FacebookTwitterg+Mail

ਗੈਰੀ ਸੰਧੂ ਨੇ ਖੁਸ਼ ਕੀਤੀ ਆਪਣੀ ਬਜ਼ੁਰਗ ਮਹਿਲਾ ਫੈਨ, ਵੀਡੀਓ ਵਾਇਰਲ

viral video garry sandhu dance with old lady
07 August, 2019 04:19:40 PM

ਜਲੰਧਰ (ਬਿਊਰੋ) : ਪੰਜਾਬੀ ਗੀਤਕਾਰ ਤੇ ਗਾਇਕ ਗੈਰੀ ਸੰਧੂ ਗੀਤਾਂ ਲਈ ਹੀ ਨਹੀਂ ਸਗੋਂ ਆਪਣੇ ਖੁਸ਼ਮਿਜ਼ਾਜ ਸੁਭਾਅ ਲਈ ਵੀ ਜਾਣੇ ਜਾਂਦੇ ਹਨ। ਉਨ੍ਹਾਂ ਦਾ ਆਪਣੇ ਫੈਨਜ਼ ਪ੍ਰਤੀ ਪਿਆਰ ਅਕਸਰ ਉਨ੍ਹਾਂ ਦੀਆਂ ਇੰਸਟਾਗ੍ਰਾਮ ਸਟੋਰੀਆਂ ਅਤੇ ਤਸਵੀਰਾਂ 'ਚ ਦੇਖਣ ਨੂੰ ਮਿਲਦਾ ਰਹਿੰਦਾ ਹੈ। ਉਨ੍ਹਾਂ ਦੇ ਸਟੇਜ ਸ਼ੋਅ ਦੀਆਂ ਵੀਡੀਓਜ਼ ਅਕਸਰ ਹੀ ਸੋਸ਼ਲ ਮੀਡੀਆ 'ਤੇ ਛਾਈਆਂ ਰਹਿੰਦੀਆਂ ਹਨ। ਹਾਲ ਹੀ 'ਚ ਗੈਰੀ ਸੰਧੂ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜੋ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਉਹ ਆਪਣੀ ਬਜ਼ੁਰਗ ਫੈਨ ਨਾਲ ਨਜ਼ਰ ਆ ਰਹੇ ਹਨ। ਅਸ ਵੀਡੀਓ ਇਕ ਬੀਬੀ ਗੈਰੀ ਸੰਧੂ ਨਾਲ ਗਿੱਧਾ ਪਾਉਂਦੀ ਹੋਈ ਨਜ਼ਰ ਆ ਰਹੀ ਹੈ। ਗੈਰੀ ਸੰਧੂ ਨੂੰ ਮਿਲਕੇ ਇਹ ਬੀਬੀ ਬਹੁਤ ਹੀ ਖੁਸ਼ ਹੈ। ਗੈਰੀ ਸੰਧੂ ਤੇ ਬੀਬੀ ਦਾ ਇਹ ਅੰਦਾਜ਼ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।


ਦੱਸਣਯੋਗ ਹੈ ਕਿ ਗੈਰੀ ਸੰਧੂ ਹਾਲ ਹੀ 'ਚ ਅਮਰਿੰਦਰ ਗਿੱਲ ਦੀ ਫਿਲਮ 'ਲਾਈਏ ਯੇ ਯਾਰੀਆਂ' 'ਚ 'ਯੂ ਐਂਡ ਆਈ' ਤੇ 'ਮੇਰੀ ਆਕੜ' ਵਰਗੇ ਗੀਤਾਂ ਨੂੰ ਆਪਣੀ ਮਿੱਠੀ ਆਵਾਜ਼ ਨਾਲ ਸ਼ਿੰਗਾਰ ਚੁੱਕੇ ਹਨ। ਦਰਸ਼ਕਾਂ ਵੱਲੋਂ ਇਨ੍ਹਾਂ ਗੀਤਾਂ ਨੂੰ ਕਾਫੀ ਪਸੰਦ ਵੀ ਕੀਤਾ ਗਿਆ। ਇਸ ਤੋਂ ਇਲਾਵਾ ਗੈਰੀ ਸੰਧੂ ਪੰਜਾਬੀ ਮਿਊਜ਼ਿਕ ਇੰਡਸਟਰੀ ਕਈ ਹਿੱਟ ਗੀਤ ਦੇ ਚੁੱਕੇ ਹਨ।


Tags: Viral VideoGarry SandhuDanceOld LadyPunjabi Singer

Edited By

Sunita

Sunita is News Editor at Jagbani.