਿਰਾ ਆਪਣੇ ਜ਼ਮਾਨੇ ਦੇ ਪ੍ਰਸਿੱਧ ਅਦਾਕਾਰ ਸਨ। ਦੱਸ ਦੇਈਏ ਕਿ ਵਿਨੋਦ ਇਸ ਦੁਨੀਆ ਨੂੰ ਬਹੁਤ ਹੀ ਜਲਦ ਅਲਵਿਦਾ ਕਹਿ ਗਏ ਸਨ ਅਤੇ ਉਸ ਸਮੇਂ ਉਨ੍ਹਾਂ ਦੀ ਉਮਰ ਸਿਰਫ 45 ਸਾਲ ਦੀ ਸੀ।ਬਾਲੀਵੁੱਡ ਅਦਾਕਾਰਾ ਰੇਖਾ ਨਾਲ ਉਨ੍ਹਾਂ ਦੇ ਵਿਆਹ ਦਾ ਦਾਅਵਾ ਕਰਦੀ ਹੈ। ਸਾਲ 1958 'ਚ ਉਹ ਫਿਲਮ 'ਰਾਗਿਨੀ' 'ਚ ਇਕ ਚਾਈਲਡ ਆਰਟਿਸਟ ਦੇ ਰੂਪ 'ਚ ਪਹਿਲੀ ਵਾਰ ਫਿਲਮਾਂ 'ਚ ਨਜ਼ਰ ਆਏ ਸਨ। ਇਸ ਤੋਂ ਬਾਅਦ 1971 'ਚ ਉਹ ਫਿਲਮ 'ਰੀਤਾ' 'ਚ ਲੀਡ ਕਿਰਦਾਰ 'ਚ ਨਜ਼ਰ ਆਏ ਸਨ। ਇਸ ਫਿਲਮ 'ਚ ਉਨ੍ਹਾਂ ਦੀ ਅਦਾਕਾਰਾ ਤਨੁਜਾ ਸੀ। ਆਪਣੇ ਸਟਾਈਲ ਅਤੇ ਆਪਣੀ ਖੂਬਸੂਰਤ ਕਾਰਨ ਵਿਨੋਦ ਮਹਿਰਾ ਅਦਾਕਾਰਾਂ 'ਚ ਕਾਫੀ ਹਰਮਨ ਪਿਆਰੇ ਸਨ ਅਤੇ ਹਰ ਅਦਾਕਾਰਾ ਉਨ੍ਹਾਂ ਦੇ ਨੇੜੇ ਆਉਣਾ ਚਾਹੁੰਦੀ ਸੀ।
Punjabi Bollywood Tadka

ਦੱਸ ਦੇਈਏ ਕਿ ਵਿਨੋਦ ਮਹਿਰਾ ਨੇ ਤਿੰਨ ਵਿਆਹ ਕੀਤੇ ਸਨ ਪਰ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਬਹੁਤੀ ਖੁਸ਼ਹਾਲ ਨਹੀਂ ਸੀ। ਉਨ੍ਹਾਂ ਨੇ ਪਹਿਲਾ ਵਿਆਹ ਮੀਨਾ ਬਰੋਕਾ ਨਾਲ ਕੀਤਾ। ਵਿਆਹ ਤੋਂ ਬਾਅਦ ਵਿਨੋਦ ਮਹਿਰਾ ਨੂੰ ਹਾਰਟ ਅਟੈਕ ਆ ਗਿਆ ਸੀ ਅਤੇ ਇਹ ਵਿਆਹ ਉਦੋਂ ਹੀ ਖਤਮ ਹੋ ਗਿਆ। ਜਦੋਂ ਵਿਨੋਦ ਮਹਿਰਾ ਠੀਕ ਹੋਏ ਤਾਂ ਉਨ੍ਹਾਂ ਨੇ ਮੁੜ ਤੋਂ ਬਿੰਦਿਆ ਗੋਸਵਾਮੀ ਨਾਲ ਵਿਆਹ ਕਰਵਾਇਆ ਹਾਲਾਂਕਿ ਉਨ੍ਹਾਂ ਨੇ ਮੀਨਾ ਤੋਂ ਤਲਾਕ ਨਹੀਂ ਲਿਆ ਸੀ ਪਰ ਇਹ ਵਿਆਹ ਵੀ ਸਿਰੇ ਨਹੀਂ ਚੜ੍ਹਿਆ ਅਤੇ ਬਾਅਦ 'ਚ ਬਿੰਦਿਆ ਨੇ ਵੀ ਡਾਇਰੈਕਟਰ ਜੇਪੀ ਦੱਤਾ ਨਾਲ ਵਿਆਹ ਕਰਵਾ ਲਿਆ। ਇਸ ਤੋਂ ਬਾਅਦ ਵਿਨੋਦ ਮਹਿਰਾ ਇਕਲਾਪੇ ਦੀ ਜ਼ਿੰਦਗੀ ਜੀਅ ਰਹੇ ਸਨ ਕਿ ਇਸੇ ਦੌਰਾਨ ਉਨ੍ਹਾਂ ਦੀਆਂ ਨਜ਼ਦੀਕੀਆਂ ਰੇਖਾ ਨਾਲ ਹੋ ਗਈਆਂ। ਇਸ ਦੌਰਾਨ ਦੋਵਾਂ ਦੇ ਵਿਆਹ ਦੀਆਂ ਗੱਲਾਂ ਵੀ ਸਾਹਮਣੇ ਆਈਆਂ।
Punjabi Bollywood Tadka

