ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਵਿਨੋਦ ਮਹਿਰਾ ਬਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਅਭਿਨੇਤਾ ਸਨ। 13 ਫਰਵਰੀ 1945 'ਚ ਅੰਮ੍ਰਿਤਸਰ 'ਚ ਜਨਮੇ ਵਿਨੋਦ ਮਹਿਰਾ ਨੇ ਬਾਲੀਵੁੱਡ 'ਚ ਆਪਣੀ ਅਦਾਕਾਰੀ ਦੇ ਜ਼ਰੀਏ ਖਾਸ ਪਛਾਣ ਬਣਾਈ। ਵਿਨੋਦ ਮਹਿਰਾ ਆਪਣੇ ਜ਼ਮਾਨੇ ਦੇ ਪ੍ਰਸਿੱਧ ਅਦਾਕਾਰ ਸਨ। ਵਿਨੋਦ ਮਹਿਰਾ ਨੇ ਅੱਜ ਦੇ ਦਿਨ ਹੀ ਇਸ ਦੁਨੀਆ ਨੂੰ ਅਲਵਿਦਾ ਕਿਹਾ ਸੀ।
ਇਸ ਫਿਲਮ ਨਾਲ ਕੀਤੀ ਕਰੀਅਰ ਦੀ ਸ਼ੁਰੂਆਤ
ਸਾਲ 1958 'ਚ ਉਹ ਫਿਲਮ 'ਰਾਗਿਨੀ' 'ਚ ਇਕ ਚਾਈਲਡ ਆਰਟਿਸਟ ਦੇ ਰੂਪ 'ਚ ਪਹਿਲੀ ਵਾਰ ਫਿਲਮਾਂ 'ਚ ਨਜ਼ਰ ਆਏ ਸਨ। ਇਸ ਤੋਂ ਬਾਅਦ 1971 'ਚ ਉਹ ਫਿਲਮ 'ਰੀਤਾ' 'ਚ ਲੀਡ ਕਿਰਦਾਰ 'ਚ ਨਜ਼ਰ ਆਏ ਸਨ। ਇਸ ਫਿਲਮ 'ਚ ਉਨ੍ਹਾਂ ਦੀ ਅਦਾਕਾਰਾ ਤਨੁਜਾ ਸੀ। ਆਪਣੇ ਸਟਾਈਲ ਅਤੇ ਆਪਣੀ ਖੂਬਸੂਰਤ ਕਾਰਨ ਵਿਨੋਦ ਮਹਿਰਾ ਅਦਾਕਾਰਾਂ 'ਚ ਕਾਫੀ ਹਰਮਨ ਪਿਆਰੇ ਸਨ ਅਤੇ ਹਰ ਅਦਾਕਾਰਾ ਉਨ੍ਹਾਂ ਦੇ ਨੇੜੇ ਆਉਣਾ ਚਾਹੁੰਦੀ ਸੀ।
ਵਿਨੋਦ ਮਹਿਰਾ ਨੇ ਕੀਤੇ ਸਨ ਤਿੰਨ ਵਿਆਹ
ਦੱਸ ਦੇਈਏ ਕਿ ਵਿਨੋਦ ਮਹਿਰਾ ਨੇ ਤਿੰਨ ਵਿਆਹ ਕੀਤੇ ਸਨ ਪਰ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ਬਹੁਤੀ ਖੁਸ਼ਹਾਲ ਨਹੀਂ ਸੀ। ਉਨ੍ਹਾਂ ਨੇ ਪਹਿਲਾ ਵਿਆਹ ਮੀਨਾ ਬਰੋਕਾ ਨਾਲ ਕੀਤਾ। ਵਿਆਹ ਤੋਂ ਬਾਅਦ ਵਿਨੋਦ ਮਹਿਰਾ ਨੂੰ ਹਾਰਟ ਅਟੈਕ ਆ ਗਿਆ ਸੀ ਅਤੇ ਇਹ ਵਿਆਹ ਉਦੋਂ ਹੀ ਖਤਮ ਹੋ ਗਿਆ। ਜਦੋਂ ਵਿਨੋਦ ਮਹਿਰਾ ਠੀਕ ਹੋਏ ਤਾਂ ਉਨ੍ਹਾਂ ਨੇ ਮੁੜ ਤੋਂ ਬਿੰਦਿਆ ਗੋਸਵਾਮੀ ਨਾਲ ਵਿਆਹ ਕਰਵਾਇਆ ਹਾਲਾਂਕਿ ਉਨ੍ਹਾਂ ਨੇ ਮੀਨਾ ਤੋਂ ਤਲਾਕ ਨਹੀਂ ਲਿਆ ਸੀ ਪਰ ਇਹ ਵਿਆਹ ਵੀ ਸਿਰੇ ਨਹੀਂ ਚੜ੍ਹਿਆ ਅਤੇ ਬਾਅਦ 'ਚ ਬਿੰਦਿਆ ਨੇ ਵੀ ਡਾਇਰੈਕਟਰ ਜੇਪੀ ਦੱਤਾ ਨਾਲ ਵਿਆਹ ਕਰਵਾ ਲਿਆ। ਇਸ ਤੋਂ ਬਾਅਦ ਵਿਨੋਦ ਮਹਿਰਾ ਦੀਆਂ ਨਜ਼ਦੀਕੀਆਂ ਰੇਖਾ ਨਾਲ ਹੋ ਗਈਆਂ। ਇਸ ਦੌਰਾਨ ਦੋਵਾਂ ਦੇ ਵਿਆਹ ਦੀਆਂ ਗੱਲਾਂ ਵੀ ਸਾਹਮਣੇ ਆਈਆਂ।
ਦੱਸਣਯੋਗ ਹੈ ਕਿ ਰੇਖਾ ਨੇ 2004 'ਚ ਇਕ ਟਾਕ ਸ਼ੋਅ ਦੌਰਾਨ ਵਿਨੋਦ ਮਹਿਰਾ ਨਾਲ ਵਿਆਹ ਦੀ ਗੱਲ ਤੋਂ ਇਨਕਾਰ ਕੀਤਾ ਪਰ ਪੱਤਰਕਾਰ ਯਾਸੀਨ ਉਸਮਾਨ ਦੀ ਕਿਤਾਬ 'ਰੇਖਾ ਦਾ ਅਨਟੋਲਡ ਸਟੋਰੀ' 'ਚ ਇਕ ਘਟਨਾ ਦਾ ਜ਼ਿਕਰ ਹੈ। ਦੱਸਿਆ ਜਾਦਾ ਹੈ ਕਿ ਜਦੋਂ ਰੇਖਾ ਅਤੇ ਵਿਨੋਦ ਮਹਿਰਾ ਕਲਕੱਤਾ 'ਚ ਵਿਆਹ ਕਰਵਾ ਕੇ ਮੁੰਬਈ ਪਹੁੰਚੇ ਸਨ। ਦੋਵੇਂ ਜਿਉਂ ਹੀ ਘਰ ਪਹੁੰਚੇ ਤਾਂ ਵਿਨੋਦ ਮਹਿਰਾ ਦੀ ਮਾਂ ਗੁੱਸੇ 'ਚ ਭੜਕ ਗਈ। ਰੇਖਾ ਨੇ ਆਪਣੀ ਸੱਸ ਦਾ ਅਸ਼ੀਰਵਾਦ ਲੈਣ ਲਈ ਉਨ੍ਹਾਂ ਦੇ ਅੱਗੇ ਝੁਕੀ ਤਾਂ ਉਹ ਪਿੱਛੇ ਹੱਟ ਗਈ ਸੀ। ਦੋਵਾਂ ਦੇ ਸਬੰਧਾਂ ਦੀਆਂ ਚਰਚਾ ਅਕਸਰ ਮੀਡੀਆ 'ਚ ਹੁੰਦੀ ਰਹਿੰਦੀ ਸੀ।