ਮੁੰਬਈ (ਬਿਊਰੋ)— ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਕ੍ਰਿਕੇਟਰ ਵਿਰਾਟ ਕੋਹਲੀ ਦੇ ਫੈਨਸ ਦੀ ਕਮੀ ਨਹੀਂ। ਸੜਕ ਤੋਂ ਮੈਦਾਨ ਤੱਕ ਅਤੇ ਸ਼ੂਟਿੰਗ ਸੈੱਟ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਹਰ ਕੋਈ ਇਸ ਕਪੱਲ ਦੀ ਇਕ ਝਲਕ ਲਈ ਬੇਤਾਬ ਰਹਿੰਦੇ ਹਨ। ਹਾਲ ਹੀ ਵਿਚ ਆਪਣੇ-ਆਪਣੇ ਬਿਜ਼ੀ ਸ਼ੈਡੀਊਲ 'ਚੋਂ ਸਮਾਂ ਕੱਢ ਕੇ ਦੋਵਾਂ ਨੇ ਮੁੰਬਈ ਵਿਚ ਆਪਣੇ ਨਵੇਂ ਘਰ 'ਚ ਕੁਝ ਸਮੇਂ ਇਕੱਠੇ ਬਿਤਾਇਆ। ਇਸ ਵਿਚਕਾਰ ਸੋਸ਼ਲ ਮੀਡੀਆ 'ਤੇ ਇਕ ਖਬਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਕਿ ਅਨੁਸ਼ਕਾ ਗਰਭਵਤੀ ਹੈ।
ਦਰਅਸਲ, 9 ਮਾਰਚ ਨੂੰ ਵਿਰਾਟ ਨੇ ਇਕ ਟਵੀਟ ਕੀਤਾ ਸੀ,''There’s a lot that’s happening right now. Fill you guys in real soon!"। ਜਿਸ ਤੋਂ ਬਾਅਦ ਫੈਨਸ ਨੇ ਇਹ ਅੰਦਾਜ਼ੇ ਲਗਾਉਣੇ ਸ਼ੁਰੂ ਕਰ ਦਿੱਤੇ ਕਿ ਉਹ ਆਪਣੇ ਘਰ 'ਚ ਕਿਸੇ ਨੰਨ੍ਹੇ ਮਹਿਮਾਨ ਦੀ ਹੀ ਗੱਲ ਕਰ ਰਹੇ ਹਨ।
ਵਿਰਾਟ ਦੇ ਇਸ ਟਵੀਟ ਨਾਲ ਸੋਸ਼ਲ ਮੀਡੀਆ 'ਤੇ ਕੁਮੈਂਟਸ ਦੀ ਬਰਸਾਤ ਹੋਣ ਲੱਗੀ।
ਯੂਜ਼ਰਸ ਨੇ ਵਿਰਾਟ ਦੇ ਟਵੀਟ 'ਤੇ ਕੁਮੈਂਟ ਕੀਤੇ। ਹਾਲਾਂਕਿ ਵਿਰਾਟ ਨੇ ਕਿਸੇ ਵੀ ਯੂਜ਼ਰ ਨੂੰ ਕੋਈ ਜਵਾਬ ਨਹੀਂ ਦਿੱਤਾ ਹੈ। ਦੇਖੋ ਇਸ ਤਰ੍ਹਾਂ ਦੇ ਹੀ ਕੁਝ ਮਜ਼ੇਦਾਰ ਕੁਮੈਂਟਸ।