ਦੱਸਣਯੋਗ ਹੈ ਕਿ ਰੇਖਾ ਨੇ 2004 'ਚ ਇਕ ਟਾਕ ਸ਼ੋਅ ਦੌਰਾਨ ਵਿਨੋਦ ਮਹਿਰਾ ਨਾਲ ਵਿਆਹ ਦੀ ਗੱਲ ਤੋਂ ਇਨਕਾਰ ਕੀਤਾ ਪਰ ਪੱਤਰਕਾਰ ਯਾਸੀਨ ਉਸਮਾਨ ਦੀ ਕਿਤਾਬ 'ਰੇਖਾ ਦਾ ਅਨਟੋਲਡ ਸਟੋਰੀ' 'ਚ ਇਕ ਘਟਨਾ ਦਾ ਜ਼ਿਕਰ ਹੈ। ਦੱਸਿਆ ਜਾਦਾ ਹੈ ਕਿ ਜਦੋਂ ਰੇਖਾ ਅਤੇ ਵਿਨੋਦ ਮਹਿਰਾ ਕਲਕੱਤਾ 'ਚ ਵਿਆਹ ਕਰਵਾ ਕੇ ਮੁੰਬਈ ਪਹੁੰਚੇ ਸਨ। ਦੋਵੇਂ ਜਿਉਂ ਹੀ ਘਰ ਪਹੁੰਚੇ ਤਾਂ ਵਿਨੋਦ ਮਹਿਰਾ ਦੀ ਮਾਂ ਗੁੱਸੇ 'ਚ ਭੜਕ ਗਈ। ਰੇਖਾ ਨੇ ਆਪਣੀ ਸੱਸ ਦਾ ਅਸ਼ੀਰਵਾਦ ਲੈਣ ਲਈ ਉਨ੍ਹਾਂ ਦੇ ਅੱਗੇ ਝੁਕੀ ਤਾਂ ਉਹ ਪਿੱਛੇ ਹਟ ਗਈ ਅਤੇ ਰੇਖਾ ਨੂੰ ਮਾਰਨ ਲਈ ਆਪਣੀ ਚੱਪਲ ਤੱਕ ਕੱਢ ਲਈ ਸੀ। ਦੋਵਾਂ ਦੇ ਸਬੰਧਾਂ ਦੀਆਂ ਚਰਚਾ ਅਕਸਰ ਮੀਡੀਆ 'ਚ ਹੁੰਦੀ ਰਹਿੰਦੀ ਸੀ।
Punjabi Bollywood Tadka

Punjabi Bollywood Tadka


Tags: Vinod MehraBirth AnniversaryRekhaGurudevElaanAmar PremAnuraag

About The Author

manju bala

manju bala is content editor at Punjab Kesari