FacebookTwitterg+Mail

ਇੰਟਰਨੈੱਟ ’ਤੇ ਖੂਬ ਚਰਚਾ ਬਟੋਰ ਰਹੀ ਹੈ ਰਣਵੀਰ ਤੇ ਦੀਪਿਕਾ ਦੀ ਇਹ ਪੁਰਾਣੀ ਤਸਵੀਰ

viral photo of ranveer singh staring deepika padukone 7 year old pic
14 October, 2019 02:37:29 PM

ਮੁੰਬਈ(ਬਿਊਰੋ)- ਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ ਬਾਲੀਵੁੱਡ ਫੈਨਜ਼ ਦੇ ਸਭ ਤੋਂ ਮਨਪਸੰਦੀ ਕਪਲਸ ’ਚੋਂ ਇਕ ਹਨ। ਚਾਹੇ ਆਨਸਕ੍ਰੀਨ ਹੋਵੇ ਜਾਂ ਫਿਰ ਆਫਸਕ੍ਰੀਨ, ਦੀਪਿਕਾ ਤੇ ਰਣਵੀਰ ਨੂੰ ਇਕੱਠੇ ਦੇਖਣ ਲਈ ਫੈਨਜ਼ ਨੂੰ ਹਮੇਸ਼ਾ ਇੰਤਜ਼ਾਰ ਰਹਿੰਦੀ ਹੈ। ਹਾਲ ਹੀ ‘ਚ ਸੋਸ਼ਲ ਮੀਡੀਆ ’ਤੇ ਦੋਵਾਂ ਦੀ ਇਕ ਤਸਵੀਰ ਖੂਬ ਵਾਇਰਲ ਹੋ ਰਹੀ ਹੈ। ਰਣਵੀਰ ਸਿੰਘ ਨੇ ਆਪਣੇ ਇੰਸਟਾਗ੍ਰਾਮ ’ਤੇ ਇਕ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ। ਇਹ ਤਸਵੀਰ ‘ਚ ਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 

No caption needed 😉 @deepikapadukone #RamLeela

A post shared by Ranveer Singh (@ranveersingh) on Oct 13, 2019 at 9:03am PDT


ਇਸ ਤਸਵੀਰ ‘ਚ ਉਹ ਦੀਪਿਕਾ ਪਾਦੁਕੋਣ ਦੀ ਕਮਰ ਨੂੰ ਘੂਰਦੇ ਹੋਏ ਨਜ਼ਰ ਆ ਰਹੇ ਹਨ। ਇਹ ਤਸਵੀਰ ਉਨ੍ਹਾਂ ਦੇ ‘ਰਾਮ-ਲੀਲਾ’ ਫਿਲਮ ਦੇ ਸ਼ੂਟ ਦੌਰਾਨ ਦੀ ਹੈ। ਇਸ ਤਸਵੀਰ ਨਾਲ ਰਣਵੀਰ ਨੇ ਲਿਖਿਆ,‘‘ਨੋ ਕੈਪਸ਼ਨ ਨੀਡਡ’’। ਇਸ ਤਸਵੀਰ ‘ਤੇ ਦਰਸ਼ਕਾਂ ਤੋਂ ਇਲਾਵਾ ਬਾਲੀਵੁੱਡ ਦੇ ਅਦਾਕਾਰਾਂ ਨੇ ਵੀ ਕੁਮੈਂਟਸ ਕੀਤੇ ਹਨ। ਦੀਪਿਕਾ ਨੇ ਵੀ ਕੁਮੈਂਟ ਕਰਕੇ ਲਿਖਿਆ ਹੈ, ‘‘ਸੱਤ ਸਾਲ ਤੋਂ ਹੁਣ ਤੱਕ ਕੁਝ ਨਹੀਂ ਬਦਲਿਆ।’’

Punjabi Bollywood Tadka
ਇਸ ਤੋਂ ਇਲਾਵਾ ਆਯੁਸ਼ਮਾਨ ਖੁਰਾਨਾ, ਪਰਿਣੀਤੀ ਚੋਪੜਾ ਤੋਂ ਇਲਾਵਾ ਕਈ ਹੋਰ ਬਾਲੀਵੁੱਡ ਕਲਾਕਾਰਾਂ ਨੇ ਕੁਮੈਂਟਸ ਰਾਹੀਂ ਰਣਵੀਰ ਸਿੰਘ ਦੀ ਖੂਬ ਖਿਚਾਈ ਕੀਤੀ। ਹੁਣ ਤੱਕ ਇਸ ਤਸਵੀਰ ਨੂੰ ਦੋ ਮਿਲੀਅਨ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ ਤੇ ਲੱਖਾਂ ਹੀ ਕੁਮੈਂਟਸ ਆ ਚੁੱਕੇ ਹਨ।
 


Tags: Ranveer SinghDeepika PadukoneViral PhotoBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari