ਮੁੰਬਈ (ਬਿਊਰੋ)— 'ਨੱਚ ਬੱਲੀਏੇ ਸੀਜ਼ਨ 6' ਦਾ ਮੁਕਾਬਲੇਬਾਜ਼ ਵਿਨੋਦ ਠਾਕੁਰ ਹਸਪਤਾਲ 'ਚ ਦਾਖਲ ਹੈ। ਦਰਸਅਲ, ਉਹ ਵ੍ਹੀਲਚੇਅਰ 'ਤੇ ਇੰਡੀਆ ਗੇਟ ਤੋਂ ਗੇਟ ਵੇ ਆਫ ਇੰਡੀਆ ਦਾ 1500 ਕਿਲੋਮੀਟਰ ਦਾ ਸਫਰ ਤੈਅ ਕਰਨ ਨਿਕਲਿਆ ਸੀ। ਉਹ 1500 ਕਿਲੋਮੀਟਰ ਦਾ ਸਫਰ ਪੂਰਾ ਕਰਨ ਦੇ ਕਰੀਬ ਹੀ ਸੀ ਪਰ ਉਦੋਂ ਹੀ ਮੁੰਬਈ ਪਹੁੰਚਦੇ ਹੀ ਉਸਦੀ ਅਚਾਨਕ ਸਿਹਤ ਖਰਾਬ ਹੋ ਗਈ। ਫਿਲਹਾਲ ਉਸਨੂੰ ਨੇੜੇ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਉਸਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ।
ਵਿਨੋਦ 1500 ਕਿਲੋਮੀਟਰ ਦਾ ਸਫਲ ਵ੍ਹੀਲਚੇਅਰ 'ਤੇ ਇੰਡੀਆ ਗੇਟ ਤੋਂ ਗੇਟ ਵੇ ਆਫ ਇੰਡੀਆ ਕੈਪੇਨ ਪੂਰਾ ਕਰਨ ਲਈ 18 ਮਾਰਚ ਨੂੰ ਦਿੱਲੀ ਤੋਂ ਰਵਾਨਾ ਹੋਇਆ ਸੀ। ਉਹ ਸੜਕ ਦੇ ਰਸਤੇ ਤੋਂ ਹੀ 40 ਦਿਨਾਂ 'ਚ ਇਸ ਕੈਪੇਨ ਨੂੰ ਪੂਰਾ ਕਰਨ ਵਾਲਾ ਸੀ। 30 ਅਪ੍ਰੈਲ ਨੂੰ ਇਹ ਕੈਪੇਨ ਪੂਰਾ ਹੋਣ ਵਾਲਾ ਸੀ ਪਰ ਜਦੋਂ ਉਹ ਮੁੰਬਈ ਪਹੁੰਚਿਆ। ਉਸਦੀ ਸਿਹਤ ਖਰਾਬ ਹੋ ਗਈ ਅਤੇ ਬੇਹੋਸ਼ ਹੋ ਕੇ ਡਿੱਗ ਪਿਆ। ਇਸ ਤੋਂ ਬਾਅਦ ਉਸਨੂੰ ਨੇੜੇ ਦੇ ਕਿਸੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਡਾਕਰਟਾਂ ਵਲੋਂ ਉਸਦੀ ਹਾਲਤ ਗੰਭੀਰ ਦੱਸਦੇ ਹੋਏ ਉਸਨੂੰ ICU 'ਚ ਦਾਖਲ ਕੀਤਾ ਗਿਆ।
ਦੱਸਣਯੋਗ ਹੈ ਕਿ ਵਿਨੋਦ ਇਕ ਡਾਂਸਰ, ਸਟੰਟ ਮਾਸਟਰ ਅਤੇ ਵ੍ਹੀਲਚੇਅਰ ਕ੍ਰਿਕਟਰ ਹੈ। ਜਾਣਕਾਰੀ ਮੁਤਾਬਕ ਉਸਨੂੰ ਹਾਲ ਹੀ 'ਚ 'ਬਿੱਗ ਬੌਸ' ਦੇ ਸੀਜ਼ਨ 12 ਲਈ ਅਪ੍ਰੋਚ ਕੀਤਾ ਗਿਆ ਹੈ।