FacebookTwitterg+Mail

ਕੋਰੋਨਾ ਸੰਕਟ ਦੌਰਾਨ ਕਰਨ ਔਜਲਾ ਨੇ ਗੁਰੂ ਘਰ 'ਚ ਇੰਝ ਕੀਤੀ 'ਲੰਗਰ ਦੀ ਸੇਵਾ' (ਵੀਡੀਓ)

viral video of punjabi singer karan aujla doing langar sewa
16 June, 2020 12:33:31 PM

ਜਲੰਧਰ (ਬਿਊਰੋ) — ਗੀਤਾਂ ਦੀ ਮਸ਼ੀਨ ਵਜੋਂ ਜਾਣੇ ਜਾਂਦੇ ਕਰਨ ਔਜਲਾ ਨੇ ਨਿੱਕੀ ਉਮਰ ਆਪਣੀ ਮਿਹਨਤ ਸਦਕਾ ਅੱਜ ਪੰਜਾਬੀ ਸੰਗੀਤ ਜਗਤ 'ਚ ਚੰਗਾ ਨਾਂ ਬਣਾ ਲਿਆ ਹੈ। ਉਨ੍ਹਾਂ ਦੇ ਗੀਤ ਰਿਲੀਜ਼ਿੰਗ ਤੋਂ ਬਾਅਦ ਹਮੇਸ਼ਾ ਸੋਸ਼ਲ ਮੀਡੀਆ 'ਤੇ ਟਰੈਂਡ ਕਰਨ ਲੱਗ ਜਾਂਦੇ ਹਨ। ਕਰਨ ਔਜਲਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ, ਜਿਸ 'ਚ ਉਹ ਗੁਰੂ ਘਰ 'ਚ ਲੰਗਰ ਦੀ ਸੇਵਾ ਕਰਦੇ ਹੋਏ ਵਿਖਾਈ ਦੇ ਰਹੇ ਹਨ। ਵੀਡੀਓ 'ਚ ਉਹ ਸੰਗਤਾਂ ਨੂੰ ਪਾਣੀ ਪਿਲਾਉਂਦੇ ਹੋਏ ਵੇਖੇ ਜਾ ਸਕਦੇ ਹਨ। ਇਸ ਦੌਰਾਨ ਕਰਨ ਔਜਲਾ ਨੇ ਕਾਲੇ ਰੰਗ ਦਾ ਕੁੜਤਾ ਪਜਾਮਾ ਪਾਇਆ ਹੋਇਆ ਤੇ ਸਿਰ 'ਤੇ ਨੀਲੇ ਰੰਗ ਦਾ ਪਰਨਾ ਬੰਨ੍ਹਿਆ ਹੋਇਆ ਹੈ ਅਤੇ ਕੋਰੋਨਾ ਤੋਂ ਬਚਾ ਕਰਦੇ ਹੋਏ ਹੱਥਾਂ 'ਚ ਦਸਤਾਨੇ ਵੀ ਪਾਏ ਹੋਏ ਹਨ।

ਕਰਨ ਔਜਲਾ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਲੈ ਕੇ ਕਾਫੀ ਇਮੋਸ਼ਨਲ ਹੋ ਜਾਂਦੇ ਹਨ। ਉਹ ਅਕਸਰ ਹੀ ਆਪਣੇ ਗੀਤਾਂ 'ਚ ਆਪਣੇ ਮਰਹੂਮ ਮਾਤਾ-ਪਿਤਾ ਦਾ ਜ਼ਿਕਰ ਕਰਦੇ ਹੋਏ ਕਈ ਵਾਰ ਨਜ਼ਰ ਆ ਚੁੱਕੇ ਹਨ। ਭਾਵੇਂ ਉਹ ਕੇਨੈਡਾ 'ਚ ਰਹਿੰਦੇ ਹਨ ਪਰ ਉਨ੍ਹਾਂ ਨੂੰ ਆਪਣੇ ਪਿੰਡ ਘਰਾਲੇ ਨਾਲ ਵੀ ਖਾਸ ਲਗਾਅ ਹੈ, ਜਿਸ ਕਰਕੇ ਗੀਤਾਂ 'ਚ ਪਿੰਡ ਦਾ ਨਾਂ ਵੀ ਸੁਣਨ ਨੂੰ ਮਿਲਦਾ ਹੈ। ਗੱਲ ਕਰਦੇ ਹਾਂ ਉਨ੍ਹਾਂ ਦੀ ਦੋਵਾਂ ਬਾਹਾਂ 'ਤੇ ਬਣੇ ਟੈਟੂਆਂ ਬਾਰੇ। ਜਿਵੇਂ ਕਿ ਸਭ ਜਾਣਦੇ ਹੀ ਹਨ ਕਰਨ ਔਜਲਾ ਬਹੁਤ ਛੋਟਾ ਸੀ ਜਦੋਂ ਉਨ੍ਹਾਂ ਦੇ ਮਾਤਾ-ਪਿਤਾ ਇਸ ਦੁਨੀਆ ਤੋਂ ਰੁਖਸਤ ਹੋ ਗਏ ਸਨ। ਆਪਣੇ ਮਾਪਿਆਂ ਨੂੰ ਹਰ ਸਮੇਂ ਆਪਣੀਆਂ ਅੱਖਾਂ ਅੱਗੇ ਰੱਖਣ ਅਤੇ ਆਪਣਾ ਪਿਆਰ ਜ਼ਾਹਿਰ ਕਰਨ ਲਈ ਕਰਨ ਔਜਲਾ ਨੇ ਆਪਣੇ ਮਾਪਿਆਂ ਦੀ ਤਸਵੀਰ ਵਾਲਾ ਟੈਟੂ ਗੁੰਦਵਾਇਆ ਹੋਇਆ ਹੈ। ਇਸ ਦੇ ਨਾਲ ਹੀ ਟਾਈਮ ਸ਼ੋਅ ਕਰ ਰਿਹਾ ਟੈਟੂ ਵੀ ਹੈ, ਜੋ ਉਸ ਸਮੇਂ ਨੂੰ ਦੱਸਦਾ ਹੈ, ਜਦੋਂ ਉਨ੍ਹਾਂ ਦੀ ਮਾਂ ਇਸ ਦੁਨੀਆ ਤੋਂ ਚਲੇ ਗਏ ਸਨ।

