FacebookTwitterg+Mail

ਵਿਪੁਲ ਅਮ੍ਰਤਲਾਲ ਸ਼ਾਹ ਨੇ ਨਮਸਤੇ ਦੀ ਅਗਲੀ ਫਰੈਂਚਾਇਜ਼ੀ 'ਨਮਸਤੇ ਚਾਈਨਾ' 'ਤੇ ਕੰਮ ਕੀਤਾ ਸ਼ੁਰੂ

vipul amrutlal shah
10 October, 2018 12:29:37 PM

ਮੁੰਬਈ (ਬਿਊਰੋ)— ਅਕਸ਼ੈ ਕੁਮਾਰ ਅਤੇ ਕੈਟਰੀਨਾ ਕੈਫ ਅਭਿਨੈ 'ਨਮਸਤੇ ਲੰਡਨ' ਪੰਜਾਬ ਤੇ ਲੰਡਨ 'ਚ ਸਥਿਤ ਇਕ ਰੋਮਾਂਟਿਕ ਕਾਮੇਡੀ ਫਿਲਮ ਸੀ। 'ਨਮਸਤੇ ਲੰਡਨ' ਵਰਗੀ ਸੁਪਰਹਿੱਟ ਫਿਲਮ ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਤੋਂ ਬਾਅਦ ਨਿਰਦੇਸ਼ਕ ਤੇ ਨਿਰਮਾਤਾ ਵਿਪੁਲ ਅਮ੍ਰਤਲਾਲ ਹੁਣ 'ਨਮਸਤੇ ਇੰਗਲੈਂਡ' ਨੂੰ ਪੇਸ਼ ਕਰਨ ਲਈ ਤਿਆਰ ਹਨ। ਵਿਪੁਲ ਅਮ੍ਰਤਲਾਲ ਸ਼ਾਹ ਦੀ 'ਨਮਸਤੇ ਇੰਗਲੈਂਡ' ਇਕ ਨੌਜਵਾਨ ਤੇ ਤਾਜ਼ਾ ਕਹਾਣੀ ਹੈ ਜਿਸ 'ਚ ਪਰਿਣੀਤੀ ਚੋਪੜਾ ਅਤੇ ਅਰਜੁਨ ਕਪੂਰ ਵਲੋਂ ਨਿਭਾਏ ਗਏ ਦੋ ਕਿਰਦਾਰ ਜਸਮੀਤ ਤੇ ਪਰਮ ਦੀ ਜੀਵਨ ਯਾਤਰਾ ਨੂੰ ਦਿਖਾਇਆ ਜਾਵੇਗਾ। ਫਿਲਮ ਨੂੰ ਪੰਜਾਬ ਅਤੇ ਲੰਡਨ ਦੇ  ਖੂਬਸੂਰਤ ਸਥਾਨਾਂ 'ਤੇ ਫਿਲਮਾਇਆ ਗਿਆ ਹੈ। 'ਨਮਸਤੇ ਇੰਗਲੈਂਡ' 19 ਅਕਤੂਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ ਪਰ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਨਿਰਦੇਸ਼ਕ ਨੇ ਨਮਸਤੇ ਫਰੈਂਚਾਇਜ਼ੀ ਦੀ ਤੀਜੀ ਸੀਰੀਜ਼ 'ਤੇ ਕੰਮ ਸ਼ੁਰੂ ਕਰ ਦਿੱਤਾ, ਜਿਸ 'ਚ ਇਸ ਵਾਰ ਪ੍ਰੇਮ ਕਹਾਣੀ ਚਾਈਨਾ 'ਤੇ ਅਧਾਰਤ ਹੋਵੇਗੀ।\

ਹਾਲਾਂਕਿ ਨਿਰਦੇਸ਼ਕ ਵਲੋਂ ਮੁੱਖ ਜੋੜੀ ਦੀ ਚੋਣ ਅਜੇ ਨਹੀਂ ਕੀਤੀ ਗਈ ਪਰ ਵਿਪੁਲ ਨੇ ਫਿਲਮ ਦੀ ਸਕ੍ਰਿਪਟ ਤਿਆਰ ਕਰ ਲਈ ਹੈ ਅਤੇ ਪ੍ਰੀ-ਪ੍ਰੋਡਕਸ਼ਨ ਸਟੇਜ 'ਤੇ ਤਿਆਰੀ ਚੱਲ ਰਹੀ ਹੈ। ਖਬਰ ਦੀ ਪੁਸ਼ਟੀ ਕਰਦੇ ਹੋਏ ਵਿਪੁਲ ਨੇ ਕਿਹਾ, ''ਮੈਂ ਨਿਰਦੇਸ਼ਕ ਤੇ ਨਿਰਮਾਤਾ ਦੋਹਾਂ ਦੀ ਕੁਰਸੀ ਦਾ ਆਨੰਦ ਲਿਆ ਹੈ। ਨਮਸਤੇ ਇੰਗਲੈਂਡ ਨੇ ਮੈਨੂੰ 8 ਸਾਲਾਂ ਦੇ ਸਮੇਂ ਦੌਰਾਨ ਨਿਰਦੇਸ਼ਕ ਦੀ ਕੁਰਸੀ 'ਤੇ ਬੈਠਣ ਦਾ ਮੌਕਾ ਦਿੱਤਾ। ਨਮਸਤੇ ਮੇਰੀ ਪਸੰਦੀਦਾ ਫਰੈਂਚਾਇਜ਼ੀ ਅਤੇ ਸਕ੍ਰਿਪਟ 'ਚੋਂ ਇਕ ਹੈ, ਜਿਸ ਨੂੰ ਮੈਂ ਆਪਣੇ ਕਰੀਅਰ 'ਚ ਲਿਖਿਆ। ਵਿਸ਼ੇ ਮੁਤਾਬਕ 'ਨਮਸਤੇ ਇੰਗਲੈਂਡ' ਇਕ ਸਧਾਰਨ ਫਿਲਮ ਦੀ ਤਰ੍ਹਾਂ ਹੋਵੇਗੀ ਪਰ ਇਸ 'ਚ ਬਹੁਤ ਸਾਰੇ ਟਵਿਸਟ ਸਨ। ਜਦੋਂ ਮੈਂ ਇਸ ਫਿਲਮ ਲਈ 75 ਸਥਾਨਾਂ 'ਤੇ ਸ਼ੂਟਿੰਗ ਨੂੰ ਅੰਜ਼ਾਮ ਦਿੱਤਾ, ਠੀਕ ਉਸ ਤਰ੍ਹਾਂ ਹੀ ਚਾਈਨਾ 'ਚ ਫਿਲਮ ਨੂੰ ਆਧਾਰ ਦੇਣ ਦਾ ਵਿਚਾਰ ਹੈ।

ਨਮਸਤੇ ਫਰੈਂਚਾਇਜ਼ੀ ਨੂੰ ਕਈ ਸਾਲਾਂ ਤੋਂ ਪਸੰਦ ਕੀਤਾ ਜਾ ਰਿਹਾ ਅਤੇ 'ਨਮਸਤੇ ਇੰਗਲੈਂਡ' ਦਾ ਟਰੇਲਰ ਪ੍ਰਸ਼ੰਸਕਾਂ ਵਿਚਕਾਰ ਪ੍ਰਸ਼ੰਸਾ ਦਾ ਪਾਤਰ ਬਣਿਆ ਹੋਇਆ ਹੈ। 'ਇਸ਼ਕਜ਼ਾਦੇ' ਤੋਂ ਬਾਅਦ ਵੱਡੀ ਸਕ੍ਰੀਨ 'ਤੇ ਅਰਜੁਨ ਤੇ ਪਰਿਣੀਤੀ ਦੀ ਅਦਭੁੱਤ ਕੈਮਿਸਟਰੀ ਇਕ ਵਾਰ ਫਿਰ ਦੇਖਣ ਨੂੰ ਮਿਲੇਗੀ। ਨਿਰਦੇਸ਼ਕ ਪਿਛਲੇ ਕਈ ਸਾਲਾਂ ਤੋਂ ਸ਼ਾਨਦਾਰ ਫਿਲਮਾਂ ਨਾਲ ਪ੍ਰਸ਼ੰਸਕਾਂ ਦਾ ਮਨੋਰੰਜਨ ਕਰ ਚੁੱਕੇ ਹਨ ਜਿਸ 'ਚ 'ਆਖੇਂ' (2002), 'ਵਕਤ : ਦਿ ਰੇਸ ਵਿਦ ਟਾਈਮ (2005), 'ਸਿੰਘ ਇਜ਼ ਕਿੰਗ' (2008) ਵਰਗੀਆਂ ਫਿਲਮਾਂ ਸ਼ਾਮਲ ਹਨ।


Tags: Vipul Amrutlal Shah Namaste England Namaste China Arjun Kapoor Parineeti Chopra Bollywood Actor

Edited By

Kapil Kumar

Kapil Kumar is News Editor at Jagbani.