ਕਰਨ ਔਜਲਾ ਨੇ Wolf ਯਾਨੀਕਿ ਭੇੜੀਆਂ ਦੇ ਟੈਟੂ ਵੀ ਬਣਵਾਏ ਹਨ। ਇਸ ਟੈਟੂ ਦਾ ਮਤਲਬ ਇਹ ਹੈ ਕਿ ਜੋ ਵੱਡਾ ਵੋਲਫ ਹੈ ਉਹ ਖੁਦ ਕਰਨ ਔਜਲਾ ਹਨ ਅਤੇ ਦੋ ਬਾਕੀ ਦੇ ਉਨ੍ਹਾਂ ਦੀਆਂ ਭੈਣਾਂ ਨੂੰ ਦਰਸਾਉਂਦੇ ਹਨ ਕਿਉਂਕਿ ਜਿਹੜੇ ਵੋਲਫ ਹੁੰਦੇ ਹਨ ਉਹ ਹਮੇਸ਼ਾ ਆਪਣੇ ਪਰਿਵਾਰ ਦੇ ਨਾਲ ਚਟਾਨ ਵਾਂਗ ਖੜ੍ਹੇ ਰਹਿੰਦੇ ਹਨ ਭਾਵੇ ਕਿੰਨੀ ਵੀ ਔਖੀ ਘੜ੍ਹੀ ਕਿਉਂ ਨਾ ਹੋਵੇ, ਉਹ ਆਪਣੇ ਪਰਿਵਾਰ ਦਾ ਸਾਥ ਨਹੀਂ ਛੱਡਦੇ। ਇਸ ਤੋਂ ਇਲਾਵਾ ਉਨ੍ਹਾਂ ਨੇ ਦੂਜੀ ਬਾਂਹ 'ਤੇ ਆਪਣੇ ਦੇਸ਼ ਦੇ ਮਹਾਨ ਯੋਧਿਆਂ ਦੇ ਟੈਟੂ ਗੁੰਦਵਾਏ ਹਨ, ਜਿਸ 'ਚ ਸ਼ਹੀਦ ਊਧਮ ਸਿੰਘ ਤੇ ਸ਼ਹੀਦ ਭਗਤ ਸਿੰਘ ਦੇ ਟੈਟੂ ਹਨ। ਇਸ ਤਰ੍ਹਾਂ ਉਨ੍ਹਾਂ ਨੇ ਸ਼ਹੀਦਾਂ ਨੂੰ ਪ੍ਰਣਾਮ ਤੇ ਸਤਿਕਾਰ ਜਤਾਉਣ ਦੀ ਕੋਸ਼ਿਸ ਕੀਤੀ ਹੈ।

ਕਰਨ ਔਜਲਾ ਇਸ ਤੋਂ ਪਹਿਲਾਂ ਵੀ 'ਸ਼ੇਖ', 'ਇਟਸ ਓਕੇ ਗੌਡ', 'ਨੋ ਨੀਡ', 'ਹੇਅਰ', 'ਰਿਮ V/S ਝਾਂਜਰ', 'ਡੌਂਟ ਵਰੀ', 'ਹਿੰਟ', 'ਇੰਕ', 'ਕੋਈ ਚੱਕਰ ਨਹੀਂ', 'ਫੈਕਟਸ', 'ਹਿਸਾਬ, 'ਰੈੱਡ ਆਈਜ਼' ਅਤੇ 'ਝਾਂਜਰ' ਵਰਗੇ ਕਈ ਸੁਪਰ ਹਿੱਟ ਗੀਤ ਪੰਜਾਬੀ ਸੰਗੀਤ ਜਗਤ ਦੀ ਝੋਲੀ 'ਚ ਪਾ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਲਿਖੇ ਗੀਤ ਦੀਪ ਜੰਡੂ, ਜੱਸੀ ਗਿੱਲ, ਗੁਰਲੇਜ ਅਖਤਰ ਵਰਗੇ ਨਾਮੀ ਗਾਇਕ ਗਾ ਚੁੱਕੇ ਹਨ।
 


Tags: Karan AujlaViral VideoPunjabi SingerLangar SewaPunjabi Singer

About The Author

sunita

sunita is content editor at Punjab Kesari